ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Sep 2016

ਖ਼ਬਰੀ ਤਾਈ

Image result for indian old woman sketchਪਿੰਡ 'ਚ ਸਭ ਉਸ ਨੂੰ ਤਾਈ ਕਹਿੰਦੇ। ਦੂਰੋਂ ਆਉਂਦੀ ਨੂੰ ਵੇਖ ਕੇ ਖ਼ਬਰੀ ਤਾਈ ਕਹਿ ਕੇ ਅੱਖਾਂ 'ਚ ਮੁਸਕਰਾਉਂਦਿਆਂ ਉਸ ਦਾ ਮਜ਼ਾਕ ਵੀ ਉਡਾਉਂਦੇ। ਮੇਰੀ ਦਾਦੀ ਦੀ ਉਹ ਹਮ ਉਮਰ ਸੀ, ਪਰ ਸਭ ਦੀ ਦੇਖਾ -ਦੇਖੀ ਮੈਂ ਵੀ ਉਸ ਨੂੰ ਤਾਈ ਹੀ ਕਹਿੰਦੀ। ਸਾਰਾ ਪਿੰਡ ਉਸ ਲਈ ਇੱਕ ਪਰਿਵਾਰ ਸੀ।  ਉਸ ਦੀ ਮੌਜੂਦਗੀ 'ਚ ਕਿਸੇ ਆਦਮੀ ਦੀ ਹਿੰਮਤ ਨਹੀਂ ਸੀ ਕਿ ਉਹ ਗਲੀ 'ਚੋਂ ਲੰਘਦਿਆਂ ਕਿਸੇ ਦੀ ਨੂੰਹ ਧੀ ਵੱਲ ਅੱਖ ਚੁੱਕ ਕੇ ਵੀ ਵੇਖ ਸਕਦਾ। ਉਸ ਦਾ ਡਾਢਾ ਰੌਹਬ ਸੀ। ਦੁਪਹਿਰ ਤੋਂ ਬਾਦ ਸਭ ਤਾਈਆਂ ,ਚਾਚੀਆਂ, ਨੂੰਹਾਂ ਤੇ ਧੀਆਂ ਸਾਡੀ ਡਿਓੜੀ ਦੇ ਅੱਗੇ ਚਰਖਾ ਜਾਂ ਬੁਣਾਈ -ਕਢਾਈ ਦਾ ਕੋਈ ਨਾ ਕੋਈ ਕੰਮ ਲੈ ਕੇ ਬੈਠ ਜਾਂਦੀਆਂ। ਮੇਰੇ ਹੱਥ 'ਚ ਕਰੋਸ਼ੀਆ ਹੁੰਦਾ। 

    ਤਾਈ ਦਾ ਇੱਕ ਗੇੜਾ ਪਿੰਡ 'ਚ ਰੋਜ਼ ਲੱਗਦਾ। ਆਉਂਦੇ ਵਕਤ ਉਸ ਕੋਲ ਕੋਈ ਨਵੀਂ ਖਬਰ ਜ਼ਰੂਰ ਹੁੰਦੀ। ਸਭ ਦੇ ਕੰਨ ਖੜੇ ਹੋ ਜਾਂਦੇ ਖਬਰ ਸੁਣਨ ਲਈ। ਉਸ ਦੀ ਤੇਜ਼ ਨਿਗ੍ਹਾ ਖਬਰ ਸੁਨਾਉਣ ਤੋਂ ਪਹਿਲਾਂ ਚਾਰੇ ਪਾਸੇ ਘੁੰਮਦੀ। ਜੇ ਕੋਈ ਕੰਮ ਰੋਕ ਕੇ ਬੈਠ ਜਾਂਦੀ ਤਾਂ ਤਾਈ ਉਸ ਨੂੰ ਝਿੜਕ ਦਿੰਦੀ। ਇੱਕ ਦਿਨ ਉਹ ਖਬਰ ਲੈ ਕੇ ਆਈ ਕਿ ਲੋਕ ਕਹਿ ਰਹੇ ਨੇ ਕਿ ਖੇਤਾਂ 'ਚ ਗੁਆਂਢੀ ਦੇਸ਼ ਦੇ ਲੋਕ ਪੈਰਾਸ਼ੂਟ ਨਾਲ ਉਤਰਦੇ ਦੇਖੇ ਨੇ। ਓਥੇ ਹੀ ਇੱਕ ਵਿਅਕਤੀ ਮਰਿਆ ਪਾਇਆ ਗਿਆ ਨਹਿਰ ਕੰਢੇ। 
"ਤੂੰ ਵੀ ਬੀਬੀ ਕਿਥੋਂ ਅਫਵਾਹਾਂ ਸੁਨ ਕੇ ਆ ਜਾਂਦੀ ਏਂ ਸਾਨੂੰ ਡਰਾਉਣ," ਕਿਸੇ ਹਮ ਉਮਰ ਨੇ ਉਸ ਨੂੰ ਟੋਕ ਦਿੱਤਾ। ਪਰ ਮੈਂ ਓਸੇ ਦਿਨ ਦਾਦੀ ਨਾਲ ਕਿਸੇ ਕੰਮ ਸ਼ਹਿਰ ਗਈ ਇਹੋ ਕੁਝ ਸੁਣ ਕੇ ਆਈ ਸਾਂ। ਮੈਂ ਓਸੇ ਗੱਲ ਦੀ ਪੁਸ਼ਟੀ ਕੀਤੀ ਤਾਂ ਸਭ ਨੂੰ ਯਕੀਨ ਹੋ ਗਿਆ। ਸ਼ੱਕ ਸੀ ਕਿ ਸ਼ਾਇਦ ਬਲੈਕ ਆਊਟ ਹੋ ਜਾਵੇ। ਘਰਾਂ 'ਚ ਦੀਵੇ ਜਾਂ ਲਾਲਟੈਣ ਤੋਂ ਕੰਮ ਲੈਣਾ ਹੋਵੇਗਾ। ਬੱਤੀ ਨਹੀਂ ਜਗਾ ਸਕਦੇ ਸੀ। ਸਭ ਦੇ ਚਿਹਰਿਆਂ 'ਤੇ  ਅਣਦੇਖਿਆ ਡਰ ਛਾ ਗਿਆ।  
"ਤਾਈ ਤੂੰ ਬੁਰੀ ਖਬਰਾਂ ਤਾਂ ਨਾ ਲਿਆਇਆ ਕਰ ਡਰਾਉਣ ਵਾਲੀਆਂ, " ਕਿਸੇ ਕਮਜ਼ੋਰ ਦਿਲ ਵਾਲੀ ਨੇ ਫੇਰ ਟੋਕ ਦਿੱਤਾ। 
"ਕੁੜੇ ਡਰਦੀਆਂ ਕਿਓਂ ਹੋ। ਦੇਸ਼ ਦੇ ਜਵਾਨ ਬੈਠੇ ਨੇ ਸਰਹੱਦਾਂ 'ਤੇ। ਉਹ ਕਰਨਗੇ ਦੁਸ਼ਮਣਾਂ ਦਾ ਮੁਕਾਬਲਾ।ਜੋ ਹੋਵੇਗਾ ਦੇਖੀ ਜਾਵੇਗਾ। ਆਪਾਂ ਕੋਈ ਦੁਨੀਆਂ ਤੋਂ ਅੱਡ ਥੋੜੇ ਹਾਂ। " ਤਾਈ ਦੇ ਆਪਣੇ ਦੋ ਪੁੱਤਰ ਵੀ ਫੌਜ 'ਚ ਸੀ। ਉਸ ਦੀਆਂ ਗੱਲਾਂ ਨਾਲ ਥੋੜੀ ਹਿੰਮਤ ਆ ਜਾਂਦੀ। ਪਰ ਜਦੋਂ ਪਿੰਡ ਉਪਰੋਂ ਕੋਈ ਹਵਾਈ ਜਹਾਜ਼ ਲੰਘਦਾ ਮਨ ਕੰਬ ਜਾਂਦਾ।ਕਿਤੇ ਇਹ ਬੰਬ ਸੁੱਟਣ ਵਾਲੇ ਨਾ ਹੋਣ। ਓਦੋਂ ਹੀ ਮੇਰੀ ਇੱਕ ਹੱਸਮੁੱਖ ਸਹੇਲੀ ਕਹਿ ਦਿੰਦੀ,"ਲਓ ਫੇਰ ਆ ਗਏ ਡਾਕੂ ਬੇਈਮਾਨ।" ਉਹ ਲੜਾਕੂ ਜਹਾਜ਼ ਨੂੰ ਇਹੋ ਕਹਿੰਦੀ ਸਾਨੂੰ ਹਸਾ ਦਿੰਦੀ। ਉਹਨਾਂ ਦਿਨਾਂ 'ਚ ਘਰਾਂ 'ਚ ਪਖਾਨੇ ਨਹੀਂ ਹੁੰਦੇ ਸਨ। ਬਾਹਰ ਖੇਤਾਂ 'ਚ ਜਾਣਾ ਪੈਂਦਾ। ਮੂੰਹ ਹਨ੍ਹੇਰੇ ਡਰ- ਡਰ ਕੇ ਕਿਤੇ ਉੱਪਰ ਤੋਂ ਕੋਈ ਬੰਬ ਨਾ ਆ ਡਿੱਗੇ। ਰਾਤ ਨੂੰ ਇਓਂ ਲੱਗਦਾ ਸੀ ਕਿ ਸਾਰਾ ਪਿੰਡ ਕਾਲੀ ਚਾਦਰ ਤਾਣ ਕੇ ਕਿਸੇ ਗੁਫ਼ਾ 'ਚ ਚਲਾ ਗਿਆ ਹੈ। ਚਾਰੇ ਪਾਸੇ ਸੰਨਾਟਾ ਛਾ ਜਾਂਦਾ। 
  ਇੱਕ ਦਿਨ ਤਾਈ ਦੀ ਹੱਥ ਫੜੀ ਸੋਟੀ ਦੀ ਆਵਾਜ਼ 'ਚ ਮਿਠਾਸ ਸੁਣਾਈ ਦਿੱਤੀ। "ਅੱਜ ਕਿਹੜੀ ਖਬਰ ਲਿਆਈ ਹੋ ?" ਖਬਰ ਸੁਣਨ ਵਾਲਿਆਂ ਦੀ ਬੇਤਾਬੀ ਬੋਲ ਉੱਠੀ। "ਬੈਠਣ ਤਾਂ ਦੇਵੋ ਪਹਿਲਾਂ, ਦੱਸਦੀ ਹਾਂ। ਸਰੱਹਦ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਬਲੈਕ ਆਊਟ ਛੇਤੀ ਹੀ ਖਤਮ ਹੋ ਜਾਵੇਗਾ।" ਤਾਈ ਦੀ ਇਸ ਖਬਰ ਨੇ ਡਰ ਦੀ ਗਰਮੀ ਨਾਲ ਕੁਮਲਾਏ ਮਨਾਂ 'ਤੇ ਸ਼ੀਤਲ ਛਿੜਕਾਓ ਕਰ ਦਿੱਤਾ ਸੀ। ਬੀਜੀ -ਪਿਤਾ ਜੀ ਤੋਂ ਦੂਰ ਦਾਦੀ ਨੂੰ ਮਿਲਣ ਤਾਂ ਮੈਂ ਆ ਗਈ ਸੀ ਪਰ ਰੋਜ਼ ਦੀਆਂ ਖਬਰਾਂ ਸੁਣ ਕੇ ਵਾਪਿਸ ਜਾਣ ਲਈ ਜਿੱਦ ਕਰਦੀ। ਤਾਈ ਦੀਆਂ ਰੌਚਕ ਗੱਲਾਂ ਮੇਰਾ ਰਾਹ ਰੋਕ ਲੈਂਦੀਆਂ। ਖੂਬ ਮਨ ਲੱਗਦਾ ਓਥੇ। ਹੁਣ ਕਿੱਥੇ ਮਿਲਣਗੇ ਅਜਿਹੇ ਲੋਕ ਮੋਹ- ਪਿਆਰ ਵਾਲੇ। ਪਿੰਡ ਦੇ ਸਾਰੇ ਲੋਕਾਂ ਨੂੰ ਇੱਕ ਪਰਿਵਾਰ ਮੰਨਣ ਵਾਲੇ , ਮਿਲਜੁਲ ਕੇ ਰਹਿਣ ਵਾਲੇ। ਕਿੱਥੇ ਗਏ ਉਹ ਸੁਹਾਣੇ ਦਿਨ ?

ਖ਼ਬਰੀ ਤਾਈ 
ਰੌਣਕ ਵਿਹੜੇ ਦੀ 
ਬੈਠੀ ਯਾਦਾਂ 'ਚ। 

ਕਮਲਾ ਘਟਾਔਰਾ 
ਯੂ ਕੇ 

ਹਿੰਦੀ ਤੋਂ ਅਨੁਵਾਦ - ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ

4 comments:

 1. ਕਮਲਾ ਜੀ ਦੇ ਦਾਦਕੇ ਪਿੰਡ ਜਾ ਤਾਈ ਖ਼ਬਰੀ ਨੂੰ ਮਿਲ ਕੇ ਬੜਾ ਹੀ ਵਧੀਆ ਲੱਗਾ । ਇੰਝ ਲੱਗਾ ਜਿਵੇਂ ਮੈਂ ਖੁਦ ਉਸ ਤਾਈਆਂ ਚਾਚੀਆਂ ਦੀ ਢਾਣੀ 'ਚ ਸ਼ਾਮਿਲ ਹੋਵਾਂ ਤੇ ਤਾਈ ਦੀਆਂ ਗੱਲਾਂ ਦਾ ਲੁਤਫ਼ ਲੈ ਰਹੀ ਹੋਵਾਂ। ਸਾਨੂੰ ਬੜੀ ਲੋੜ ਹੈ ਅੱਜ ਇਹੋ ਜਿਹੀਆਂ ਬੇਬੇ ਤਾਈਆਂ ਦੀ ਜੋ ਗੱਲਾਂ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੁੱਝੀਆਂ ਗੱਲਾਂ ਵੀ ਸਿਖਾ ਦਿੰਦੀਆਂ ਨੇ। ਉਹਨਾਂ ਦੀਆਂ ਗੱਲਾਂ ਨਾਲ ਜ਼ਿੰਦਗੀ ਦੀਆਂ ਉਲਝਣਾਂ ਨੂੰ ਨਜਿੱਠਣ ਦਾ ਤਰੀਕਾ ਆ ਜਾਂਦਾ ਹੈ। ਕਿਸੇ ਵੀ ਮੁਸ਼ਕਿਲ ਕੰਮ ਨੂੰ ਕਿਵੇਂ ਸਹਿਜ ਹੋ ਨੇਪਰੇ ਚਾੜ੍ਹਨਾ ਹੈ।
  ਕਮਲਾ ਜੀ ਆਪ ਵਧਾਈ ਦੇ ਪਾਤਰ ਹੋ। ਕਮਲਾ ਜੀ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਜਦੋਂ ਉਹ ਬਜ਼ਾਰ 'ਚ ਕਿਸੇ ਨੂੰ ਮਿਲੇ ਤਾਂ ਹਾਲ ਚਾਲ ਪੁੱਛਣ 'ਤੇ ਉਸ ਕਿਹਾ ਕਿ ਇਥੇ ਤਾਂ ਕਿਸੇ ਕੋਲ ਸਮਾਂ ਹੀ ਨਹੀਂ ਹੈ। ਹਰ ਕੋਈ ਆਪਣੇ ਆਪ 'ਚ ਹੀ ਉਲਝਿਆ ਪਿਆ ਹੈ। ਕੋਈ ਦੋ ਘੜੀ ਖਲੋ ਕੇ ਕਿਸੇ ਦਾ ਹਾਲ ਨਹੀਂ ਪੁੱਛਦਾ। ਉਸ ਸਮੇਂ ਕਮਲਾ ਜੀ ਦੇ ਜ਼ਿਹਨ 'ਚ ਤਾਈ ਖ਼ਬਰੀ ਆ ਪ੍ਰਗਟ ਹੋਈ। ਤਾਈ ਖ਼ਬਰੀ ਕਿਤੇ ਗਈ ਨਹੀਂ ਸੀ। ਉਹ ਤਾਂ ਓਦੋਂ ਦੀ ਹੀ ਕਮਲਾ ਜੀ ਦੇ ਨਾਲ ਹੀ ਸੀ। ਅੱਜ ਉਹਨਾਂ ਸਾਨੂੰ ਵੀ ਤਾਈ ਨਾਲ ਮਿਲਾ ਦਿੱਤਾ ਕਮਲਾ ਜੀ ਆਪ ਕੋਲ ਅਜਿਹੀਆਂ ਗੱਲਾਂ ਦੇ ਢੇਰ ਖਜ਼ਾਨੇ ਨੇ। ਸਾਂਝੇ ਕਰਦੇ ਰਿਹਾ ਕਰੋ।

  ReplyDelete
 2. धन्यबाद । ਸ਼ੁਕਰਿਆ ਹਰਦੀਪ ਜੀ । ਪੁਰਾਨੇ ਦਿਨ ਕਿੱਨੇ ਚਂਗੇ ਸੀ ।ਮੁੜ ਕਿੱਥੋੱਂ ਮਿਲਨੇ । ਤੁਸ਼ਾਂ ਨੂ ਖਬਰੀ ਤਾਈ ਨਾਲ ਮਿਲਨਾ ਅੱਛਾ ਲੱਗਾ ।ਆਸ਼ਾ ਹੈ ਹੋਰਾਂ ਨੂ ਵੀ ਚਂਗਾ ਲਗੂਗਾ । ਸਫਰ ਸਾਂਝ 'ਚ ਇਸ ਰਚਨਾ ਨੂ ਸ਼ਾਮਿਲ ਕਰਕੇ ਮੈਨੂਂ ਹੋਰ ਲਿਖਨ ਲੇਈ ਜਿਂਮੇ ਬਲ ਬਖਸ਼ ਦਿੱਤਾ ਹੋਵੇ ।

  ReplyDelete
 3. ਨਾਂ ਦਿਉੜੀ ਵਾਲੇ ਘਰ , ਸ਼ਾਇਦ ਅਜਕਲ ਉਹਨਾਂ ਦੀ ਲੋੜ ਵੀ ਨਹੀਂ , ਨਾ ਚਰਖੇ ਦੀ ਲੋੜ , ਨਾਂ ਇਕੱਠੇ ਬੈਠਣ ਦੀ ਲੋੜ , ਗੱਲਾਂ ਕਰਨ ਵਾਲੀਆਂ ਮਾਈਆਂ ਵੀ ਗਾਇਬ । ਉਹਨਾਂ ਮਾਈਆਂ ਦਾ ਕੰਮ ਅਜਕਲ ਟੀਵੀ , ਫੋਨ, ਸੋਸ਼ਲ ਮੀਡੀਆ ਦੇ ਅਲਗ ਅਲਗ ਤਰੀਕੇ ਕਰਦੇ ਹਨ । ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਵਾਲੇ ਕੁਝ ਕੁ ਪੁਰਾਣੇ ਲੋਗ ਬਚੇ ਹਨ , ਉਹ ਵੀ ਥੋੜੇ ਸਮੇਂ ਤਕ ਗਾਇਬ ਹੋ ਜਾਣ ਗੇ ਅਤੇ ਫਿਰ ਕਿਸੇ ਕਿਤਾਬ ਦੇ ਸਫ਼ੇ ਤੋਂ ਸ਼ਾਇਦ ਇਹਨਾਂ ਬਾਰੇ ਲਿਖਿਆ ਕਿਸੇ ਨੂੰ ਮਿਲ ਜਾਵੇ । ਇਸਤਰਾਂ ਦੀ ਰਚਨਾ ਪੜ ਕੇ ਮੰਨ ਬੀਤੇ ਵਿੱਚੋਂ ਕੁਝ ਲਭਦਾ ਲਭਦਾ ਉਦਾਸ ਹੋ ਜਾਂਦਾ ਹੈ ।

  ReplyDelete
  Replies
  1. ਆਪ ਜੀ ਨੇ ਲਿਖਾ - ਨਾਂ ਦਿਉੜੀ ਵਾਲੇ ਘਰ,ਸ਼ਾਇਦ ਆਜਕਲ ਉਨਹਾਂ ਦੀ ਲੋੜ ਵੀ ਨਹੀਂ ,ਨਾ ਚਰਖੇ ਦੀ ਲੋੜ,ਨਾ ਇਕੱਠੇ ਬੈਠਣ ਦੀ ਲੋੜ ,ਗੱਲਾਂ ਕਰਨ ਵਾਲਿਆਂ ਮਾਇਆਂ ਵੀ ਗਾਇਬ ।

   ਆਪ ਕੀ ਆਧੀ ਬਾਤੇਂ ਬਿਲਕੁਲ ਠੀਕ ਹਨ ।ਡਿਉੜੀ ਔਰ ਚਰਖਾ । ਏਥੇ ਇਕੱਠੇ ਬੈਠਨ ਵਾਲਿਆਂ ਉਹ ਮਾਇਆਂ ਨਹੀਂ ਜੋ ਸ਼ਹਰ ਕੀ ਵਿਦੇਸ਼ੀ ਸਭਿਆਤਾ ਨੂ ਅਪਨਾ ਕਰ ਕਿਟੀ ਪਾਰਟੀ ਔਰ ਕਲਬਾਂ ਦੀ ਰੌਣਕ ਬਨਦਿਆਂ ਹਨ ।
   ਏਥੇ ਤਾਈ ਕੇ ਬਹਾਨੇ ਉਸ ਬੂਜੁਰਗ ਔਰਤ ਦੀ ਚਰਚਾ ਹੈ ਜੋ ਘਰ ਦੇ ਕਮਾਂ ਤੋਂ ਰਿਟਾਅਰ ਹੋਕੇ ਬਾਹਰ ਦਾ ਕਮ ਸਂਭਾਲਦੀ ਆ । ਬਹੁ ਬੇਟਿਆਂ ਨੂ ਕਂਮ ਤੇ ਲਾਈ ਰਖਦੀ ਹੈ ।ਵਾਹਰ ਦੀ ਚਟਪਟੀ ਖਬਰੇਂ ਸੁਨਾ ਕਰ ਮਨ ਵੀ ਵਹਲਾਤੀ ਹੈ ।
   ਆਪ ਕੋ ਏਹ ਵੀ ਦਸਨਾ ਚਾਹਾਂਗੀ ਕਿ ਉਨ ਦਿਨਾਂ 'ਚ ਚਰਖਾ ਅਤੇ ਕੜਾਈ ਬੁਨਾਈ ਕਾ ਕਾਮ ਕਰਨਾ ਉਨ ਦਿਨੋ ਥੋੜਾ ਬਹੁਤ ਧਨ ਕਮਾਨੇ ਕਾ ਸਾਧਨ ਸੀ । ਬਾਦ ਮੇਂ ਸ਼ਹਰ ਆ ਕਰ ਬੇਟਿਆਂ ਪੜ ਲਿਖ ਕਰ ਦੁਜੇ ਕਾਮੋਂ ਦਵਾਰਾ ਧਨ ਕਮਾਨੇ ਕੇ ਗੁਰ ਸੀਖ ਗਈ । ਸਕੂਲੋਂ ਕਾਲੇਜੋਂ ਔਰ ਅੱਾਫਿਸੋਂ ਮੇਂ ਕਾਮ ਕਰਨੇ ਮੇਂ ਮਾਹਿਰ ਹੋ ਗਈਂ ।

   ਜਿਨ ਗੱਲਾਂ ਵਾਲਿਆਂ ਮਾਈਅੋਂ ਕਾ ਆਪ ਨੇ ਜਿਕਰ ਕਿਆ ਹੈ ਵੇ ਪਿੰਡਾ 'ਚ ਕੁਝ ਏਕ ਹੋਂਗੀ ਲੇਕਿਨ ਮੋਬਾਇਲ ਫੋਨ ਵਾਲੀ ਮਾਈਆਂ ਤਾਂ ਆਜ ਸ਼ਹਰਾਂ ਅਤੇ ਪਿਂਡਾ 'ਚ ਘਰ ਘਰ ਮਿਲ ਜਾਨ ਗਿਆਂ ।ਨਮੇ ਯੁਗ ਕੀ ਦੇਨ ਹਨ।

   ਆਗੇ ਆਪ ਨੇ ਲਿਖਾ ਹੈ -ਪੁਰਾਣੀਆਂ ਗੱਲਾਂ ਨੂ ਯਾਦ ਕਰਨ ਵਾਲੇ ਕੁਝ ਕੁ ਪੁਰਾਣੇ ਲੋਗ ਬਚੇ ਹਨ ,ਉਹ ਥੋੜੇ ਸਮੇਂ ਤਕ ਗਾਇਬ ਹੋ ਜਾਨਗੇ ... ਇਸ ਨੂ ਮਨ ਕੇ ਕੀ ਉਹ ਪੁਰਾਨੇ ਦਿਨਾਂ ਦੀ ਗਲ ਲਿਖਨਾ ਔਰ ਯਾਦ ਕਰਨਾ ਛੋੜ ਦੇਂ?

   ਸਬ ਇਸ ਗਲ ਸੇ ਵਾਕਿਫ਼ ਹਨ - ਜੋਉਪਜਾ ਸੋ ਵਿਨਸਾ - ਜੋ ਸੁਰਜ ਚੜਤਾ ਹੈ ਵਹ ਡਲਤਾ ਵੀ ਹੈ ।
   ਕੋਈ ਰਚਨਾ ਕਿਸੀ ਕੋ ਉਦਾਸੀ ਦੇ ਜਾਏ ਯਾ ਕਿਸੀ ਕੋ ਖੂਸ਼ੀ ।ਏਹ ਲਿਖਤ ਕਾ ਦੋਸ਼ ਨਹੀ ਕਹ ਸਕਤੇ ।
   ਪਸਂਦ ਅਪਣੀ ਅਪਣੀ ਹੋਤੀ ਹੈ ।
   ਇਸੀ ਤਰਹ ਲੇਖਕ ਵੀ ਅਪਨੇ ਅਪਨੇ ਪਸਂਦ ਕੇ ਸਬਜੈਕਟ ਪਰ ਲਿਖਤੇ ਹੈਂ । ਕੋਈ ਸਮਸਾਮਇਕ ਸਵਜੈਕਟ ਚੁਨਤਾ ਹੈ ।ਕੋਈ ਮਨੋਰਂਜਕ ਬਾਤੇਂ ਲਿਖਤਾ ਹੈ । ਕੇਈ ਏਸੇ ਵੀ ਹੈਂ ਜੋ ਅਪਨੇ ਮਨ ਕੇ ਸੁੱਖ ਕੇ ਲਿਏ (ਸਬਾਂਤ ਸੁਖਾਏ ) ਲਿਖਤੇ ਹੈਂ ।ਅਪਨੇ ਅਂਦਰ ਕੇ ਲੇਖਕ ਕੋ ਜਿਂਦਾ ਰਖਨੇ ਕੇ ਲਿਏ ।
   ਆਗੇ ਆਪਲਿਖਤੇ ਹੈਂ - ਇਸ ਤਰਾਂ ਦੀ ਰਚਨਾ ਪੜ ਕੇ ਮਨ ਬੀਤੇ ਵਿੱਚੋਂ ਕੁਝ ਲਭਦਾ ਲਭਦਾ ਉਦਾਸ ਹੋ
   ਜਾਂਦਾ ਹੈ ।
   - ਏਹੀ ਤਾਂ ਇਸ ਲਿਖਤ ਕੀ ਕਾਮ ਯਾਬੀ ਹੈ । ਬੀਤਾ ਕੁਝ ਯਾਦ ਦਿਲਾ ਦੇਨਾ ।
   ਆਪ ਨੇ ਅਪਨਾ ਕੀਮਤੀ ਸਮਯ ਦਿਆ । ਅਪਨੇ ਕੀਮਤੇ ਵਿਚਾਰ ਰੱਖੇ ।
   ਧਨ ਬਾਦ ਆਭਾਰ ।
   ਏਕ ਔਰ ਬਾਤ ਕਹਨਾ ਚਾਹੂਂਗੀ - ਪੁਰਾਨੇ ਯੁਗ ਕੀ ਬਾਤੇਂ ਕਿਸੀ ਕੇ ਕਾਮ ਕੀ ਹੋ ਚਾਹੇ ਨਾ । ਜਿਸ ਤਰਹ
   ਸਾਂਵ ਕਰ ਰੱਖੇ ਏਲਬਮ ਕੋ ਕਦੇ ਕਦੇ ਖੋਲ ਕਰ ਮਨ ਉਨ ਯਾਦਾਂ ਨੂ ਤਾਜਾ ਕਰਦਾ ਹੈ ਉਸੀ ਤਰਹ ਮਨ ਮੇਂ ਵਸੀ ਯਾਦੇਂ
   ਵਰਤਮਾਨ ਮੇਂ ਦੇਖੇ ਨਜਾਰੇ ਨੂ ਮਿਲਾਨ ਕਰਤੇ ਕਰਤੇ ਲਿਖਤ ਮੇਂ ਢਲ ਜਾਤੀ ਹੈਂ ।
   कमला घटाऔरा
   यह भी सही कहा दिलजोध सिंह जी , जो कल था आज नहीं ,जो आज है कल नहीं होगा , तेज रफ्तार जिन्दगी के पास पीछे मुड़ कर देखने का वक्त भी नहीं किसी के पास । आगे आने वाली और नई पीढ़ी तो शायद इस दुनिया में भी न रहे मंगल और चन्द्र ग्रह पर डेरा डाले ।इन्सान वहाँ जाकर रहने को वाबला हुआ जा रहा है । डियोड़ियों की तरह ये गगनचुंबी इमरते भी न रहें ।

   हर युग में अच्छाईयाँ और बुराईयाँ दोनों होती हैं । इस युग की यह बड़ी देन है कि उसने अपने वुजुर्गों को घरों से क्या अपनों से भी दूर वृद्ध आश्रमों में डाल दिया है ।उन की दृष्टि में उन्हें वहाँ अकेलापन महसूस नहीं होगा । अपनों से बात करने मिलने को भले वे तरसते तरसते चले जायें दुनिया से किसे परवाह है ।जिस युग में अपने परिजनों की परवाह नहीं वे पुरानी चीजों की परवाह क्या करेंगे ?   Kamla Ghataaura

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ