ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Sept 2014

ਕੁੜੀਆਂ -ਚਿੜੀਆਂ (ਚੋਕਾ)

ਵਗਦੀ ਪਈ 
ਕੋਈ ਪੌਣ ਪੁਰੇ ਦੀ 
ਸਹਿਕਦੇ ਨੇ
ਅਸਾਡੇ ਅੱਜ ਸਾਹ 
ਸੁਣ ਨੀ ਪੌਣੇ 
ਉੱਡ -ਪੁੱਡ ਜਾਣੀਏ 
ਅੱਜ ਤੂੰ ਸਾਨੂੰ 
ਆਪਣੇ ਨਾਲ ਮਿਲਾ 
ਲੰਬੀ ਉਡਾਰੀ 
ਭਰ ਜਾਣ  ਚਿੜੀਆਂ 
ਸਾਨੂੰ ਰੱਖਿਆ 
ਕਿਉਂ ਹੈ ਪਿੰਜਰੇ ਪਾ 
ਚਿੜੀਆਂ ਆਖੋ 
ਨਾ ਸਾਨੂੰ ਓਏ ਲੋਕਾ 
ਸਾਥੋਂ ਉੱਡਿਆ 
ਫਿਰ ਕਿਤੇ ਨਾ ਜਾਹ 
ਉੱਡਣਹਾਰੇ 
ਖਿਆਲ ਅਸਾਡੜੇ 
ਵੇਖੋ ਕਿਵੇਂ ਨੀ 
ਬਾਗ਼ੀ ਹੋ -ਹੋ ਜਾਵਣ 
ਸੋਚ ਪਿਟਾਰੀ 
ਦਫ਼ਨ ਨੀ ਕਰਦੇ 
ਸੁਣ ਨਾਲੇ ਤੂੰ 
ਉੱਚੀ ਨਾ ਮਾਰੀਂ ਧਾਹ 
ਹੋਈ ਦਲਾਲੀ 
ਬਾਬਲ ਦੇ ਵਿਹੜੇ 
ਗਊ ਵਾਂਗਰ 
ਤੋਲੇ ਨਾਲੇ ਪਰਖੇ 
ਮਾਹੀਆ ਆਵੇ 
ਲੈ ਜਾਂਵਦਾ ਨੱਥ ਪਾ 
ਅੱਜ ਵਗਦੀ 
ਕੋਈ ਪੌਣ ਪੁਰੇ ਦੀ 
ਸਹਿਕਦੇ ਨੇ ਸਾਹ। 

ਪ੍ਰੋ . ਦਵਿੰਦਰ ਕੌਰ ਸਿੱਧੂ 
(ਦੌਧਰ )
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਵੇਖੀ ਗਈ। 


3 comments:

  1. ਖੂਬਸੂਰਤ ਰਚਨਾ...ਵਧਾਈ

    ReplyDelete
  2. ਜਿਸ ਰਚਨਾ ਵਿੱਚ ਦਰਦ ਦੀ ਕੋਈ ਗਲ ਹੋਵੇ ,ਉਹ ਰਚਨਾ ਦਿਲ ਦੇ ਕੋਲ ਬੈਠ ਕੇ ਲਿਖੀ ਜਾਂਦੀ ਹੈ ਅਤੇ ਉਹ ਰਚਨਾ ਜਿੰਦਗੀ ਦੀ ਰਚਨਾ ਹੁੰਦੀ ਹੈ | ਰਚਨਾ ਦਿਲ ਦੇ ਵਿਚ ਬੈਠ ਗਈ |

    ReplyDelete
  3. ਕੁੜੀਆਂ ਦੇ ਸਾਂਝੇ ਦੁੱਖ ਨੂੰ ਸ਼ਬਦਾਂ 'ਚ ਪਰੋ ਕੇ ਪਾਠਕਾਂ ਦੀ ਕਚਹਿਰੀ 'ਚ ਪੇਸ਼ ਕੀਤਾ ਹੈ। ਵਧਾਈ ਦੇ ਪਾਤਰ ਹੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ