ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Apr 2014

ਬਹਾਰ ਨੇੜੇ

ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਬਿਕਰਮਜੀਤ ਨੂਰ। ਆਪ ਗੁਰੂ ਨਾਨਕ ਨਗਰ ਗਿੱਦੜਬਾਹਾ ਤੋਂ ਸੇਵਾ-ਮੁਕਤ ਪੰਜਾਬੀ ਲੈਕਚਰਰ ਹਨ। ਆਪ ਡੇਢ ਦਰਜਨ ਮੌਲਿਕ ਪੁਸਤਕਾਂ ਦੇ ਲੇਖਕ ਹਨ ਜਿਨ੍ਹਾਂ ਵਿੱਚ ਛੇ ਮਿੰਨੀ ਸੰਗ੍ਰਹਿ ਸ਼ਾਮਲ ਹਨ। ਆਪ ਨੇ ਅਨੁਵਾਦ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕੀਤਾ ਹੈ। ਆਪ ਨੇ ਦੋ ਦਰਜਨ ਮਿੰਨੀ ਕਹਾਣੀ ਸੰਗ੍ਰਿਹਾਂ ਦੀ ਸੰਪਾਦਨਾ ਕੀਤੀ ਤੇ 'ਮਿੰਨੀ' ਤ੍ਰੈ-ਮਾਸਿਕ ਦੇ ਸਹਿਯੋਗੀ ਸੰਪਾਦਕ ਹਨ।  ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ।  ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਤਹਿ -ਦਿਲੋਂ ਸੁਆਗਤ ਕਰਦੀ ਹਾਂ। 

1.
ਪੱਤੇ ਝੜਦੇ
ਪੱਤਝੜ ਆ ਗਈ
ਬਹਾਰ ਨੇੜੇ। 

2.
ਭਿੱਜੇ ਨੇ ਖੰਭ
ਤਿੱਤਲੀ ਪਿਆਰੀਏ
ਕਿੰਜ ਉਡੇਂਗੀ । 

ਬਿਕਰਮਜੀਤ ਨੂਰ
(ਗਿੱਦੜਬਾਹਾ)  

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਖੋਲ੍ਹੀ ਗਈ
·        

3 comments:

  1. ਸਭ ਤੋਂ ਪਹਿਲਾਂ ਹਾਇਕੁ ਪਰਿਵਾਰ ਵਾਲੋਂ ਨੂਰ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ................. ਤੁਸੀਂ ਹਾਇਕੁ ਬਹੁਤ ਪਿਆਰੇ ਲਿਖੇ ਹੈ, ਬਹੁਤ ਬਹੁਤ ਵਧਾਈ ਜੀ।

    ReplyDelete
  2. Anonymous28.4.14

    ਬਿਕਰਮਜੀਤ ਸਰ ਜੀ, ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਨਿੱਘਾ ਸਵਾਗਤ ਕਰਦਾ ਹੈ ।
    ਚੱਲਦੇ ਰਹਿਣਾ ਹੀ ਜਿੰਦਗੀ ਹੈ, ਅਤੀਤ ਦੇ ਪਿੰਜਰੇ 'ਚੋ ਅਜ਼ਾਦ ਹੋ ਭਵਿੱਖ ਵੱਲ ਪ੍ਰਵਾਜ਼.....।
    ਖੂਬਸੂਰਤ,ਪ੍ਰੇਰਣਾਦਾਇਕ ਹਾਇਕੁ...

    ReplyDelete
  3. ਸਹੀ ਤਸਵੀਰਾਂ , ਸੁੰਦਰ ਲਿਖਤ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ