ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Mar 2016

ਸੱਜਰੀ ਧੁੱਪ (ਤਾਂਕਾ)

1.

ਸ਼ੌਕ ਅਨੋਖਾ

ਤੜਕੇ ਲੱਸੀ ਪੀ ਕੇ

ਫੜੇ ਬੰਦੂਕ

ਧੁਸੀ ਲੱਭੇ ਸ਼਼ਿਕਾਰ

ਮੁੜਦਾ ਪੱਲੇ ਝਾੜ। 


2.
ਪੰਛੀ ਗਾਉਣ 

ਵਗਦੀ ਮਿੱਠੀ ਪੌਣ

ਸੱਜਰੀ ਧੁੱਪ

ਟ੍ਰੈਕਟਰ ਘੂਕਣ

ਟਿਊਵੈਲ ਛੂਕਣ। 


3.
ਨਵੀਂ ਸੜਕ

ਪਹੁੰਚੀ ਪਿੰਡੋ ਪਿੰਡ

ਮੌਜਾਂ ਲੱਗੀਆਂ 

ਸਾਈਕਲ ਦੀ ਥਾਂ 'ਤੇ

ਸਕੂਟਰ ਤੇ ਕਾਰਾਂ। 

ਇੰਜ: ਜੋਗਿੰਦਰ ਸਿੰਘ "ਥਿੰਦ "
  (ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ 

2 comments:

  1. ਸੱਜਰੀ ਧੁੱਪ ਜਿਹੇ ਲਿਸ਼ਕਦੇ ਤਾਂਕਾ ਨਾਲ ਹਾਜ਼ਰੀ ਲੁਆਉਣ ਲਈ ਸ਼ੁਕਰੀਆ ਜੀ। ਪਿੰਡ ਦੀ ਫੇਰੀ ਪਾ ਲਈ ਇਹ ਤਾਂਕਾ ਪੜ੍ਹਦਿਆਂ।
    ਹਰਦੀਪ

    ReplyDelete
  2. ਸੱਜਰੀ ਸਵੇਰ ਅਤੇ ਨਵੀਂ ਸੜਕ ਦੇ ਤਾਂਕਾ ਨੇ ਬਹੁਤ ਕੁਛ ਯਾਦ ਕਰਾ ਦਿੱਤਾ ।ਦੋ ਡਾਈ ਮੀਲ ਦਾ ਪੈਦਲ ਚਲਨਾ ਪੈਂਦਾ ਸੀ ਸ਼ੈਹਰ ਜਾਨ ਲਈ ।ਹੁਣ ਤਾਂ ਹਰ ਪਿਂਡ 'ਚ ਲੋਗ ਟੈਕਸੀ ਭੀ ਰਖਨ ਲਗ ਗਏ ਹਨ ।ਸ਼ਿਕਾਰ ਵਾਲਾ ਭੀ ਖੁਬਸੁਰਤ ਹੈ ।ਵਧਾਈ ਜੋਗਿਂਦਰ ਸਿੰਘ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ