ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jun 2014

ਝੂੰਮਣ ਰੁੱਖ (ਸੇਦੋਕਾ)

1.
ਚਾਨਣੀ ਰਾਤ
ਚੰਨਾ ਤੇਰੀ ਚਾਨਣੀ
ਡੁੱਲ੍ਹ ਗਈ ਰੁੱਖਾਂ 'ਤੇ
ਮਨ - ਮੋਹਣੀ
ਰੁੱਖਾਂ ਦੀਆਂ ਕਤਾਰਾਂ
ਚੰਨ ਸੰਗ ਨੱਚਣ ।

2.
ਝੂੰਮਣ ਰੁੱਖ
ਵਗਦੀ 'ਵਾ ਸੰਗੀਤ
ਨੱਚਦਾ ਪੱਤਾ-ਪੱਤਾ
ਹੇ ਕੁਦਰਤ
ਰੁੱਖ ਜਦੋਂ ਬੋਲਦੇ
ਕਿੰਨੇ ਭੇਦ ਖੋਲਦੇ ।

                            
 ਬਾਜਵਾ ਸੁਖਵਿੰਦਰ
 ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ
                            
ਨੋਟ: ਇਹ ਪੋਸਟ ਹੁਣ ਤੱਕ 47 ਵਾਰ ਖੋਲ੍ਹ ਕੇ ਵੇਖੀ ਗਈ। 


4 comments:

  1. ਕੁਦਰਤ ਨਾਲ ਵਸਣਾ ਅਤੇ ਕੁਦਰਤ ਨੂੰ ਲਿਖਣਾ , ਜ਼ਿੰਦਗੀ ਦੀ ਖੂਬਸੂਰਤੀ ਹੈ ।

    ReplyDelete
    Replies
    1. Anonymous16.6.14

      ਹੌਂਸਲਾ ਅਫਜ਼ਾਈ ਤੇ ਸੇਦੋਕਾ ਪੰਸਦ ਕਰਨ 'ਤੇ ਤਹਿ ਦਿਲੋਂ ਧੰਨਵਾਦ......

      Delete
  2. ਨੇੜੇ ਹੋ ਕੇ ਵੇਖੀ ਕੁਦਰਤ ਦੀ ਸੁੰਦਰਤਾ ਦਾ ਖੂਬਸੂਰਤ ਬਿਆਨ !

    ReplyDelete
    Replies
    1. Anonymous16.6.14

      ਬਹੁਤ-ਬਹੁਤ ਧੰਨਵਾਦ ਹਰਦੀਪ ਭੈਣ ਜੀ,
      ਆਪ ਜੀ ਵੱਲੋਂ ਮਿਲੀ ਹੱਲਾਸ਼ੇਰੀ ਸਦਕਾ ਹੀ ਲਿਖ ਰਿਹਾ |

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ