ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jul 2016

ਮੋਕਲਾ ਵਿਹੜਾ

ਤਹਿਖ਼ਾਨੇ ਬੈਠਾਂ ਏ 
ਝੂਰੀ ਜਾਨਾ ਏਂ 
ਸੂਰਜ ਚੜਦਾ ਏ 
ਛੱਤਾਂ 'ਤੇ ਖਿੜਦਾ ਏ ।
ਤੇਰੇ ਘਰ ਦੀ ਪੌੜੀ ਏ 
ਚੜ ਦੇਖ ਚੁਫੇਰੇ ਨੂੰ
ਪੂਰਾ ਗਗਨ ਸਦਾ
ਚੜ੍ਹ ਕੋਠੇ ਮਿਲਦਾ ਏ ।
ਢਾਹ ਦੇ ਕੰਧਾਂ ਨੂੰ
ਵਿਹੜਾ ਕਰ ਮੋਕਲਾ
ਤੰਗ ਜਿਹੇ ਵਿਹੜੇ 'ਚ
ਬੱਸ ਸਾਇਆ ਫਿਰਦਾ ਏ ।
ਮੌਸਮ ਪੱਤਝੜ ਦਾ
ਰੁੱਖ ਛਾਵਾਂ ਨਹੀਂ ਦੇਂਦੇ
ਛਾਂ ਦੀਆਂ ਰੁੱਤਾਂ ਲਈ
ਕੋਈ ਸੁੱਕ ਕੇ ਕਿਰਦਾ ਏ ।
ਪਿੱਠ ਕਰ ਚਾਨਣ ਵੱਲ
ਦਿਨ ਭਰ ਤੂੰ ਬੈਠਾ ਰਹੀਂ
ਜ਼ਿੰਦਗੀ ਤੋਂ ਰੁੱਸਿਆਂ ਨੂੰ
ਨਹੀਂ ਸੂਰਜ ਮਿਲਦਾ ਏ ।
ਕੋਈ ਤਾਂ ਆਇਆ ਏ
ਹੱਥ ਲਾਇਆ ਬੂਹੇ ਨੂੰ
ਜਾ ਕੇ ਦੇਖ ਜ਼ਰਾ
ਬੂਹਾ ਪਿਆ ਹਿੱਲਦਾ ਏ ।


ਦਿਲਜੋਧ ਸਿੰਘ 
(ਯੂ ਐਸ ਏ )

ਨੋਟ : ਇਹ ਪੋਸਟ ਹੁਣ ਤੱਕ 114 ਵਾਰ ਪੜ੍ਹੀ ਗਈ

4 comments:

 1. ਦਿਲਜੋਧ ਸਿੰਘ ਜੀ ਨੇ ਇੱਕ ਬਹੁਤ ਹੀ ਵਧੀਆ ਕਵਿਤਾ ਨਾਲ ਸਾਡੇ ਨਾਲ ਸਾਂਝ ਪਾਈ ਹੈ। ਆਪ ਵਧਾਈ ਦੇ ਪਾਤਰ ਹੋ। ਮਨ ਖੁਸ਼ ਹੈ ਤਾਂ ਚਾਰੇ ਪਾਸੇ ਖੁਸ਼ੀ ਦਿੱਸਦੀ ਹੈ। ਜ਼ਿੰਦਗੀ ਤੋਂ ਰੁੱਸਿਆਂ ਨੂੰ ਕੋਈ ਮਨਾਉਣ ਨਹੀਂ ਆਉਂਦਾ। ਜੇ ਹਵਾ ਦੇ ਬੁੱਲ੍ਹੇ ਨਾਲ ਬੂਹਾ ਹਿੱਲਦਾ ਹੈ ਤਾਂ ਖੁਦ ਹਿੰਮਤ ਕਰਕੇ ਬੰਦ ਬੂਹੇ ਖੋਲ੍ਹਣੇ ਪੈਂਦੇ ਨੇ ਤਾਂ ਕਿ ਉਹਨਾਂ ਘੜੀਆਂ ਨੂੰ ਮਾਣਿਆ ਜਾ ਸਕੇ। ਸੰਦਲੀ ਪੌਣ ਸਾਡੇ ਸਾਹਾਂ ਨੂੰ ਮਹਿਕਾ ਸਕੇ। ਪੂਰੇ ਗਗਨ ਨੂੰ ਕਲਾਵੇ 'ਚ ਲੈਣ ਲਈ ਹਿੰਮਤ ਦੀ ਪੌੜੀ ਚੜ੍ਹਨੀ ਹੀ ਪਵੇਗੀ।

  ReplyDelete
 2. ਬਹੁਤ ਬਹੁਤ ਧੰਨਵਾਦ ਕਵਿਤਾ ਤੁਹਾਨੂੰ ਪਸੰਦ ਆਈ ਅਤੇ ਆਪ ਨੇ ਇਸ ਨੂੰ ਪੋਸਟ ਕੀਤਾ

  ReplyDelete
 3. bohat changi nazam hai ji Jodh sahib di..........murbarkaan


  ReplyDelete
 4. ਬਹੁਤ ਸੁਨਦਰ ਗਲ ਕਹੀ ਦਿਲਜੋਧ ਸਿੰਘ ਜੀ ਇਸ ਕਵਿਤਾ ਬਿੱਚ ਕਿ ਜ਼ਿਦਗੀ ਤੋਂ ਰੁਸਿਆਂ ਨੂੰ ਸੁਰਜ ਨਹੀਂ ਮਿਲਦਾ ।ਸੁਰਜ ਤਾਂ ਰੋਜ ਉਗਦਾ ਹੈ ਜੇ ਅਸੀਂ ਤਹਿਖ਼ਾਨੇ 'ਚ ਬੈਠੇ ਝੂਰੀ ਜਾਨਾ ਹੈ ਤਾਂ ਉਹ ਕਿਵੇਂ ਮਿਲੂ ।ਕੁਛ ਹਾਸਿਲ ਕਰਨ ਲੇਈ ਸਾਨੂੰ ਹੀ ਉਠਨਾ ਪਉਗਾ ।ਅੱਛੀ ਲਗੀ ਕਵਿਤਾ ।ਬਧਾਈ ਆਪ ਕੋ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ