ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jul 2016

ਸਿਰਨਾਵਾਂ

ਸੱਥ ਚ ਬੈਠੀ ਢਾਣੀ ਨੂੰ
ਫਤਹਿ ਬੁਲਾ ਦੋਸਤ ਨੇ
ਪੁੱਛਿਆ ਮੇਰਾ ਘਰ |
ਕਿਹੜਾ ਏ ਦੌਲਤਖਾਨਾ
ਗੱਭਰੂ ਦਾ ?
ਅੱਛਾ!
ਹਵੇਲੀ ਵਾਲਿਆਂ ਦੇ ਜਾਣੈ ?
ਇੱਥੋਂ ਖੱਬੇ ਮੁੜ ਕੇ
ਦੂਜਾ ਮਕਾਨ ਐ |
ਕਹੇ ਤਾਂ
ਆ ਮੁੰਡੇ ਨੂੰ ਨਾਲ ਤੋਰੀਏ
ਸਿੱਧਾ ਸਾਦਾ
ਪਿੰਡ ਦੇ ਜੀਵਨ ਵਰਗਾ ਸਿਰਨਾਵਾਂ |
ਪਰ..
ਹੁਣ
ਸ਼ਹਿਰ ਆ ਕੇ
ਹਵੇਲੀ ਵਾਲਿਆਂ ਦਾ ਮੁੰਡਾ
ਤਿੰਨ ਸੌ ਛਿਆਲੀ ਬਟਾ
ਕੇ ਵਨ ਹੋ ਗਿਆ |

ਫਲੇਲ ਸਿੰਘ ਸਿੱਧੂ
ਪਟਿਆਲਾ

ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ

6 comments:

  1. ਪਿੰਡਾਂ ਵਿੱਚ ਬਹੁਤੇ ਘਰਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਨਹੀਂ ਬਲਕਿ ਅੱਲਾਂ ਨਾਲ ਜਾਣਿਆ ਜਾਂਦਾ ਸੀ। ਜਿਵੇਂ ਵੱਡੇ ਲਾਣੇ ਵਾਲਿਆਂ ਦੇ , ਸਰਪੰਚਾਂ ਦੇ , ਲੱਸੀ ਪੀਣਿਆ ਦੇ, ਬਾਰ ਆਲਿਆਂ ਦੇ ਜਾਂ ਫਿਰ ਹਵੇਲੀ ਵਾਲਿਆਂ ਦੇ। ਇਹ ਅੱਲਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ ਸੀ। ਸਾਦਾ ਜੀਵਨ ਤੇ ਸਾਦੇ ਸਾਫ਼ ਦਿਲ ਲੋਕ , ਦਿਲੋਂ ਮੋਹ ਕਰਨ ਵਾਲੇ।ਸ਼ਹਿਰ ਜਾ ਕੇ ਜ਼ਿੰਦਗੀ ਤੇਜ਼ ਰਫ਼ਤਾਰ ਭੱਜਦੀ ਹੈ ਤੇ ਸਿਰਨਾਵੇਂ ਨੰਬਰਾਂ 'ਚ ਵਟ ਜਾਂਦੇ ਨੇ। ਇਹ ਕਵਿਤਾ ਭਾਵੁਕ ਕਰ ਗਈ ਤੇ ਬਹੁਤ ਕੁਝ ਯਾਦ ਆ ਗਿਆ। ਸਾਂਝ ਪਾਉਣ ਲਈ ਸ਼ੁਕਰੀਆ ਜੀਓ।

    ReplyDelete
  2. ਧੰਨਵਾਦ ਜੀ

    ReplyDelete
  3. ਖੂਬਸੂਰਤ ਕਵਿਤਾ ਹੈ । ਮਿਠਿੱਆਂ ਗਲਾਂ ਨਾਲ਼ ਰਾਹ ਦਸਦੀ ।ਸਰਨਾਮੇ ਵਾਲੇ ਪਤੇ ਦਾ ।ਅਜ ਦੀ ਪੀੜੀ ਨੂੰ ਪੁਰਾਣੇ ਦਿਨਾਂ ਨਾਲ ਜਾਣੂ ਕਰਵਾਨ ਵਾਲੀ ਕਵਿਤਾ । ਮਨ ਮੋਹ ਗਈ । ਸਫਰ ਸਾਂਝ ਨੇ ਵੀ ਸਹੀ ਜਾਨਕਾਰੀ ਦਿੱਤੀ ਹੈ ।ਸਾਡੇ ਪਿੰਡ ਦੀ ਵੀ ਅੱਲ ਸੀ ਪੱਟੀ ।ਪੰਜ ਪੱਟਿਆ ਸੀ ਪਿੰਡ ਦਿਆਂ ।ਸਾਨੂੰ ਐਡਰੈਸ 'ਚ ਪੱਟੀ ਲਿਖਨੀ ਪੈਂਦੀ ਸੀ ।ਇਸ ਤਰਹਾਂ ਦੀ ਜਾਨਕਾਰੀ ਵਾਲੀ ਔਰ ਵੀ ਰਚਨਾ ਲੇਕੇ ਆਇਓੁ ।

    ReplyDelete
  4. ਪਿੰਡ ਦਾ ਪਤਾ ਸਾਦੇ ਜਿਹੇ ਜੀਵਨ ਦਾ ਪਹਿਲੂ ਅਤੇ ਸ਼ਹਿਰ ਦਾ ਸਿਰਨਾਵਾਂ ਅਜ ਦਾ ਉਲਝਿਆ ਜੀਵਨ | ਬੜੀ ਸੁੰਦਰ ਰਚਨਾਂ |

    ReplyDelete
  5. ਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀ

    ReplyDelete
  6. ਸਫ਼ਰ ਸਾਂਝ ,ਕਮਲਾ ਜੀ ,ਦਿਲਜੋਧ ਜੀ ਧੰਨਵਾਦ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ