ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 May 2014

ਮਾਂ (ਸੇਦੋਕਾ)

 1.


ਮਾਂ ਪਿਆਰੀ ਮਾਂ
ਅੱਜ ਸੁਰਗਾਂ ਚੋਂ ਆ
ਗੋਦੀ ਲੈ ਲੋਰੀਆਂ ਗਾ
ਚਾਰ ਚੁਫੇਰੇ
ਲੱਗੀ ਅੱਗ ਹੀ ਅੱਗ
ਮਾਰ-ਧਾੜਵੀ ਸਭ । 
 


2.

ਲੈ ਜਾ ਮੈਨੂੰ ਆ
ਤਾਰਿਆਂ ਤੋਂ ਹੀ ਪਰੇ
ਜਿੱਥੇ ਲੋਕ ਨੇ ਖਰੇ
ਕਰ ਉਪਾਅ
ਸੱਚ ਦੀ ਸੋਚ ਚਲਾ
ਮਾਂ,ਅੱਜ ਯਾਦ ਕਰਾਂ।

      ਇੰਜ ਜੋਗਿੰਦਰ ਸਿੰਘ ਥਿੰਦ
            (ਅੰਮ੍ਰਿਤਸਰ---ਸਿਡਨੀ) 

2 comments:

  1. ਮਾਂ ਇੱਕ ਐਸੀ ਰੂਹ ਹੈ ਜੋ ਹਰ ਉਮਰ 'ਚ ਸਦਾ ਦਿਲ ਦੇ ਕਰੀਬ ਤੇ ਦਿਲ 'ਚ ਜਿਉਂਦੀ ਹੈ। ਚੰਦ ਕੁ ਸਤਰਾਂ 'ਚ ਬਹੁਤ ਕੁਝ ਕਹਿ ਦਿੱਤਾ 'ਮਾਂ" ਬਾਰੇ ਆਪ ਨੇ ਜੋਗਿੰਦਰ ਸਿੰਘ ਜੀ। ਵਧਾਈ ਦੇ ਪਾਤਰ ਹੋ।

    ReplyDelete
  2. nice effort and sweet way to remember your mother.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ