ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Jun 2014

ਮੈਂ ਤੇ ਉਹ (ਹਾਇਬਨ)

ਮੈਂ ਤੇ ਉਹ ਅਸੀਂ ਇੱਕ ਦੂਜੇ 'ਚ ਇਸ ਤਰਾਂ ਸਮਾਏ ਜਿਵੇਂ ਸ਼ਾਂਤ ਝੀਲ ਤੇ ਵਰਦੀ ਬੱਦਲੀ ਦੀ ਹਰ ਇੱਕ ਪਾਕ-ਪਵਿੱਤਰ ਕਣੀ ਝੀਲ ਦੇ ਪਾਣੀ 'ਚ ...ਸਾਡਾ ਵਜੂਦ ਇੱਕ ਹੋ ਗਿਆ । ਉਹ ਜਦੋਂ ਵੀ ਬਲੀ..... ਮੇਰੇ ਲਈ .....ਮੈਂ ਮੋਮ ਹੋਇਆ । ਵਿਯੋਗ ਦੇ ਪਲਾਂ 'ਚ ਅੱਖੀਓ ਡੁੱਲ੍ਹਿਆ ਪਾਕ ਹੰਝੂ ਨੈਣਾਂ ਦੀ ਰੜਕ, ਦਿਲ ਦੀ ਤੜਫ ਹੈ ਉਹ।
ਕਮਲੀ ਕਿਹੇ, " ਮੈਂ ਸਾਂ ਕਣੀ ਤੇਰੇ 'ਚ ਸਮਾ ਸਾਗਰ ਹੋਈ ।" ਪਰ ਮੈਂ ਜਾਣਦਾ ਤੇਰੇ ਸਦਕਾ ਵਜੂਦ ਮੇਰਾ...।
ਮੇਰੇ ਮਨ ਮੰਦਰ ਚ' ਸਮਾਧੀ ਲਾਈ ਬੈਠੀ,ਮੇਰੀ ਅਰਾਧਨਾ ਕਰਦੀ ਸਾਵਲ ਰੰਗੀਏ ਬੱਦਲੀਏ ਤੂੰ ਨਹੀਂ ਜਾਣਦੀ ਕਿ ਤੂੰ ਹੀ ਤਾਂ ਮੇਰਾ ਰੱਬ ਹੈ । 

ਦੀਵੇ ਦੀ ਲੋਅ 
ਇੱਕ-ਮਿੱਕ ਗਏ ਹੋ 
ਪਰਛਾਵੇ ਦੋ। 


(ਆਪਣੀ ਜੀਵਨ ਸਾਥਣ ਰੁਪਿੰਦਰ ਕੌਰ ਲਈ ਹਾਇਬਨ ਗੁਲਦਸਤਾ.... )


ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ


ਨੋਟ : ਹੁਣ ਤੱਕ ਇਹ ਪੋਸਟ 53 ਵਾਰ ਵੇਖੀ ਗਈ। 

5 comments:

 1. ਬੜੀ ਸੁੰਦਰ ਦਿਲ ਨਾਲ ਰਚਨਾ ਰੱਚੀ ਹੈ

  ReplyDelete
 2. ਕਦੇ ਕਣੀ ਦਾ ਸਾਗਰ 'ਚ ਸਮਾ ਇੱਕ ਹੋਣਾ ਤੇ ਕਦੇ ਦੀਵੇ ਦੀ ਲੋਅ 'ਚ ਦਿਸਦੇ ਪਰਛਾਵਿਆਂ ਦਾ ਇੱਕ ਹੋ ਜਾਣਾ.. ਬਹੁਤ ਸੁੰਦਰ ਸ਼ਬਦਾਂ 'ਚ ਜ਼ਿੰਦਗੀ ਦੇ ਰਾਹਾਂ ਦੇ ਸਾਥੀ ਦੇ ਸਾਥ ਨੂੰ ਬਿਆਨਿਆ ਗਿਆ ਹੈ , - ਜਿਸ ਲਈ ਆਪ ਵਧਾਈ ਦੇ ਪਾਤਰ ਹੋ।

  ReplyDelete
 3. ਬਹੁਤ ਪਿਆਰੀ ਰਚਨਾ ਹੈ

  ReplyDelete
 4. ਬਹੁਤ ਖੂਬਸੂਰਤ ਹਾਇਬਨ। ਦਿਲ ਨੂੰ ਛੂਹ ਜਾਣ ਵਾਲੀ ਰਚਨਾ।

  ReplyDelete
 5. Anonymous7.6.14

  ਹਾਇਬਨ ਪਸੰਦ ਕਰਨ ਲਈ ਤੇ ਹੌਸਲਾ ਅਫ਼ਜਾਈ ਲਈ
  ਆਪ ਸੱਭਨਾਂ ਦਾ ਬਹੁਤ-ਬਹੁਤ ਧੰਨਵਾਦ ਜੀ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ