ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jul 2016

ਬੰਦੇ ਦੇ ਕਾਰੇ (ਤਾਂਕਾ)

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ - ਮਹਿੰਦਰ ਸਿੰਘ ਮਾਨ। ਆਪ ਰਿਟਾਇਰਡ ਹੈਡ ਮਾਸਟਰ ਨੇ ਤੇ ਸਾਹਿਤ ਰਚਨਾ ਨਾਲ ਜੁੜੇ ਹੋਏ ਹਨ। ਆਪ ਮਿੰਨੀ ਕਹਾਣੀ, ਗ਼ਜ਼ਲ ਤੇ ਖੁੱਲ੍ਹੀ ਕਵਿਤਾ ਲਿਖਦੇ ਨੇ ਜੋ ਸਮੇਂ ਸਮੇਂ 'ਤੇ ਵੱਖੋ -ਵੱਖਰੇ ਵੈਬ ਰਸਾਲਿਆਂ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਨੇ। ਅੱਜ ਆਪ ਨੇ ਤਾਂਕਾ ਲਿਖ ਕੇ ਸਫ਼ਰਸਾਂਝ ਨਾਲ ਆ ਜੁੜੇ ਨੇ। ਅਸੀਂ ਆਪ ਦਾ ਨਿੱਘਾ ਸੁਆਗਤ ਕਰਦੇ ਹਾਂ। 

1.
ਪਿਆਸੇ ਪੰਛੀ
ਕਿਤੇ ਦਿਸੇ ਨਾ ਪਾਣੀ
ਬੰਦੇ ਦੇ ਕਾਰੇ
ਭੁਗਤਣ ਨਤੀਜੇ
ਬੇਜ਼ੁਬਾਨੇ ਵਿਚਾਰੇ।

2.
ਸ਼ਰਾਬੀ ਬੰਦਾ
ਘਰ 'ਚ ਭੁੱਜੇ ਭੰਗ
ਕਰੇ ਨਾ ਸੰਗ
ਕਹਿੰਦਾ ਮੇਰੇ ਜਿੰਨਾ
ਖੁਸ਼ ਕੋਈ ਨਾ ਏਥੇ। 



ਮਹਿੰਦਰ ਮਾਨ
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ  ਭਗਤ  ਸਿੰਘ  ਨਗਰ

ਨੋਟ : ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ


2 comments:

  1. ਅਜ ਦੇ ਯੁਗ ਦੇ ਸਚ ਨੂੰ ਦਸਦੀ , ਸੋਹਨੀ ਰਚਨਾਂ |

    ReplyDelete
  2. ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਨਿੱਘਾ ਸੁਆਗਤੇ ਕਰਦੇ ਹਾਂ। ਵੱਖ ਵੱਖ ਵਿਸ਼ੇ ਲੈ ਕੇ ਲਿਖੇ ਤਾਂਕਾ ਚੰਗੇ ਹਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ