ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Aug 2013

ਕੋਇਲ ਕੂਕੇ


ਸਾਉਣ ਮਹੀਨਾ ਲੰਘ ਚੱਲਿਆ ਹੈ। ਮਾਹੀ ਦੀ ਉਡੀਕ 'ਚ ਬੈਠੀ ਮੁਟਿਆਰ ਦੇ ਹਾਵ-ਭਾਵ ਕੁਝ ਇਸ ਤਰਾਂ ਪੇਸ਼ ਕੀਤੇ ਹਨ ਸਾਡੀ ਹਾਇਕੁ ਕਲਮ ਨੇ !

1.
ਪੀਂਘ ਹੁਲਾਰਾ
ਉੱਡਾਂ ਅਸਮਾਨੀ ਵੇ
ਕੌਣ ਸੰਭਾਲ਼ੇ ।

2.
ਕੋਇਲ ਕੂਕੇ
ਬੱਦਲ ਗਰਜਣ
ਬੈਠੀ ਉਦਾਸ ।

3.
ਕਾਗ ਉਡਾਵਾਂ
ਸੋਹਣਿਆਂ ਸੱਜਣਾਂ
ਔਸੀਆਂ ਪਾਵਾਂ ।

ਨਿਰਮਲ ਸਤਪਾਲ
(ਲੁਧਿਆਣਾ) 

1 comment:

  1. ਬਹੁਤ ਹੀ ਸੋਹਣੇ ਬਿੰਬਾਂ ਨਾਲ਼ ਸਾਵਣ ਦੀ ਰੁੱਤ 'ਚ ਮਾਹੀ ਦੀ ਉਡੀਕ 'ਚ ਬੈਠੀ ਮੁਟਿਆਰ ਨੂੰ ਚਿੱਤਰਤ ਕੀਤਾ ਗਿਆ ਹੈ।
    ਨਿਰਮਲ ਜੀ ਤੁਸੀਂ ਵਧਾਈ ਦੇ ਪਾਤਰ ਹੋ। ਜਦੋਂ ਹਾਇਕੁ ਪਾਠਕ ਦੇ ਦਿਲ 'ਚ ਧੁਰ ਉਤਰ ਜਾਣ ਤੇ ਲਿਖਣ ਦਾ ਪ੍ਰੇਰਨਾ ਸਰੋਤ ਬਣਨ ਤਾਂ ਸਮਝੋ ਤੁਸੀਂ ਆਪਣੀ ਗੱਲ ਕਹਿਣ 'ਚ ਸੌ ਫੀਸਦੀ ਸਫ਼ਲ ਰਹੇ।
    ਆਪ ਦੇ ਹਾਇਕੁ ਪੜ੍ਹ ਕੇ ਦਿਲਜੋਧ ਸਿੰਘ ਜੀ ਨੇ ਕੁਝ ਹਾਇਕੁ ਸਾਂਝੇ ਕੀਤੇ ਹਨ, ਜੋ 13 ਅਗਸਤ ਦੀ ਪੋਸਟ 'ਚ ਪ੍ਰਕਾਸ਼ਿਤ ਕੀਤੇ ਗਏ ਹਨ।

    ਸ਼ੁੱਭਕਾਮਨਾਵਾਂ ਨਾਲ਼

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ