ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Sept 2013

ਸੱਚੋ-ਸੱਚ (ਸੇਦੋਕਾ)

1.
ਦੇਸ਼ ਬੇਗਾਨੇ
ਉਤਰਿਆ ਜਹਾਜ਼
ਹੱਡ ਭੰਨਾਈ ਕਰੇ
ਕਦ ਆਵਣਾ

ਬੁੱਢੀ ਮਾਈ ਪੁੱਛਦੀ
ਸ਼ਾਇਦ ਕਦੇ ਨਹੀਂ ।


2.
ਝੂਠ ਤੇ ਸੱਚ
ਖੜ੍ਹੇ ਕਟਿਹਰੇ 'ਚ
ਆਪਸ 'ਚ ਲੜਦੇ
ਪੱਖ ਪੂਰਦੇ 
ਮੈਂ ਸਹੀ ਤੂੰ ਗਲਤ
ਜਿੱਤਿਆ ਸੱਚੋ-ਸੱਚ ।

ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ

ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।


5 comments:

  1. ਪਾਲੀ ਵੀਰ ,
    ਤੁਹਾਡੀ ਸੇਦੋਕਾ ਸ਼ੈਲੀ ਵਿਚ ਕਵਿਤਾ ਬਹੁਤ ਚੰਗੀ ਲਗੀ ।ਇਹ ਆਮ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ,ਜੋ ਵਤਨੋਂ ਦੂਰ ਬੈਠੇ ਹਨ ।
    ਥਿੰਦ
    (ਸਿਡਨੀ)

    ReplyDelete
  2. ਦੋਵੇਂ ਤਾਂਕਾ ਬਹੁਤ ਵਧੀਆ ਲੱਗੇ। ਝੂਠ ਤੇ ਸੱਚ ਦੀ ਲੜਾਈ 'ਚ ਜਿੱਤ ਤਾਂ ਹਰ ਵਾਰ ਸੱਚ ਦੀ ਹੀ ਹੋਣੀ ਚਾਹੀਦੀ ਹੈ ਪਰ ਬਹੁਤੀ ਵਾਰ ਹੁੰਦੀ ਨਹੀਂ।

    ReplyDelete
  3. ਸਤਿ ਸ਼੍ਰੀ ਅਕਾਲ ਮੇਰੇ (ਪਾਲੀ) ਵਲੋਂ ਸਾਰਿਆਂ ਨੂੰ। ਮੈਨੂੰ ਤੇ ਭੈਣ ਡਾ. ਹਰਦੀਪ ਜੀ ਨੂੰ ਬਹੁਤ ਖੁਸੀ ਹੋਈ ਹੈ ਕਿ ਤੁਸੀਂ ਮੇਰੇ ਨਿਮਾਣੇ ਜਿਹੇ ਦੀਆਂ ਲਿਖਤਾਂ ਪਸੰਦ ਕੀਤੀਆਂ ਹਨ । ਜਿਸ ਤਰ੍ਹਾਂ ਤੁਸੀਂ ਕਿਹਾ ਹੈ ਲੋਕਾਂ ਤੱਕ ਇੱਕ ਅਵਾਜ਼ ਹੈ, ਮੇਰੀ ਕੋਸ਼ਿਸ਼ ਹੈ ਅੱਜ ਦੇ ਸਮੇਂ ਤੱਕ ਇਸ ਤਰ੍ਹਾਂ ਦੀ ਅਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ। ਮੈਂ ਵੀਰ ਵਰਿੰਦਰਜੀਤ ਜੀ ਤੁਹਾਡਾ ਵੀ ਧੰਨਵਾਦੀ ਹਾਂ ਕਿ ਤੁਸੀਂ ਸਹੀ ਕਿਹਾ ਹੈ ਕਿ ਸੱਚ ਦੀ ਜਿੱਤ ਬਹੁਤ ਘੱਟ ਹੁੰਦੀ ਹੈ, ਮੈਂ ਸਮਝਦਾ ਹਾਂ ਕਿ ਭਾਰਤ ਚ ਬਹੁਤ ਜਿਆਦਾ ਘੱਟ ਹੁੰਦੀ ਹੈ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਅਸੀਂ ਬਹੁਤ- ਬਹੁਤ ਧੰਨਵਾਦੀ ਹਾਂ।

    ReplyDelete
  4. ਆਖਿਰ ਬੁੱਢੀ ਮਾਈ ਨੂੰ ਸੱਚੋ ਸੱਚ ਦੀ ਕੌੜੀ ਸਚਾਈ ਦੀ ਪਛਾਣ ਹੋ ਹੀ ਗਈ । ਸੁੰਦਰ ॥

    ReplyDelete
  5. bahut wadhia andaaj ch immigrants bare likhya e .....iko vele kyi galan clear kar ditian ne.......Jasvinder Singh Rupal

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ