ਉਸ ਵਾਅਦਾ ਕੀਤਾ
ਮੁੜਾਂਗਾ ਛੇਤੀ
ਚੂੜੇ ਵਾਲੀ ਉਡੀਕੇ
ਬੂਹੇ 'ਤੇ ਅੱਖਾਂ
ਪਰ ੳੁਹ ਅਲੋਪ
ਥੌਹ ਨਾ ਪਤਾ
ਗਿਆ ਸੀ ਨਜ਼ਾਇਜ
ਮੁ੍ੜ ਨਾ ਹੋਵੇ
ਕਰੇ ਕਿਵੇਂ ਸ਼ਿੰਗਾਰ
ਮਾਹੀ ਬਾਹਰ
ਪੱਤਝੜ- ਬਹਾਰਾਂ
ਐਵੇਂ ਲੰਘੀਆਂ
ਬੁੱਲ੍ਹੀ ਜੰਮੀ ਸਿੱਕਰੀ
ਬਾਹਾਂ ਸੁੱਕੀਆਂ
ਰਹੀ ਨਾ ਮੁਟਿਆਰ
ਕਹਿਰ ਕਮਾ
ਮੁੜਿਆ ਸਾਲਾਂ ਪਿੱਛੋਂ
ਪੈਸੇ ਲੈ ਕਮਾ
ਜੋਬਨ ਲਿਆ ਗਵਾ
ਦੱਸ ਕੀ ਏ ਖੱਟਿਆ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 18 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 18 ਵਾਰ ਪੜ੍ਹੀ ਗਈ।
ਦਰਦ ਭਰਿਆ ਚੋਕਾ
ReplyDeleteਕਿਸੇ ਦੀ ਸੱਚੀ ਕਹਾਣੀ ਪ੍ਰਤੀਤ ਹੁੰਦੀ ਹੈ।
ਬਹੁਤ ਮੁਟਿਆਰਾਂ ਇਸ ਪੀੜਾ ਚੋਂ ਲੰਘਦੀਆਂ ਨੇ।
ਕਿਸੇ ਦੀ ਪੀੜ ਕੌਣ ਪਛਾਣੇ,
ਜਿਸ ਤਨ ਲਾਗੇ ਸੋ ਤਨ ਜਾਣੇ !
true and worth reading
ReplyDeleteਔਹ ! ਦਿਲ ਦਾ ਦਰਦ
ReplyDeleteਹਰਦੀਪ ਜੀ, ਦਿਲਜੋਧ ਜੀ ਤੇ ਕਸ਼ਮੀਰੀ ਲਾਲ਼ ਜੀ-ਆਂਪ ਸਾਰਿਆਂ ਦਾ ਹੌਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ।
ReplyDelete"ਥਿੰਦ"