ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jan 2014

ਚਮਕਣ ਸਿਤਾਰੇ

1.
ਚੋਵੇ ਪਸੀਨਾ
ਕੰਮ ਕਰੇ ਕਿਸਾਨ
ਬਣਦੇ ਮੋਤੀ । 

2.
ਰਾਤ ਹੈ ਆਈ 
ਚਮਕਣ ਸਿਤਾਰੇ 
ਹੈ ਦੁਲਹਨ। 

3.
ਆਈ ਬਸੰਤ
ਸਜੀ ਹੈ ਦੁਲਹਨ
ਸਾਰੀ ਧਰਤੀ । 

ਕਸ਼ਮੀਰੀ ਲਾਲ ਚਾਵਲਾ
(ਮੁਕਤਸਰ) 




5 comments:

  1. ਬਹੁਤ ਪਿਆਰਾ ਹਾਇਕੁ ਲਿਖਿਆ ਹੈ.........................

    ReplyDelete
  2. beautifull haiku

    ReplyDelete
  3. ਪਾਠਕਾਂ ਦੀ ਹਾਜ਼ਰੀ ਤੇ ਹੱਲਾਸ਼ੇਰੀ ਲੇਖਣੀ ਦੀ ਮੂਲ ਖੁਰਾਕ ਹੈ ਜੋ ਸਾਡੇ ਹਾਇਕੁ-ਲੋਕ ਵਲੋਂ ਭਰਪੂਰ ਮਿਲਦੀ ਰਹਿੰਦੀ ਹੈ।
    ਕਸ਼ਮੀਰੀ ਲਾਲ ਚਾਵਲਾ ਜੀ ਆਪਣੀ ਹਾਇਕੁ ਹਾਜ਼ਰੀ ਸਮੇਂ-ਸਮੇਂ 'ਤੇ ਲਾਉਂਦੇ ਰਹਿੰਦੇ ਹਨ ਜਿਸ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।

    ReplyDelete
  4. chawla ji tan lambe 2 haiku likhan vich v maahar han...ih chhota haiku v kamaal e

    ReplyDelete
  5. ਬਹੁਤ ਬਹੁਤ ਸੁਕਰੀਆ ਜੀ ਚਾਵਲਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ