ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Mar 2015

ਕਾਲੀ ਰਾਤ (ਸੇਦੋਕਾ)

 1.
ਕੁੱਤੇ ਭੌਂਕਦੇ 
ਅੱਧੀ ਰਾਤ ਦਾ ਵੇਲਾ 
ਮੈਂ ਅਤੇ ਮੇਰਾ ਡਰ  ।
ਜਾਗਦੇ ਰਹੋ 
ਪਹਿਰੇਦਾਰ ਜਾਗੇ 
ਜਾਗ ਰਿਹਾ ਹਾਂ ਮੈਂ ਵੀ  ।

2.
ਬਦਲ ਵੱਸੇ 
ਡਾਢੀ ਹੈ  ਕਾਲੀ  ਰਾਤ 
ਤੰਨ ਮੰਨ ਕੰਬਦਾ  ।
ਮੈਨੂੰ ਡਰਾਵੇ 
ਮੇਰਾ ਹੀ ਪਰਛਾਵਾਂ 
ਖੁਦ ਵੀ ਹੈ ਡਰਦਾ ।

ਦਿਲਜੋਧ  ਸਿੰਘ 
ਨਵੀਂ ਦਿੱਲੀ 
ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ। 

1 comment:

  1. ਕਦੇ -ਕਦੇ ਡਰ ਵੀ ਆਪਣੇ ਕਿਆਸੇ ਭੈਅ ਤੇ ਆਪਣੇ ਹੀ ਪਰਛਾਵੇਂ ਤੋਂ ਡਰਦਾ ਹੈ। ਅਸਲ 'ਚ ਡਰ ਸਾਡੇ ਮਨ ਦੀ ਹੀ ਕਮਜ਼ੋਰ ਅਵਸਥਾ ਹੈ। ਇੱਕਲਤਾ 'ਚ ਇਹ ਸਾਡੇ 'ਤੇ ਹਾਵੀ ਹੋ ਜਾਂਦੀ ਹੈ। ਜ਼ਿੰਦਗੀ ਨੂੰ ਬਹੁਤ ਨੇੜੇ ਤੋਂ ਵਾਚਦੇ ਹੋਏ ਇੱਕਲਤਾ ਦੀ ਅਵਸਥਾ ਦਾ ਬਿਆਨ ਕਰਦੇ ਸੇਦੋਕਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ