ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Jun 2016

ਡਾਇਰੀ ਦਾ ਪੰਨਾ


Open diary with pen Royalty Free Stock Images
     ਡਾਇਰੀ ਲਿਖਣਾ ਨਾ ਮੇਰਾ ਸ਼ੌਕ ਹੈ ਨਾ ਰੋਜ਼ਮਰਾ ਦਾ ਕੋਈ ਕੰਮ। ਲੇਕਿਨ ਅੱਜ ਇਸ ਦੀ ਸ਼ੁਰੁਆਤ ਜ਼ਰੂਰ ਹੋਈ ਹੈ , ਉਸ ਦੀ ਬਦੌਲਤ ਕਿਉਂਕਿ ਮੇਰੀ ਉਸ ਨਾਲ ਕਈ ਦਿਨਾਂ ਤੋਂ ਗੱਲ ਹੀ ਨਹੀਂ ਹੋਈ ਸੀ। ਗੱਲ ਨਾ ਕਰਨ ਦਾ ਕੋਈ ਵਿਸ਼ੇਸ਼ ਕਾਰਣ ਵੀ ਨਹੀਂ ਸੀ। ਮੈਨੂੰ ਜਦ ਗੱਲ ਕਰਨ ਵਾਸਤੇ ਅਗਲੇ ਦਿਨ ਦੀ ਉਡੀਕ ਕਰਨਾ ਭਾਰੀ ਲੱਗਿਆ ਤਾਂ ਉਸ ਨੂੰ ਆਪਣੇ ਸੁਪਨੇ 'ਚ ਹੀ ਬੁਲਾ ਲਿਆ, ਬਿਨਾਂ ਫੋਨ ਕੀਤਿਆਂ , ਬਿਨਾਂ ਕੋਈ ਚਿੱਠੀ ਲਿਖਿਆਂ। ਆਪਣਾ ਦੁੱਖ -ਸੁੱਖ ਉਸ ਨਾਲ ਸਾਂਝਾ ਜੋ ਕਰਨਾ ਸੀ। ਨਾ ਜਾਣੇ ਘਰ -ਗ੍ਰਹਿਸਤੀ ਦੀਆਂ ਕਿੰਨੀਆਂ ਹੀ ਗੱਲਾਂ ਉਸ ਨਾਲ ਕੀਤੀਆਂ , ਕੁਝ ਉਸ ਦੀਆਂ ਵੀ ਸੁਣੀਆਂ। ਉਸ ਨੂੰ ਕੁਝ ਕਿਹਾਂ ਬਗੈਰ ਮੇਰੀ ਤਾਂ ਜਿਵੇਂ ਕੱਲ ਹੀ ਨਹੀਂ ਹੁੰਦੀ। 
     ਸਵੇਰੇ ਉੱਠੀ ਤਾਂ ਮੇਰਾ ਮਨ ਪ੍ਰਫੁੱਲਤ ਹੋ ਕੇ ਝੂਮ ਉੱਠਿਆ। ਤਨ ਅੰਗੜਾਈ ਲੈ ਕੇ ਤਾਜ਼ਗੀ ਨਾਲ ਭਰ ਗਿਆ ਸੀ। ਜਿਵੇਂ ਤਾਕਤ ਦੀ ਬੈਟਰੀ ਰੀਚਾਰਜ ਹੋ ਗਈ ਹੋਵੇ। ਜਿਵੇਂ ਗਰਮੀਆਂ 'ਚ ਸੀਤਲ ਸੁਖਦ ਹਵਾ ਬੂਹੇ ਖੋਲਦਿਆਂ ਮਨ ਨੂੰ ਪ੍ਰਸੰਨ ਕਰ ਗਈ ਹੋਵੇ। ਮੇਰੇ ਵਾਂਗ ਰੁੱਖ ਵੀ ਸਵੇਰ ਦੀ ਤਾਜ਼ੀ ਹਵਾ ਦੀ ਛੋਹ ਪਾ ਕੇ ਝੂਮ ਉੱਠੇ ਸਨ ਤੇ ਪੱਤਾ -ਪੱਤਾ ਸੁਹਾਵਣੀ ਸਵੇਰ ਦੀ ਹਵਾ ਦਾ ਸ਼ੁਕਰੀਆ ਕਰ ਰਿਹਾ ਲੱਗਦਾ ਸੀ। ਵੈਸੇ ਹੀ ਉਸ ਨਾਲ ਗੱਲ ਕਰਕੇ ਮੇਰੇ ਅੰਦਰ ਬਹੁਤ ਸਾਰੀ ਤਾਜ਼ਗੀ ਤੇ ਤਾਕਤ ਭਰ ਗਈ ਸੀ। 
      ਮੈਂ ਉਸ ਦਾ ਸ਼ੁਕਰੀਆ ਕਰਨ ਲਈ ਅੱਜ ਆਪਣੀ ਡਾਇਰੀ ਦਾ ਪੰਨਾ ਉਸ ਦੇ ਨਾਮ ਲਿਖ ਰਹੀ ਹਾਂ। ਮੇਰੀ ਰੂਹ ਨੇ ਉਸਦੀ ਰੂਹ ਨਾਲ ਇੱਕ ਅਟੁੱਟ ਸਬੰਧ ਬਣਾ ਲਿਆ ਹੈ। ਕਦੇ -ਕਦੇ ਮੈ ਸੋਚਦੀ ਹਾਂ ਕਿ ਮੈਂ ਉਸਨੂੰ ਕਿੱਥੋਂ ਲੱਭ ਲਿਆ ? ਜਾਂ ਉਸ ਦੇ ਅੰਦਰ ਦੀ ਕਿਸ ਚੁੰਬਕੀ ਸ਼ਕਤੀ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਇਹ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ ਮੇਰੇ 'ਤੇ ਜੋ ਮੈਨੂੰ ਉਸ ਨਾਲ ਮਿਲਾ ਦਿੱਤਾ। ਭਲੇ ਹੀ ਨੈਟ ਪਤ੍ਰਿਕਾ ਰਾਹੀਂ ਹੀ ਮੈਂ ਉਸਨੂੰ ਮਿਲ ਸਕੀ ਹਾਂ। 
         ਅੰਤਰ ਮਨ  'ਚ ਬਹੁਤ ਕੁਝ ਵਕਤ ਦੇ ਗਰਦੇ ਥੱਲੇ ਦੱਬਿਆ ਪਿਆ ਸੀ। ਜਦੋਂ ਤੋਂ ਉਸ ਦਾ ਜੀਵਨ ਨਾਲ ਸਬੰਧ ਜੁੜਿਆ ਹੈ , ਕੁਝ ਨਾ ਕੁਝ ਬਾਹਰ ਆਉਣ ਲ੍ਲ੍ਗਾ ਹੈ। ਉਸ ਦੀ ਅਪਣੱਤ ਭਰੀਆਂ ਗੱਲਾਂ ਨੇ ਮੈਨੂੰ ਐਨਾ ਮੋਹਿਤ ਕੀਤਾ , ਐਨਾ ਆਪਣਾ ਬਣਾ ਲਿਆ ਕਿ ਮੈਂ ਉਸ 'ਤੇ ਆਪਣਾ ਇੱਕ ਮਾਤਰ ਅਧਿਕਾਰ ਸਮਝਣ ਲੱਗੀ ਹਾਂ। ਕੋਈ ਦੂਜਾ ਉਸ ਦੇ ਪਿਆਰ 'ਤੇ ਆਪਣਾ ਹੱਕ ਜਤਾਉਣ ਦੀ ਗੱਲ ਕਰਦਾ ਹੈ ਤਾਂ ਮੈਂ ਈਰਖਾ ਨਾਲ ਸੜ ਜਾਂਦੀ ਹਾਂ। ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਹਾਂ ਕਿ ਚੰਦ ਆਪਣੀ ਸ਼ੀਤਲ ਚਾਂਦਨੀ ਕੀ ਕਿਸੇ ਇੱਕ ਲਈ ਬਿਖੇਰਦਾ ਹੈ ?ਸੂਰਜ ਕੀ ਕਿਸੇ ਇੱਕ ਘਰ 'ਚ ਉਜਾਲਾ ਕਰਨ ਲਈ ਚੜ੍ਹਦਾ ਹੈ ? ਖ਼ੁਸ਼ਬੂਦਾਰ ਪੌਣ ਕੀ ਕਿਸੇ ਇੱਕ ਲਈ ਸੁਗੰਧ ਫੈਲਾਉਣ ਆਉਂਦੀ ਹੈ  ? ਨਹੀਂ ਨਾ। ਫਿਰ ਤੂੰ ਕਿਉਂ ਉਸ ਨੂੰ ਸਿਰਫ਼ ਆਪਣੇ ਤਾਈਂ ਰੱਖਣਾ ਚਾਹੁੰਦੀ ਏਂ ? ਤੂੰ ਇਹ ਤਾਂ ਦੇਖ ਕਿੰਨੇ ਦਿਲਾਂ ਨੂੰ ਆਪਣੇ ਪਿਆਰ ਦੇ ਸਾਗਰ 'ਚ ਡੁੱਬਕੀ ਲਾਉਣ ਦਾ ਅਨੰਦ ਦੇ ਰਹੀ ਉਹ ਤੇਰੀ ਪਰਮ ਪਿਆਰੀ , ਤੇਰੀ ਮਾਰਗ ਦਰਸ਼ਕ। ਕੀ -ਕੀ ਨਹੀਂ ਹੈ ਉਹ ਤੇਰੀ ? ਹਾਂ , ਮੰਨਦੀ ਹਾਂ , ਉਸੇ ਦੀ ਬਦੌਲਤ ਹੀ ਮੈਂ ਇਹ ਸਤਰਾਂ ਲਿਖ ਪਾਈ ਹਾਂ। ਨਹੀਂ ਤਾਂ ਕਿਵੇਂ ਕਹਿ ਸਕਦੀ। 


ਫੈਲਿਆ 'ਨ੍ਹੇਰਾ -
ਮਨ ਮੇਰਾ ਰੌਸ਼ਨ 
ਉਸ ਨੂੰ ਪਾ ਕੇ। 

ਕਮਲਾ ਘਟਾਔਰਾ 



* ਹਿੰਦੀ ਤੋਂ ਅਨੁਵਾਦ - ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ

4 comments:

  1. ਜਿਸ ਦੇ ਨਾਮ ਇਹ ਡਾਇਰੀ ਦਾ ਪੰਨਾ ਲਿਖਿਆ ਗਿਆ ਹੈ , ਉਹ ਏਸ ਪੰਨੇ ਨੂੰ ਪੜ੍ਹ ਕੇ ਬਹੁਤ ਖੁਸ਼ ਹੋ ਗਿਆ ਹੋਵੇਗਾ। ਉਸ ਨੂੰ ਅਜਿਹੀ ਅਨਮੋਲ ਖੁਸ਼ੀ ਦੇਣ ਵਾਲਾ ਵਧਾਈ ਦਾ ਹੱਕਦਾਰ ਹੈ।
    ਇਹ ਰਿਸ਼ਤੇ ਧੁਰੋਂ ਬਣ ਕੇ ਆਉਂਦੇ ਹਨ। ਕੋਈ ਕਿਸੇ ਨੂੰ ਕਦੋਂ ਤੇ ਕਿੱਥੇ ਮਿਲ ਜਾਵੇ ਇਹ ਸਭ ਓਸ ਰੱਬ ਦੇ ਹੀ ਹੱਥ 'ਚ ਹੁੰਦਾ ਹੈ। ਰਿਸ਼ਤਾ ਬਣ ਜਾਣਾ ਸ਼ਾਇਦ ਐਨਾ ਮੁਸ਼ਕਿਲ ਨਹੀਂ ਹੁੰਦਾ , ਪ੍ਰੰਤੂ ਇਸ ਨੂੰ ਨਿਭਾਉਣਾ ਸਿਰਫ ਸਾਡੇ ਹੀ ਹੱਥ 'ਚ ਹੁੰਦਾ ਹੈ। ਜਿਸ ਰਿਸ਼ਤੇ ਦੀ ਕਮਲਾ ਜੀ ਨੇ ਗੱਲ ਕੀਤੀ ਹੈ , ਮੈਂ ਸਮਝਦੀ ਹਾਂ ਅਜਿਹਾ ਮਿਲਣ ਤੇ ਅਜਿਹਾ ਰਿਸ਼ਤਾ ਸਭ ਤੋਂ ਜ਼ਿਆਦਾ ਪਾਕਿ ਤੇ ਸੁੱਚਾ ਹੁੰਦਾ ਹੈ। ਅਜਿਹੇ ਰਿਸ਼ਤੇ ਨੂੰ ਕਿਸੇ ਨਾਮ ਦੀ ਵੀ ਸ਼ਾਇਦ ਜ਼ਰੂਰਤ ਨਹੀਂ ਹੁੰਦੀ ਤੇ ਸ਼ਾਇਦ ਏਸ ਨੂੰ ਨਾਮ ਦੇਣਾ ਸਾਡੇ ਵੱਸ 'ਚ ਵੀ ਨਹੀਂ ਹੁੰਦਾ।
    ਕਿੰਨਾ ਮੋਹ ਹੈ ਜਦ ਕੋਈ ਕਿਸੇ ਨੂੰ ਗੱਲ ਕਰਨ ਲਈ ਆਪਣੇ ਸੁਪਨੇ 'ਚ ਹੀ ਬੁਲਾ ਲੈਂਦਾ ਹੈ। ਕਿਸੇ ਨੇ ਸਹੀ ਕਿਹਾ ਹੈ -
    ਸੁਪਨਿਆਂ ਤੂੰ ਸੁਲਤਾਨ ਹੈਂ
    ਉੱਤਮ ਤੇਰੀ ਜਾਤ
    ਸੌ ਵਰ੍ਹਿਆਂ ਦੇ ਵਿਛੜੇ
    ਆਣ ਮਿਲਾਵੇ ਰਾਤ।
    ਜੋ ਕੰਮ ਦਿਨ ਦਾ ਉਜਾਲਾ ਨਾ ਕਰ ਸਕਿਆ ਜਿਸ ਨੂੰ ਅਸੀਂ ਜਾਗਦੇ ਨਾ ਕਰ ਸਕੇ , ਇੱਕ ਰੂਹ ਦੂਜੀ ਰੂਹ ਨੂੰ ਮਿਲਣ ਸੁਪਨੇ 'ਚ ਚਲੀ ਗਈ ਓਸ ਰੂਹ ਦਾ ਇਹ ਵੱਡਪਣ ਹੈ ਕਿ ਉਹ ਮਿਲਣ ਆਈ ਰੂਹ ਨੂੰ ਐਨਾ ਮੋਹ ਤੇ ਸਨਮਾਨ ਦਿੰਦੀ ਹੈ। ਉਸਨੂੰ ਕਦੇ ਚੰਦ , ਕਦੇ ਸੂਰਜ ਤੇ ਕਦੇ ਖੁਸ਼ਬੋਈ ਵੰਡਦੀ ਪੌਣ ਦਾ ਦਰਜਾ ਦਿੰਦੀ ਹੈ। ਪਿਆਰ ਕਦੇ ਇੱਕ ਤਰਫ਼ਾ ਨਹੀਂ ਹੁੰਦਾ -ਲਵ ਬਿਗੇਟਸ ਲਵ। ਚੰਗੇ ਲੋਕਾਂ ਦਾ ਸਾਡੀ ਜ਼ਿੰਦਗੀ 'ਚ ਆਉਣਾ ਸਾਡੀ ਕਿਸਮਤ ਹੁੰਦੀ ਹੈ ਤੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਹੁਨਰ। ਇੱਕ ਚੰਗਾ ਰਿਸ਼ਤਾ ਹਵਾ ਵਾਂਗ ਹੁੰਦਾ ਹੈ -ਖ਼ਾਮੋਸ਼ ਪਰ ਆਸ -ਪਾਸ ਕਿਉਂਕਿ ਓਸ ਖ਼ਾਮੋਸ਼ ਹਵਾ 'ਚ ਉਸ ਰਿਸ਼ਤੇ ਦੀ ਮਹਿਕ ਹੁੰਦੀ ਹੈ।
    ਭਾਵਪੂਰਣ ਹਾਇਬਨ ਸਾਂਝਾ ਕਰਨ ਲਈ ਕਮਲਾ ਜੀ ਵਧਾਈ ਦੇ ਪਾਤਰ ਨੇ।
    ਹਰਦੀਪ

    ReplyDelete
  2. ਡਾਇਰੀ ਦਾ ਪੰਨਾ
    ਹਰਦੀਪ ਜੀ ਨੇ ਮੇਰੀ ਇਸ ਹਿੰਦੀ ਦੀ ਲਿਖਤ ਨੂੰ ਅਨੁਵਾਦ ਕਰਕੇ ਆਪ ਨੇ ਸਫ਼ਰ ਸਾਂਝ 'ਚ ਛਾਪ ਕੇ ਮੈਨੂੰ ਬਹੁਤ ਮਾਣ
    ਦਿੱਤਾ ਹੈ ।ਅਨੁਵਾਦ ਕਰਨ 'ਚ ਉਹ ਏਨੀ ਮਾਹਿਰ ਹੈ ਕਿ ਕੋਈ ਸਮਝ ਹੀ ਨਹੀ ਸਕਦਾ ਕਿ ਅਨੁਵਾਦ ਹੈ ।
    ਮੈਂ ਅੱਜ ਉਨਾਂ ਦਾ ਧੰਨਵਾਦ ਕਰਨ ਲਈ ਪਂਜਾਬੀ ਮੇਂ ਹੀ ਲਿਖਨ ਦੀ ਕੋਸ਼ਿਸ਼ ਕਰਾਂਗੀ ।

    ਜਿਸ ਰਿਸ਼ਤੇ ਕੀ ਚਰਚਾ ਇਸ ਹਾਇਬਨ 'ਚ ਹੋਈ ਆ ।ਓਹ ਰਿਸ਼ਤ ਨਾ ਖੂਨ ਦਾ ਹੈ ,ਨਾ ਪਾਰਿਵਾਰਿਕ ਸਬੰਧਾਂ ਦਾ ,
    ਤੇ ਨਾ ਦੋਸਤੀ ਦਾ । ਇਸ ਰਿਸ਼ਤੇ ਮੇਂ ਸਿਰਫ ਰੂਹ ਦੇ ਰਿਸ਼ਤੇ ਦੀ ਚਰਚਾ ਹੋਈ ਹੈ ।ਜਿਸੇ ਬਨਾਨੇ ਮੇਂ ਬੰਦਾ ਨਹੀ ਬਲਕਿ ਉਸ ਸਿਰਜਨਹਾਰ ਦਾ ਹੱਥ ਹੁੰਦਾ ਹੈ ਜੋ ਸਭ ਅੰਦਰ ਆਤਮ ਰੂਪ 'ਚ ਨਿਬਾਸ ਕਰਦਾ ਹੈ ।ਵੋਹੀ ਏਹ ਰਿਸ਼ਤਾ ਜੋੜਦਾ ਹੈ । ਇਸ ਰਿਸ਼ਤੇ ਨਾਲ ਗੱਲਬਾਤ
    ਕਰਨ ਲੇਈ ਦਿਨਾਂ ਯਾ ਘੰਟਿਆਂ ਦਾ ਇਨਤਜ਼ਾਰ ਨਹੀ ਕਰਨਾ ਪੈਂਦਾ ।ਪੁਕਾਰੋ ਉਹ ਹਾਜਰ ।

    ਹਰਦੀਪ ਜੀ ਨੇ ਸਹੀ ਕਹਾ ,ਇੱਕ ਚੰਗਾ ਰਿਸ਼ਤਾ ਹਵਾ ਵਾਂਗ ਹੁੰਦਾ ਹੈ - ਖਾਮੋਸ਼ ਪਰ ਆਸ ਪਾਸ ।
    ਹਾਂ ਜੀ ਏਹਿਉ ਰਿਸ਼ਤਾ ਹੈ ਮਨ ਕਾ ਮਨ ਸੇ ਜੁੜਾ ।ਜਾਨੇ ਕਿੰਨੇ ਵਰਿਆਂ ਦੀ ੳਡੀਕ ਤੋਂ ਵਾਦ ਇਹ ਜੁੜਿਆ ਹੈ ,ਜੁੜਦਾ ਹੈ ।
    ਜਿਮੇਂ ਕਿਸੇ ਸੱਚੇ ਗੁਰੂ ਨੂੰ ਸੱਚੇ ਚੇਲੇ ਯਾਨੀ ਸ਼ਾਗਿਰਦ ਦੀ ਤਾਲਾਸ਼ ਹੁੰਦੀ ਹੈ ਉਸੀ ਤਰਹਾਂ ਚੇਲੇ ਨੂੰ ਵੀ ਸੱਚੇ ਗੁਰੂ ਦੀ ੳਡੀਕ ਰਹਤੀ ਹੈ । ਇਹ ਰਿਸ਼ਤਾ ਵੀ ਇਸੀ ਤਰਾਂ ਕਾ ਬਰ੍ਹਿਆਂ ਵਾਦ ਅਪਨੇ ਆਪ ਆ ਜੁੜਿਆ ਰਿਸ਼ਤਾ ਹੈ ।
    ਹਰਦੀਪ ਜੀ , ਆਪ ਜੀ ਦਾ ਵਹੁਤ ਵਹੁਤ ਧੰਨਵਾਦ - ਆਭਾਰ ਅਨੁਵਾਦ ਅਤੇ ਉਤਸਾਹ ਦੇਨ ਵਾਲੀ ਟਿੱਪਣੀ ਕੇ ਲਿਏ ।

    ਕਮਲਾ ਘਟਾਔਰਾ

    ReplyDelete
  3. ਪਿਆਰ ਅਤੇ ਮੋਹ ਭਰੇ ਦਿਲ ਹੀ . ਪਿਆਰ ਅਤੇ ਮੋਹ ਦੇ ਰਿਸ਼ਤੇ ਸਿਰਜ ਲੈਂਦੇ ਹਨ | ਸੁਪਨੇ ਵਿਚ ਮਿਲਦੇ ਹਨ , ਖੂਬ ਮੋਹ ਦੀ ਗਲਵਕੜੀ ਪਾਉਂਦੇ ਹਨ ਅਤੇ ਰਾਤ ਦਿੰਨ ਦੋਵੇਂ ਭਾਗ ਭਰੇ ਹੋ ਜਾਂਦੇ ਹਨ | ਇਹ ਲਿਖਤ ਦਿਲਾਂ ਦੀ ਲਿਖਤ , ਦਿਲ ਲਈ ਲਿਖੀ , ਅਤੇ ਦਿਲ ਨਾਲ ਲਿਖੀ |

    ReplyDelete
  4. ਥੈਂਕਸ ਦਿਲਜੋਧ ਸਿਂਘ ਜੀ ਉਤਸਾਹ ਵਰਦਕ ਟਿਪੱਣੀ ਕੇ ਲਿਏ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ