ਇਹ ਤਸਵੀਰ ਅੱਜ ਦੇ ਪੰਜਾਬ ਦੇ ਕਿਸੇ ਪਿੰਡ ਦੀ ਹੈ, ਸੁੰਨਾ ਬੋਹੜ ਸ਼ਾਇਦ ਆਪਣੇ ਸਾਥੀਆਂ ਨੂੰ ਉਡੀਕ ਰਿਹਾ ਹੈ। ਜਿੱਥੇ ਬੀਤੇ ਸਮਿਆਂ 'ਚ ਆਥਣ ਵੇਲੇ ਰੌਣਕਾਂ ਹੁੰਦੀਆਂ ਸਨ। ਉਹਨਾਂ ਹੀ ਰੌਣਕਾਂ ਨੂੰ ਯਾਦ ਕਰਦਿਆਂ ਸਾਡੀ ਹਾਇਕੁ ਕਲਮ ਨੇ ਬੋਹੜਾਂ ਦੀਆਂ ਛਾਵਾਂ ਦਾ ਨਜ਼ਾਰਾ ਕੁਝ ਇਓਂ ਪੇਸ਼ ਕੀਤਾ ਹੈ।
1.
ਪੀਂਘਾਂ ਝੂਟਣ
ਤ੍ਰਿੰਝਣੀਂ ਕੱਤਦੀਆਂ
ਬੋਹੜ ਛਾਵੇਂ ।
2
ਸੱਥ ਜੁੜਦੀ
ਪਿੰਡ ਦੀ ਫਿਰਨੀ 'ਤੇ
ਬੋਹੜ ਹੇਠਾਂ।
ਅੰਮ੍ਰਿਤ ਰਾਏ (ਪਾਲੀ)
(ਫ਼ਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ।
ਇਸ ਬੋਹੜ ਥੱਲੇ ਹੁਣ ਰੱਬ ਵਸਦਾ ਨਹੀਂ
ReplyDeleteਕੋਈ ਹਵਾ ਦਾ ਬੁੱਲ੍ਹਾ ਪੀਕੇ ਮੌਸਮਾਂ ਦੀ ਮਸਤੀ
ਇਹਦੇ ਪੱਤਿਆਂ ਦੇ ਨਾਲ ਨਚਦਾ ਨਹੀਂ
ਆਪ ਜੀ ਵੱਲੋਂ ਮੇਰੀ ਲਿਖਤ ਨੂੰ ਹੁੰਗਾਰੇ ਲਈ ਬਹੁਤ ਬਹੁਤ ਧੰਨਵਾਦ।
ReplyDelete