ਮੇਰੇ ਸਾਹਮਣੇ ਹੈ
ਗੁੰਝਲ ਖੜ੍ਹੀ
ਤੂੰ ਹੀ ਦੱਸ ਤਾਂ ਭਲਾ
ਟੁਕੜਿਆਂ 'ਚ
ਕਿਓਂ ਮਿਲ਼ਦੀ ਖੁਸ਼ੀ
ਇਓਂ ਹੀ ਹੁੰਦਾ
ਕਿਓਂ ਹਮੇਸ਼ਾਂ ਭਲਾ
ਗਮ ਦਰਿਆ
ਨੱਕੋ -ਨੱਕ ਵਹਿੰਦਾ
ਲੱਭਦੀ ਨਹੀਂ
ਕਿਤੇ ਖੁਸ਼ੀ ਅੜਿਆ
ਛਾਣ ਮਾਰਿਆ
ਨਿੱਤ ਮੈਂ ਜ਼ਰਾ-ਜ਼ਰਾ
ਚੱਲ ਮੰਨ ਲੈ
ਏਸੇ ਦਾ ਨਾਂ ਜ਼ਿੰਦਗੀ
ਤਾਂ ਇੱਕ ਹੋਰ
ਉਲਝਣ ਆ ਖੜ੍ਹੀ
ਘਰ ਗਰੀਬਾਂ
ਗਮ ਠਾਠਾਂ ਮਾਰਦਾ
ਕਿਓਂ ਉਨ੍ਹਾਂ ਨੂੰ
ਜਿਉਣ ਅਧਿਕਾਰ
ਨਹੀਂ ਮਿਲਦਾ
ਕਿਓਂ ਨਹੀਂ ਮਿਲਦਾ
ਖੁਸ਼ੀ ਤੋਹਫ਼ਾ
ਬੀਤ ਜਾਂਦੀ ਉਮਰ
ਗੁਰਬੱਤ 'ਚ
ਹਰ ਦੁੱਖ ਪੀੜਾ ਨੂੰ
ਆਪੇ ਸਹਿੰਦੇ
ਦੂਜਿਆਂ ਖੁਸ਼ ਦੇਖ
ਬੱਸ ਖੁਸ਼ ਹੋ ਲੈਂਦੇ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲਾ)
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ।
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ।
ਸ਼ਬਦਾਂ ਦੇ ਮੋਤੀ ਸੁੰਦਰ ਪਰੋਏ
ReplyDeleteਕਸ਼ਮੀਰੀ ਲਾਲ ਚਾਵਲਾ ਮੁਕਤਸਰ
Strange defination of zindgi
ReplyDeleteKashmiri chawla muktsar
ਇਨਸਾਨੀ ਦੁਖ ਦਰਦ ਨਾਲ ਭਰੀ ਸੁੰਦਰ ਰਚਨਾ ਅਤੇ ਬਦਲੇ ਹੋਏ ਰੂਪ ਦੀ ਫੋਟੋ ।
ReplyDeleteਆਮ ਲੋਕਾਂ ਨਾਲ ਜੁੜੀ ਵਧੀਆ ਰਚਨਾ। ਸੰਵੇਦਨਸ਼ੀਲ ਵਿਅਕਤੀ ਹੀ ਅਜਿਹਾ ਦੇਖ ਕੇ ਹਕੀਕਤ ਬਿਆਨ ਕਰਦਾ ਹੈ। ਸਾਡੇ 'ਚੋਂ ਬਹੁਤੇ ਤਾਂ ਦੇਖ ਕੇ ਭੁੱਲਣ ਨੂੰ ਤਰਜੀਹ ਦਿੰਦੇ ਨੇ।
ReplyDeleteਬਹੁਤ ਹੀ ਨੇੜਿਓਂ ਹੋ ਤੱਕਿਆ ਆਮ ਲੋਕਾਂ ਦਾ ਜੀਵਨ। ਬਹੁਤ ਹੀ ਸਲੀਕੇ ਨਾਲ ਪਰੋ ਕੇ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ।
ReplyDeleteਚੋਕਾ ਪਸੰਦ ਕਰਨ ਲਈ ਤੇ ਹੌਸਲਾ ਅਫਜਾਈ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ !
ReplyDeleteਦਿਲਜੋਧ ਅੰਕਲ ਜੀ ਮੇਰੇ ਬਦਲੇ ਰੂਪ ਨੂੰ ਪਛਾਨਣ ਲਈ ਸ਼ੁਕਰੀਆ।
ਬਹੁਤ ਖੂਬਸੁਰਤ ਚੋਕਾ। ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਵਰਿੰਦਰਜੀਤ ਸਾਹਿਤ ਦੇ ਨਾਲ-ਨਾਲ ਆਪ ਦੀ ਦਸਤਾਰ ਨੇ ਆਪ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਿਆ ਹੈ। ਆਪ ਨੂੰ ਬਹੁਤ-ਬਹੁਤ ਵਧਾਈ।
ReplyDeleteਭੁਪਿੰਦਰ ਵੀਰ ਜੀ, ਚੋਕਾ ਪਸੰਦ ਕਰਨ ਲਈ ਤੇ ਮੇਰੀ ਦਸਤਾਰ ਵਾਲੀ ਦਿੱਖ ਨੂੰ ਸਲਾਹੁਣ ਲਈ ਬਹੁਤ -ਬਹੁਤ ਧੰਨਵਾਦ !
ReplyDeleteਵਰਿੰਦਰਜੀਤ ਜੀ ਨੇ ਬਹੁਤ ਹੀ ਸੋਹਣਾ ਲਿਖਿਆ ਹੈ !
ReplyDeleteਵਰਿੰਦਰਜੀਤ,
ReplyDeleteਬਹੁਤ ਸੁੰਦਰ ਚੋਕਾ ਪੇਸ਼ ਕਰਨ ਲਈ ਆਪ ਨੂੰ ਬਹੁਤ ਬਹੁਤ ਮੁਬਾਰਕਾਂ।ਲਿਖਦੇ ਰਹੋ ਸ਼ਾਬਾਸ਼।