ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Aug 2013

ਕੀ ਇਹੋ ਆਜ਼ਾਦੀ (ਤਾਂਕਾ)

ਆਜ਼ਾਦ ਭਾਰਤ ਦੀ ਇੱਕ ਹੋਰ ਤਸਵੀਰ ਪੇਸ਼ ਹੈ ਜਿੱਥੇ ਆਜ਼ਾਦੀ ਦੇ ਅਰਥ ਹਰ ਇੱਕ ਲਈ ਵੱਖੋ-ਵੱਖਰੇ ਨੇ। 

1.
ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।


2.
ਵੇਖੇ ਨੀਝਾਂ ਲਾ
ਅਖਬਾਰਾਂ 'ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ 'ਚ
ਇਹ ਹਨ ਆਜ਼ਾਦ।


3.
ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।


ਜੋਗਿੰਦਰ ਸਿੰਘ ਥਿੰਦ 

(ਸਿਡਨੀ)
(ਨੋਟ: ਇਹ ਪੋਸਟ ਹੁਣ ਤੱਕ 12 ਵਾਰ ਖੋਲ੍ਹ ਕੇ ਪੜ੍ਹੀ ਗਈ)

3 comments:

  1. ਥਿੰਦ ਅੰਕਲ ਜੀ,
    ਰੋੜੀ ਕੁੱਟ ਪੇਟ ਪਾਲਣ ਵਾਲੀ ਦੀ ਆਜ਼ਾਦੀ, ਬਾਲ -ਮਜ਼ਦੂਰਾਂ ਦੀ ਆਜ਼ਾਦੀ ਤੇ ਉਨ੍ਹਾਂ ਗਰੀਬਾਂ ਦੀ ਆਜ਼ਾਦੀ ਜਿੰਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਸਾਡੇ ਆਜ਼ਾਦ ਭਾਰਤ 'ਚ ਨਸੀਬ ਨਹੀਂ ਹੁੰਦੀ- ਬਾਖੂਬੀ ਆਪਣੇ ਤਾਂਕਾ 'ਚ ਬਿਆਨ ਕੀਤਾ ਹੈ। ਸੱਚੀਂ ਪੜ੍ਹ ਕੇ ਦਿਲ ਰੋ ਪਿਆ।

    ReplyDelete
  2. ਥਿੰਦ ਜੀ ਨੇ ਭਾਰਤ ਦੀ ਆਜ਼ਾਦੀ ਦੀ ਓਹ ਤਸਵੀਰ ਪੇਸ਼ ਕੀਤੀ ਹੈ ਜੋ ਅਸੀਂ ਵੇਖ ਕੇ ਵੀ ਅਣਦੇਖੀ ਕਰ ਛੱਡਦੇ ਹਾਂ।
    ਤਾਂਕਾ ਲੇਖਣ ਰਾਹੀਂ ਸੱਚੀਂਆਂ ਗੱਲਾਂ ਪੇਸ਼ ਕਰਨ ਲਈ ਧੰਨਵਾਦ !

    ReplyDelete
  3. ਵਰਿੰਦਰਜੀਤ ਤੇ ਦਵਿੰਦਰ ਕੌਰ ਜੀ,ਤਾਂਕਾ ਪਸੰਦ ਕਰਨ ਤੇ ਹੌਸਲਾ ਅੱਫਜ਼ਾਈ ਕਰਨ ਲਈ ਬਹੁਤ ਬਹੁਤ ਧੰਵਾਦ ।
    "ਥਿੰਦ"

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ