ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Dec 2013

ਬੋਹੜਾਂ ਛਾਵੇਂ

ਇਹ ਤਸਵੀਰ ਅੱਜ ਦੇ ਪੰਜਾਬ ਦੇ ਕਿਸੇ ਪਿੰਡ ਦੀ ਹੈ, ਸੁੰਨਾ ਬੋਹੜ ਸ਼ਾਇਦ ਆਪਣੇ ਸਾਥੀਆਂ ਨੂੰ ਉਡੀਕ ਰਿਹਾ ਹੈ। ਜਿੱਥੇ ਬੀਤੇ ਸਮਿਆਂ 'ਚ ਆਥਣ ਵੇਲੇ ਰੌਣਕਾਂ ਹੁੰਦੀਆਂ ਸਨ।  ਉਹਨਾਂ ਹੀ ਰੌਣਕਾਂ ਨੂੰ ਯਾਦ ਕਰਦਿਆਂ ਸਾਡੀ ਹਾਇਕੁ ਕਲਮ ਨੇ ਬੋਹੜਾਂ ਦੀਆਂ ਛਾਵਾਂ ਦਾ ਨਜ਼ਾਰਾ ਕੁਝ ਇਓਂ ਪੇਸ਼ ਕੀਤਾ ਹੈ। 
1.
ਪੀਂਘਾਂ ਝੂਟਣ
ਤ੍ਰਿੰਝਣੀਂ ਕੱਤਦੀਆਂ
ਬੋਹੜ ਛਾਵੇਂ ।

2
ਸੱਥ ਜੁੜਦੀ
ਪਿੰਡ ਦੀ ਫਿਰਨੀ 'ਤੇ
ਬੋਹੜ ਹੇਠਾਂ।


ਅੰਮ੍ਰਿਤ ਰਾਏ (ਪਾਲੀ)
(ਫ਼ਜ਼ਿਲਕਾ) 

ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ। 

2 comments:

  1. ਇਸ ਬੋਹੜ ਥੱਲੇ ਹੁਣ ਰੱਬ ਵਸਦਾ ਨਹੀਂ
    ਕੋਈ ਹਵਾ ਦਾ ਬੁੱਲ੍ਹਾ ਪੀਕੇ ਮੌਸਮਾਂ ਦੀ ਮਸਤੀ
    ਇਹਦੇ ਪੱਤਿਆਂ ਦੇ ਨਾਲ ਨਚਦਾ ਨਹੀਂ

    ReplyDelete
  2. ਆਪ ਜੀ ਵੱਲੋਂ ਮੇਰੀ ਲਿਖਤ ਨੂੰ ਹੁੰਗਾਰੇ ਲਈ ਬਹੁਤ ਬਹੁਤ ਧੰਨਵਾਦ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ