ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Sept 2013

ਪਿੰਡ ਲੈ ਚੱਲਾਂ

ਆਓ ਅੱਜ ਤੁਹਾਨੂੰ ਆਪਣੇ ਪਿੰਡ ਲੈ ਚੱਲਾਂ। ਸ਼ਾਇਦ ਇਹ ਤੁਹਾਨੂੰ ਵੀ ਆਪਣਾ ਹੀ ਲੱਗੇ। 

1.
ਹੱਟੀ 'ਤੇ ਜਾਣਾ
ਅੱਠ ਆਨੇ ਦਾ ਸੌਦਾ
ਰੂੰਗਾ ਲੈ ਖਾਣਾ।

2.
ਅੰਬੋ ਪਕਾਵੇ
ਨਾਲ਼ੇ ਕਰੇ ਗਿਣਤੀ
ਦੋ-ਦੋ ਸਭ ਨੂੰ।

3.
ਭੜੋਲਾ ਖਾਲੀ
ਪੀਹਣਾ ਕਰਨ ਨੂੰ
ਛੱਜ ਭਾਲਦੀ ।

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

6 comments:

  1. ਬਹੁਤ ਵਧੀਆ । ਕੁਝ ਦਹਾਕੇ ਪਹਿਲਾਂ ਦੇ ਪਿੰਡ ਦੀ ਸੈਰ ਕਰਵਾਣ ਲਈ ਸ਼ੁਕਰੀਆ । ਝੂੰਗਾ ਵੀ ਖਾ ਲਿਆ । ਦੋ ਰੋਟੀਆਂ ਵੀ ਖਾ ਲਈਆਂ । ਕਈਂ ਲੋਗ ਛਜੱ . ਭੜੋਲੇ ਅਤੇ ਝੂੰਗੇ ਬਾਰੇ ਨਹੀਂ ਜਾਣਦੇ ਹੋਣੇ .ਇਹਨਾ ਦੀ ਕੁਝ ਜਾਣਕਾਰੀ ਲਿਖਣਾ ਜ਼ਰੂਰੀ ਲਗਦੀ ਹੈ ।

    ReplyDelete
  2. ਦਿਲਜੋਧ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ....ਹਾਇਕੁ ਦੀ ਰੂਹ ਤੱਕ ਅੱਪੜਨ ਲਈ !
    ਝੂੰਗਾ (ਰੂੰਗਾ) - ਸਾਡੇ ਇਲਾਕੇ 'ਚ ਰੂੰਗਾ ਸ਼ਬਦ ਪ੍ਰਚੱਲਤ ਹੈ। ਜਦੋਂ ਹੱਟੀ ਤੋਂ ਕੋਈ ਸੌਦਾ ਲੈਣਾ .....ਭਾਵੇਂ ਅੱਠ ਆਨੇ (50 ਪੈਸੇ) ਦਾ ਹੀ ਹੋਵੇ.....ਦੁਕਾਨਦਾਰ ਨੇ ਇੱਕ ਨਿੱਕੀ ਮਿੱਠੀ ਚੂਸਣ ਵਾਲੀ ਟਾਫ਼ੀ ਬੱਚੇ ਨੂੰ ਜ਼ਰੂਰ ਦੇਣੀ। ਇਸ ਤਰਾਂ ਬੱਚੇ ਨੂੰ ਹੱਟੀਓਂ ਕੁਝ ਹੋਰ ਲਿਆਉਣ ਦੀ ਉਡੀਕ ਜਿਹੀ ਰਹਿੰਦੀ।

    ReplyDelete
  3. ਹਰਦੀਪ,ਅੱਜ ਤਾਂ ਪਿੰਡ ਦੀ ਸੈਰ ਕਰਾਕੇ,ਤੁਸਾਂ ਬਚਪਨ ਯਾਦ ਕਰਾ ਦਿਤਾ। ਭੁਲੀਆਂ ਵਿਸਰੀਆਂ ਨਿਕੀਆਂ ਨਿਕੀਆਂ ਗਲਾਂ ਹੀ ਤਾਂ ਰਹਿ ਗਈਆਂ ਹਨ । ਜਦੌਂ ਕੋਈ ਏਦਾਂ ਯਾਦ ਕਰਾਓਂਦਾ ਹੈ ਤਾਂ ਸਾਲਾਂ ਬਧੀ ਪਿਛੇ ਚਲੇ ਜਾਈਦਾ ਹੈ । ਤੇਲ,ਬੱਤੀ,ਸੇਰ-ਛਿਟਾਂਕੀਂ,ਮਿਠੀ ਫੁਲੀਆਂ,ਮਿਠੀ ਗੋਲੀਆਂ-ਮੱਛੀਆਂ,ਹੁਣ ਕੌਣ ਜਾਣਦਾ ਹੈ।


    (1)

    ReplyDelete
    Replies
    1. ਥਿੰਦ ਅੰਕਲ ਜੀ, ਬਹੁਤ-ਬਹੁਤ ਸ਼ੁਕਰੀਆ- ਹੌਸਲਾ ਅਫ਼ਜਾਈ ਲਈ !
      ਹਾਇਕੁ ਕਾਵਿ ਰਾਹੀਂ ਆਪਣੇ ਪਿੰਡ ਦੀ ਝਲਕਾਂ ਜਿੰਨੀਆਂ ਵੀ ਹੋ ਸਕੀਆਂ, ਦਿਖਾਉਣ ਦੀ ਕੋਸ਼ਿਸ਼ ਜਾਰੀ ਰਹੇਗੀ ।

      Delete
  4. ਵਾਹ ਭੈਣ ਜੀ !!! ਕਿਆ ਖੁਸਬੂਆਂ ਵੰਡੀਆਂ ਨੇ , ਹਾਇਕੂ ਲੋਕ ਦੇ ਵਿਹੜੇ ਚ
    ਕੁਦਰਤ ਤੁਹਾਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੀ ਰਹੇ

    ReplyDelete
    Replies
    1. ਗੁਰਸੇਵਕ ਵੀਰ ਜੀ, ਬਹੁਤ-ਬਹੁਤ ਧੰਨਵਾਦ ! ਹਾਇਕੁ-ਲੋਕ ਦੇ ਵਿਹੜੇ ਆਪਣੇ ਪਿੰਡ ਦੀ ਸੈਰ ਦਾ ਅਨੰਦ ਮਾਨਣ ਲਈ ਤੇ ਸੁੱਚੇ ਸ਼ਬਦ ਮੋਤੀਆਂ ਨਾਲ਼ ਝੋਲੀ ਭਰਨ ਲਈ !

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ