ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Feb 2016

ਉਸ ਦੀ ਦੁਨੀਆਂ (ਚੋਕਾ)

ਖੇਤੋਂ ਮੁੜਕੇ
ਆਪਣੇ ਘਰ ਵੱਲ
ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ 'ਤੇ
ਓਹ ਬੈਠੀ ਸੀ
ਪਤਾ ਨਹੀਂ ਕਿਹੜੀ 
ਸੋਚ 'ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁੱਗੂ- ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿੱਚ
ਭਰ ਅੱਖਾਂ 'ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਰ  ਸੁੱਟਣਗੇ
ਖੜਕੇ ਉਥੇ 
ਲੱਗਿਆ ਮੈਂ ਸੋਚਣ 
ਓਹ ਦੁਨੀਆਂ 
ਕਿਹੋ ਜਿਹੀ ਹੋਵੇਗੀ 
ਖੁਸ਼ੀਆਂ ਭਰੀ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ 
ਜੀਹਦੇ  ਨਾਲ ਹੋਊ 
ਇਹ ਵੰਡਦੀ
ਆਪਣੀਆਂ ਖੁਸੀਆਂ
ਤੇ ਅਪਣਾ ਦਰਦ|

ਹਰਜਿੰਦਰ ਢੀਂਡਸਾ 
(ਕੈਨਬਰਾ)

2 comments:

  1. ਹਰ ਕੋਈ ਅਪਨੀ ਅਪਨੀ ਦੁਨਿਆ ਵਿਚ ਗਵਾਚਾ ਹੋਇਆ ਹੈ। ਕਿਸ ਨਾਲ ਦੁਖਸੁਖ ਸਾਂਝਾ ਕਰੇ ਕੋਈ ਬਸ ਜਿਂਦਗੀ ਦੇ ਸਾਵਾਂਸਾ ਦਾ ਹਿਸਾਬ ਹੀ ਪੂਰਾ ਕਰਨਾ ਹੁਂਦਾ ਹੈ । ਹਰਜਿੰਦਰ ਜੀ ਤੁਸਾਂ ਸੁਂਦਰ ਚਿਤੱਰ ਖੀਂਚਾ ਉਸ ਦੀ ਦੁਨਿਆ ਦਾ ਇਸ ਚੋਕੇ 'ਚ ।ਵਧਾਈ ਹੋ ਆਪ ਕੋ।

    ReplyDelete
  2. ਉਹ ਤਾਂ ਘੁੱਗੂ-ਘਾਂਗੜਿਆਂ ਦੀ ਇਬਾਰਤ 'ਚ ਬਹੁਤ ਕੁਝ ਕਹਿ ਗਈ ਸ਼ਾਇਦ ਸਾਨੂੰ ਹੀ ਸਮਝ ਨਹੀਂ ਲੱਗਾ ਜਾਂ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ