ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Feb 2016

ਲਾਚਾਰ ਬਾਪੂ

ਸਵੇਰ ਦੀ ਲਾਲੀ ਬੜੀ ਮਨਮੋਹਿਤ ਲੱਗ ਰਹੀ ਸੀ। ਨਾਜਰ ਸਿੰਓ ਹੌਲੀ -ਹੌਲੀ ਤੁਰਦਾ ਆਪਣੇ ਖੇਤਾਂ ਨੂੰ ਜਾ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਇੱਕ ਕੁੜੀ ਵੱਲ ਗਈ  ਜੋ ਬਜ਼ੁਰਗਾਂ ਨੂੰ ਆਸ਼ਰਮ 'ਚ ਸੈਰ ਕਰਵਾ ਰਹੀ ਸੀ। 'ਬਾਪੂ ਜੀ ਆਜੋ...ਤੁਸੀਂ ਵੀ ੲਿੱਥੇ ਬੈਠ ਕੇ ਮਿੱਠੀ ਧੁੱਪ ਦਾ ਨਜ਼ਾਰਾ ਲੈ ਲਵੋ', ਕੁੜੀ ਨੇ ਇੱਕ ਬਜ਼ੁਰਗ ਨੂੰ ਬੈਂਚ 'ਤੇ ਬਠਾਉਂਦੇ ਹੋੲੇ ਨਾਜਰ ਸਿੰਓ ਨੂੰ ਕਿਹਾ। 'ਜਿਉਂਦੀ ਰਹਿ ਧੀੲੇ', ਲੰਬਾ ਹਉਕਾ ਲੈਂਦਿਆਂ ਨਾਜਰ ਸਿੰਓ ਬੋਲਿਆ। 
      ਪਿੰਡ ਦੀ ਫਿਰਨੀ ਤੋਂ ਦੁੱਗ-ਦੁੱਗ..ਗ..ਗ ਦੀ 'ਵਾਜ਼ ਸੁਣਾੲੀ ਦਿੱਤੀ। 'ਬਾਪੂ ਅੱਜ ਤੋਂ ਤੇਰਾ ਘਰ-ਬਾਰ ਆ ਹੀ ੲੇ।' ਕਿਉਂ ਵੀਰ ਜੀ ਬਾਪੂ ਤੁਹਾਨੂੰ ਤੰਗੀ ਦਿੰਦਾ ਆ? ਮੋਟਰਸਾਈਕਲ ਨੂੰ ਇੱਕ ਪਾਸੇ ਖੜ੍ਹਾ ਕਰਕੇ ਉਹ ਕੁੜੀ ਕੋਲ ਆ ਕੇ ਬੋਲਿਆ " ਨੀ ਕੁੜੀੲੇ ਤੰਗੀ ਨ੍ਹੀਂ ਤਾਂ ਹੋਰ ਕੀ .....ਨਾਲੇ ਅਸੀਂ ਕਿਹੜਾ ਬੁੜੇ ਤੋਂ ਮੁੱਢ ਚਿਰਾਉਣੇ ਆ, ਵਿਹਲਾ ਖਰਚੇ ਦਾ ਘਰ ਹੀ ਤਾਂ ੲੇ। ਆ ਸਾਂਭ ਲੈ ਜੇ ਤੈਥੌਂ ਸੰਭਲਦਾ ਤਾਂ'। 
             ਆਸ਼ਰਮ ਦੇ ਗੇਟ ਕੋਲੇ ਖੜ੍ਹਾ ਨਾਜਰ ਅੰਦਰ ਹੁੰਦੀ ਘੁਸਰ-ਮੁਸਰ ਸੁਣਦਿਆਂ ਹੀ ਅੰਦਰੋਂ-ਅੰਦਰੀ ਪਿਸਦਾ ਜਾ ਰਿਹਾ ਸੀ। 
ਤ੍ਰੇਲੀ ਸਵੇਰ -
ਅੱਖਾਂ ਭਰ ਆਇਆ 
ਲਾਚਾਰ ਬਾਪੂ। 
ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ 

ਨੋਟ: ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ

4 comments:

  1. ਅੰਮ੍ਰਿਤ ਨੇ ਬਹੁਤ ਲੰਬੀ ਚੁੱਪ ਤੋਂ ਬਾਅਦ ਹਾਜ਼ਰੀ ਲੁਆਈ ਹੈ। ਦਰਦ ਭਰੇ ਹਾਇਬਨ ਨਾਲ। ਸਾਰੇ ਪੁੱਤ ਕਪੁੱਤ ਨਹੀਂ ਹੁੰਦੇ , ਪਰ ਦੁਨੀਆਂ 'ਚ ਅਜਿਹਿਆਂ ਦਾ ਵੀ ਘਾਟਾ ਨਹੀਂ ਹੈ। ਏਸ ਹਾਇਬਨ 'ਚ ਬਾਪੂ ਦੀ ਲਾਚਾਰੀ ਤੇ ਦੁੱਖ ਨੂੰ ਬਾਖੂਬੀ ਬਿਆਨਿਆ ਹੈ। ਸ਼ਾਇਦ ਅੱਜ ਬਾਪੂ ਵੀ ਸੋਚਦਾ ਹੋਵੇਗਾ ਕਿ ਕਾਸ਼ ਉਸ ਦੇ ਵੀ ਕੋਈ ਧੀ ਹੁੰਦੀ। ਵਧੀਆ ਲਿਖਤ ਲਈ ਆਪ ਵਧਾਈ ਦੇ ਪਾਤਰ ਹੋ।
    ਆਸ ਕਰਦੇ ਹਾਂ ਕਿ ਆਪ ਹੋਰ ਲਿਖਤਾਂ ਨਾਲ ਸਾਂਝ ਪਾਉਂਦੇ ਰਹੋਗੇ।
    ਹਰਦੀਪ

    ReplyDelete
  2. ਇਹ ਵੀ ਅਜ ਦਾ ਇਕ ਸਚ ਹੈ
    ਸੁੰਦਰ ਰਚਨਾ

    ReplyDelete
    Replies
    1. ਬਹੁਤ ਬਹੁਤ ਸ਼ੁਕਰਿਆ ਜੀ

      Delete
  3. ਲਾਚਾਰ ਬਾਪੂ ਦੀ ਦਾਸਤਾਂ ਇਕ ਕੱਲੇ ਨਾਜਰ ਸਿਂੳ ਦੀ ਨਹੀ। ਹੁਨ ਤਾਂ ਹਰ ਬਜੁਰਗ ਦਾ ਏਹ ਹੀ ਆਖਿਰੀ ਪੜਾਂ ਬਨਦਾ ਜਾ ਰਹਾ ਹੈ। ਦਿਲ ਨੂ ਛੂ ਗਇਆ ਹਾਇਬਨ। ਵਧਾਈ ਅੰਮਿ੍ਤ ਰਾਏ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ