ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Jul 2013

ਮੁਥਾਜ ਹਾਂ ਮੈਂ

ਮਾਂ ਕਿੱਥੇ ਗਈ
ਤੂੰ ਚੁੱਪ-ਚੁਪੀਤੇ ਹੀ
ਜੇ ਜਾਣਾ ਹੀ ਸੀ 
ਠਿਕਾਣਾ ਦੱਸ ਜਾਂਦੀ
ਮੁਥਾਜ ਹਾਂ ਮੈਂ 
ਮੈਂ ਤੇਰੇ ਸਾਥ ਬਿਨਾਂ।
ਤੇਰਾ ਆਲ੍ਹਣਾ
ਹੁਣ ਆਪਣਾ ਨਹੀਂ
ਬੁੱਢਾ ਬਾਪ ਵੀ
ਪ੍ਰਾਹੁਣਾ ਲੱਗਦਾ ਹੈ
ਹਰ ਥਾਂ ਅੱਖਾਂ
ਤੈਨੂੰ ਭਾਲ਼ਦੀਆਂ ਨੇ।
ਤੇਰਾ ਚਿਹਰਾ
ਨਜ਼ਰੀਂ ਨਹੀਂ ਪੈਂਦਾ 
ਹਾਏ ਓ ਰੱਬਾ
ਕਿਉਂ ਖੋਹੰਦਾ ਏਂ ਮਾਂ
ਹੁਣ ਦੁਨੀਆਂ 
ਚੱਗੀ ਨਹੀਂ ਲੱਗਦੀ।
ਮੇਰੇ ਲਈ ਤਾਂ
ਰੱਬ ਤੇ ਮਾਂ ਇੱਕ ਸੀ
ਲੱਭਦੀ ਫਿਰਾਂ
ਅੱਜ ਰੱਬ ਤੇ ਤੈਨੂੰ 
ਗੁਆਚ ਗਏ
ਇੱਕਲਿਆਂ ਛੱਡ ਕੇ
ਜਿਗਰ ਦੇ ਟੋਟੇ ਨੂੰ ।

ਨਿਰਮਲ 'ਸਤਪਾਲ'
(ਲੁਧਿਆਣਾ)  

ਨੋਟ: ਇਹ ਪੋਸਟ ਹੁਣ ਤੱਕ 311 ਵਾਰ ਖੋਲ੍ਹ ਕੇ ਪੜ੍ਹੀ ਗਈ। 

2 comments:

 1. ਨਿਰਮਲ ਸਤਪਾਲ ਜੀ ਦਾ ਚੋਕਾ ਬੜਾ ਦਿਲ ਟੁੰਮਬਵਾਂ ਤੇ ਧੁਰ ਅੰਦਰੋਂ ਨਿਕਲੀ ਹੂਕ ਹੈ । ਮਾਂ ਦੀ ਥੁੜ੍ਹ ਕਦੀ ਕੋਈ ਪੂਰੀ ਨਹੀ ਕਰ ਸਕਦਾ ।
  ਮਾਂ ਦੀ ਬੁਕਲ
  ਖੁਸੇ ਤਾਂ ਦੀਲ ਖੁਸੇ
  ਦੁਲਾਸਾ ਕੌਣ ਦੇਵੇ
  "ਥਿੰਦ"

  ReplyDelete
 2. ਇਹ ਰਚਨਾ ਇਨਸਾਨੀ ਜਿੰਦਗੀ ਦੀ ਬਹੁਤ ਕੌੜੀ ਹਕੀਕਤ ਦਾ ਬਿਆਨ ਹੈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ