ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 May 2014

ਖੂਨ ਦਾ ਇਕੋ ਰੰਗ (ਸੇਦੋਕਾ)

1.
ਚੜ੍ਹੀ ਪਤੰਗ
ਕਿਸੇ ਹੱਥ ਹੈ ਡੋਰ
ਹਵਾ ਅੱਗੇ ਕੀ ਜੋਰ
ਹੰਕਾਰੀ ਡੁੱਬਾ 
ਕਰਦਾ ਮੇਰੀ ਮੇਰੀ
ਕੀ ਹੈ ਵੁਕਤ ਤੇਰੀ | 

2.

ਚਿਹਰੇ ਵੱਖ
ਰੱਬ ਨੇ ਲਿਖੇ ਲੇਖ
ਬਣਾਏ ਆਪੇ ਭੇਖ
ਬੰਦੇ ਦੇ ਕਾਰੇ
ਖੂਨ ਦਾ ਇਕੋ ਰੰਗ
ਫਿਰ ਕਿਉਂ ਏ ਜੰਗ |

ਇੰ:ਜੋਗਿੰਦਰ ਸਿੰਘ  ਥਿੰਦ
(ਸਿਡਨੀ) 

4 comments:

 1. सही कहा थिन्द जी ने-जीवन की पतंग की डोर किसके हाथ में है, हवा कहा>ण ले जाएगी । किसी को पता नहीं , फिर भी मनुष्य का अहंकार कितना है !!! दुसरे सेदोका में बहुत ही सार्थक बात है कि खुन का एक रंग होते हुए भी यह आपसी जंग किसलिए ? कारण सीधा -सा है , आदमी की कथनी और करनी में फ़र्क है । सादर-रामेश्वर काम्बोज 'हिमांशु'

  ReplyDelete
 2. ਹਿਮਾਂਸ਼ੂ ਜੀ --ਹੌਸਲਾ ਅੱਫਜ਼ਾਈ ਲਈ ਆਪ ਜੀ ਦਾ ਧੰਨਵਾਦ।

  ReplyDelete
 3. ਮੰਨ ਜੋਗੀ ਹੋਇਆ
  ਬਾਹਰੋਂ ਨੀਂ ਹਸਦਾ ਵਸਦਾ
  ਅੰਦਰ ਮੇਰਾ ਰੋਇਆ ॥

  ReplyDelete
 4. ਦਿਲਜੋਧ ਜੀ,--ਆਪ ਜੀ ਦਾ ਬਹੁਤ ਧੰਨਵਾਦ। ਉਤਰ ਵਿਚ ਆਪ ਜੀ ਨੇ ਖੂਬ ਲਿਖਿਆ ਹੈ ।ਪੜ੍ਰ ਕੇ ਮੂੰਹ ਤੇ ਰੋਂਨਿਕ ਆ ਜਾਂਦੀ ਹੈ ।ਲਿਖਦੇ ਰਿਹਾ ਕਰੋ।ਆੱਛਾ ਲਗਦਾ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ