ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Apr 2015

ਗਰੀਬ ਦੀ ਜ਼ਿੰਦਗੀ (ਚੋਕਾ)

ਸੁਣ ਜ਼ਿੰਦਗੀ 
ਮੇਰੇ ਸਾਹਮਣੇ ਹੈ 
ਗੁੰਝਲ ਖੜ੍ਹੀ
ਤੂੰ  ਹੀ ਦੱਸ ਤਾਂ ਭਲਾ
ਟੁਕੜਿਆਂ 'ਚ 
ਕਿਓਂ ਮਿਲ਼ਦੀ ਖੁਸ਼ੀ
ਇਓਂ ਹੀ ਹੁੰਦਾ 
ਕਿਓਂ ਹਮੇਸ਼ਾਂ ਭਲਾ
ਗਮ ਦਰਿਆ 
ਨੱਕੋ -ਨੱਕ ਵਹਿੰਦਾ 
ਲੱਭਦੀ ਨਹੀਂ 
ਕਿਤੇ ਖੁਸ਼ੀ ਅੜਿਆ 
ਛਾਣ ਮਾਰਿਆ 
ਨਿੱਤ ਮੈਂ ਜ਼ਰਾ-ਜ਼ਰਾ 
ਚੱਲ ਮੰਨ ਲੈ 
ਏਸੇ ਦਾ ਨਾਂ ਜ਼ਿੰਦਗੀ 
ਤਾਂ ਇੱਕ ਹੋਰ 
ਉਲਝਣ ਆ ਖੜ੍ਹੀ
ਘਰ ਗਰੀਬਾਂ 
ਗਮ ਠਾਠਾਂ ਮਾਰਦਾ 
ਕਿਓਂ ਉਨ੍ਹਾਂ ਨੂੰ 
ਜਿਉਣ ਅਧਿਕਾਰ 
ਨਹੀਂ ਮਿਲਦਾ 
ਕਿਓਂ ਨਹੀਂ ਮਿਲਦਾ 
ਖੁਸ਼ੀ ਤੋਹਫ਼ਾ 
ਬੀਤ ਜਾਂਦੀ ਉਮਰ 
ਗੁਰਬੱਤ 'ਚ 
ਹਰ ਦੁੱਖ ਪੀੜਾ ਨੂੰ 
ਆਪੇ ਸਹਿੰਦੇ 
ਦੂਜਿਆਂ ਖੁਸ਼ ਦੇਖ 
ਬੱਸ ਖੁਸ਼ ਹੋ ਲੈਂਦੇ। 

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ) 
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ। 

10 comments:

  1. ਸ਼ਬਦਾਂ ਦੇ ਮੋਤੀ ਸੁੰਦਰ ਪਰੋਏ
    ਕਸ਼ਮੀਰੀ ਲਾਲ ਚਾਵਲਾ ਮੁਕਤਸਰ

    ReplyDelete
  2. Strange defination of zindgi
    Kashmiri chawla muktsar

    ReplyDelete
  3. ਇਨਸਾਨੀ ਦੁਖ ਦਰਦ ਨਾਲ ਭਰੀ ਸੁੰਦਰ ਰਚਨਾ ਅਤੇ ਬਦਲੇ ਹੋਏ ਰੂਪ ਦੀ ਫੋਟੋ ।

    ReplyDelete
  4. ਆਮ ਲੋਕਾਂ ਨਾਲ ਜੁੜੀ ਵਧੀਆ ਰਚਨਾ। ਸੰਵੇਦਨਸ਼ੀਲ ਵਿਅਕਤੀ ਹੀ ਅਜਿਹਾ ਦੇਖ ਕੇ ਹਕੀਕਤ ਬਿਆਨ ਕਰਦਾ ਹੈ। ਸਾਡੇ 'ਚੋਂ ਬਹੁਤੇ ਤਾਂ ਦੇਖ ਕੇ ਭੁੱਲਣ ਨੂੰ ਤਰਜੀਹ ਦਿੰਦੇ ਨੇ।

    ReplyDelete
  5. ਬਹੁਤ ਹੀ ਨੇੜਿਓਂ ਹੋ ਤੱਕਿਆ ਆਮ ਲੋਕਾਂ ਦਾ ਜੀਵਨ। ਬਹੁਤ ਹੀ ਸਲੀਕੇ ਨਾਲ ਪਰੋ ਕੇ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ।

    ReplyDelete
  6. ਚੋਕਾ ਪਸੰਦ ਕਰਨ ਲਈ ਤੇ ਹੌਸਲਾ ਅਫਜਾਈ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ !
    ਦਿਲਜੋਧ ਅੰਕਲ ਜੀ ਮੇਰੇ ਬਦਲੇ ਰੂਪ ਨੂੰ ਪਛਾਨਣ ਲਈ ਸ਼ੁਕਰੀਆ।

    ReplyDelete
  7. ਬਹੁਤ ਖੂਬਸੁਰਤ ਚੋਕਾ। ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਵਰਿੰਦਰਜੀਤ ਸਾਹਿਤ ਦੇ ਨਾਲ-ਨਾਲ ਆਪ ਦੀ ਦਸਤਾਰ ਨੇ ਆਪ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਿਆ ਹੈ। ਆਪ ਨੂੰ ਬਹੁਤ-ਬਹੁਤ ਵਧਾਈ।

    ReplyDelete
  8. ਭੁਪਿੰਦਰ ਵੀਰ ਜੀ, ਚੋਕਾ ਪਸੰਦ ਕਰਨ ਲਈ ਤੇ ਮੇਰੀ ਦਸਤਾਰ ਵਾਲੀ ਦਿੱਖ ਨੂੰ ਸਲਾਹੁਣ ਲਈ ਬਹੁਤ -ਬਹੁਤ ਧੰਨਵਾਦ !

    ReplyDelete
  9. ਵਰਿੰਦਰਜੀਤ ਜੀ ਨੇ ਬਹੁਤ ਹੀ ਸੋਹਣਾ ਲਿਖਿਆ ਹੈ !

    ReplyDelete
  10. ਵਰਿੰਦਰਜੀਤ,
    ਬਹੁਤ ਸੁੰਦਰ ਚੋਕਾ ਪੇਸ਼ ਕਰਨ ਲਈ ਆਪ ਨੂੰ ਬਹੁਤ ਬਹੁਤ ਮੁਬਾਰਕਾਂ।ਲਿਖਦੇ ਰਹੋ ਸ਼ਾਬਾਸ਼।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ