ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 May 2016

ਯਾਦ ਦਾ ਮੌਸਮ (ਚੌਵਰਗਾ )

Surjit Bhullar's Profile Photo1.
ਜੀਵਨ ਹੈ ਇੱਕ ਲੁਕਣ ਤਮਾਸ਼ਾ ।
ਪਲ 'ਚ ਰੋਸਾ ਪਲ 'ਚ ਹਾਸਾ।
ਕਿੰਨੀ ਕਰ ਲੇ ਅਭਿਨੈ ਮੰਚ 'ਤੇ,
ਪਰ ਅੰਤ 'ਚ ਖੇਡੇ ਇੱਕੋ ਪਾਸਾ ।


2.
ਮੇਰੇ ਇਸ਼ਕ ਦਾ ਮਤਲਬ, ਗ਼ਮ ਨਹੀਂ ਹੁੰਦਾ।
ਦੂਰੀ ਹੋਣ ਤੇ ਵੀ ਪਿਆਰ, ਕਮ ਨਹੀਂ ਹੁੰਦਾ।
ਵਕਤ ਬੇ-ਵਕਤ ਕੋਇਆਂ'ਚ ਸਿਲ ਦਾ ਹੋਣਾ,
'ਸੁਰਜੀਤ'ਯਾਦ ਦਾ ਕੋਈ,ਮੌਸਮ ਨਹੀਂ ਹੁੰਦਾ।
3.
ਆਪਣੀ ਬਰਬਾਦੀ ਦਾ ਜਸ਼ਨ,ਮਨਾ ਲਿਆ।
ਆਕਾਸ਼ ਗੰਗਾ ਨੂੰ ਪਲਕਾਂ 'ਚ,ਸਮਾ ਲਿਆ।
ਤੂੰ ਤੇ ਮੇਰਾ ਸੀ, ਮੇਰਾ ਅਖੀਰ ਤਾਂ ਦੇਖਦਾ,
ਮੈਨੂੰ ਡੁੱਬਦੇ ਨੂੰ ਗ਼ੈਰਾਂ ਕੀਕਣ, ਬਚਾ ਲਿਆ ?

ਸੁਰਜੀਤ ਸਿੰਘ ਭੁੱਲਰ
(ਯੂ. ਐਸ. ਏ। ) 

ਨੋਟ : ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ

3 comments:

 1. ਆਪ ਜੀ ਦੇ ਸਾਰੇ ਚੌਵਰਗੇ ਇੱਕ ਖੂਬਸੂਰਤ ਅੰਦਾਜ਼ 'ਚ ਲਿਖੇ ਗਏ ਨੇ।
  ਪਹਿਲਾ
  ਜ਼ਿੰਦਗੀ ਦੀ ਸੋਹਣੀ ਪਰਿਭਾਸ਼ਾ
  ਕਿਹੋ ਜਿਹਾ ਇਹ ਲੁਕਣ ਤਮਾਸ਼ਾ
  ਸਮਝ ਨਾ ਆਉਂਦੀ ਇਹਦੀ ਭਾਸ਼ਾ !
  ਦੂਜਾ
  ਵਕਤ ਬੇ-ਵਕਤ ਕੋਇਆਂ'ਚ ਸਿਲ ਦਾ ਹੋਣਾ,.................ਦਰਦੀਲਾ ਅਹਿਸਾਸ !
  ਤੀਜਾ
  ਆਪਣਿਆਂ ਵੱਲੋਂ ਦਿੱਤੇ ਡੂੰਘੇ ਫੱਟ ਜੋ ਕਦੇ ਭਰਦੇ ਨਾ ਏਸ ਚੌਵਰਗੇ ਦਾ ਅੰਤਰੀਵ ਭਾਵ ਦਿਲ ਨੂੰ ਟੁੰਬ ਗਿਆ।
  ਸੋਹਣੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
  ਹਰਦੀਪ

  ReplyDelete
 2. ਬੜੀ ਸੁੰਦਰ ਸ਼ਾਇਰੀ ਹੈ | ਜ਼ਿੰਦਗੀ ਦੇ ਤਿੰਨ ਪੱਖਾਂ ਨੂੰ ਪੇਸ਼ ਕਰਦੀ ਹੈ |

  ReplyDelete
 3. ਤੀਨੋਂ ਚੌਵਰਗੇ ਬੜੇ ਖੂਬਸੂਰਤ ਹਨ ।ਜੀਵਨ ਲੁਕਨ ਤਮਾਸ਼ਾ / ਪਲ 'ਚ ਰੋਸਾ ਪਲ'ਚ ਹਾਸਾ ... ।ਬਹੁਤ ਅਚੱਛਾ ਲੱਗਾ ਕੋਇਆਂ 'ਚ ਸਿਲ ਹੋਨਾ ਯਾਦਾਂ ਦੀ ਖੂਬਸੂਰਤ ਚਿਤਰਕਾਰੀ ।ਆਪ ਕੀ ਲੇਖਨੀ ਕੋ ਨਮਨ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ