ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Apr 2015

ਅੰਨ-ਹੰਡਾਈ ਜਿੰਦ (ਚੋਕਾ)

ਜਾਣ ਲੱਗਿਆਂ 
ਉਸ ਵਾਅਦਾ ਕੀਤਾ
ਮੁੜਾਂਗਾ ਛੇਤੀ    
ਚੂੜੇ ਵਾਲੀ ਉਡੀਕੇ
ਬੂਹੇ 'ਤੇ ਅੱਖਾਂ 
ਪਰ ੳੁਹ ਅਲੋਪ
ਥੌਹ ਨਾ ਪਤਾ
ਗਿਆ ਸੀ ਨਜ਼ਾਇਜ 
ਮੁ੍ੜ ਨਾ ਹੋਵੇ
ਕਰੇ ਕਿਵੇਂ ਸ਼ਿੰਗਾਰ 
ਮਾਹੀ ਬਾਹਰ
ਪੱਤਝੜ-  ਬਹਾਰਾਂ
ਐਵੇਂ ਲੰਘੀਆਂ 
ਬੁੱਲ੍ਹੀ ਜੰਮੀ ਸਿੱਕਰੀ 
ਬਾਹਾਂ ਸੁੱਕੀਆਂ 
ਰਹੀ ਨਾ ਮੁਟਿਆਰ 
ਕਹਿਰ ਕਮਾ
ਮੁੜਿਆ ਸਾਲਾਂ ਪਿੱਛੋਂ 
ਪੈਸੇ ਲੈ ਕਮਾ 
ਜੋਬਨ ਲਿਆ ਗਵਾ 
ਦੱਸ ਕੀ ਏ ਖੱਟਿਆ। 

 ਇੰਜ: ਜੋਗਿੰਦਰ ਸਿੰਘ "ਥਿੰਦ"
  (ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 18 ਵਾਰ ਪੜ੍ਹੀ ਗਈ। 

4 comments:

  1. ਦਰਦ ਭਰਿਆ ਚੋਕਾ
    ਕਿਸੇ ਦੀ ਸੱਚੀ ਕਹਾਣੀ ਪ੍ਰਤੀਤ ਹੁੰਦੀ ਹੈ।
    ਬਹੁਤ ਮੁਟਿਆਰਾਂ ਇਸ ਪੀੜਾ ਚੋਂ ਲੰਘਦੀਆਂ ਨੇ।
    ਕਿਸੇ ਦੀ ਪੀੜ ਕੌਣ ਪਛਾਣੇ,
    ਜਿਸ ਤਨ ਲਾਗੇ ਸੋ ਤਨ ਜਾਣੇ !

    ReplyDelete
  2. true and worth reading

    ReplyDelete
  3. ਔਹ ! ਦਿਲ ਦਾ ਦਰਦ

    ReplyDelete
  4. ਹਰਦੀਪ ਜੀ, ਦਿਲਜੋਧ ਜੀ ਤੇ ਕਸ਼ਮੀਰੀ ਲਾਲ਼ ਜੀ-ਆਂਪ ਸਾਰਿਆਂ ਦਾ ਹੌਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ।
    "ਥਿੰਦ"

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ