ਤੇਰੇ ਜਾਣ ਪਿੱਛੋਂ
ਦਿਲ ਦੀ ਬੇਚੈਨੀ
ਤੇਰੀ ਵਾਪਸੀ ਦੀ ਉਡੀਕ
ਕਰਦੀ ਰਹਿੰਦੀ ਹੈ।
ਦਿਨ ਏਸੇ ਆਸ 'ਚ ਬੀਤ ਜਾਂਦਾ
ਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦੇ ਕੱਢਦੇ।
ਰਾਤ ਪੈਣ ਤੇ
ਮਨ ਦੀਆਂ ਅੱਖਾਂ
ਮਸ਼ਾਲ ਬਣਾ
ਸੁਪਨਿਆਂ ਦਾ ਤੇਲ ਪਾ
ਤੇਰੀ ਭਾਲ 'ਚ
ਤੁਰ ਪੈਂਦਾ ਹਾਂ।
ਦਿਲ ਦੀ ਬੇਚੈਨੀ
ਤੇਰੀ ਵਾਪਸੀ ਦੀ ਉਡੀਕ
ਕਰਦੀ ਰਹਿੰਦੀ ਹੈ।
ਦਿਨ ਏਸੇ ਆਸ 'ਚ ਬੀਤ ਜਾਂਦਾ
ਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦੇ ਕੱਢਦੇ।
ਰਾਤ ਪੈਣ ਤੇ
ਮਨ ਦੀਆਂ ਅੱਖਾਂ
ਮਸ਼ਾਲ ਬਣਾ
ਸੁਪਨਿਆਂ ਦਾ ਤੇਲ ਪਾ
ਤੇਰੀ ਭਾਲ 'ਚ
ਤੁਰ ਪੈਂਦਾ ਹਾਂ।
ਦਿਨ ਚੜ੍ਹੇ
ਮੈਂ ਫਿਰ
ਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦਾ ਹਾਂ।
ਸੋਚਦਾ ਹਾਂ,
ਆਸ ਦੀ ਬੇਚੈਨੀ ਨੇ
ਸੂਰਜ ਤੇ ਚੰਦਰਮਾ ਨੂੰ
ਦਿਨ ਤੇ ਰਾਤ ਨੂੰ
ਮੇਰੇ ਵਜੂਦ 'ਚ
ਕਿਵੇਂ ਢਾਲ ਦਿੱਤਾ?
ਮੈਂ ਫਿਰ
ਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦਾ ਹਾਂ।
ਸੋਚਦਾ ਹਾਂ,
ਆਸ ਦੀ ਬੇਚੈਨੀ ਨੇ
ਸੂਰਜ ਤੇ ਚੰਦਰਮਾ ਨੂੰ
ਦਿਨ ਤੇ ਰਾਤ ਨੂੰ
ਮੇਰੇ ਵਜੂਦ 'ਚ
ਕਿਵੇਂ ਢਾਲ ਦਿੱਤਾ?
ਸੁਰਜੀਤ ਸਿੰਘ ਭੁੱਲਰ
ਯੂ ਐਸ ਏ
08-08-2015
ਨੋਟ : ਇਹ ਪੋਸਟ ਹੁਣ ਤੱਕ 57 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 57 ਵਾਰ ਪੜ੍ਹੀ ਗਈ।
'ਉਡੀਕ' ਕਵਿਤਾ ਬਹੁਤ ਹੀ ਡੂੰਘੇ ਅਹਿਸਾਸਾਂ ਨੂੰ ਪ੍ਰਗਟਾਉਂਦੀ ਹੈ। ਉਡੀਕ ਜ਼ਿੰਦਗੀ ਨੂੰ ਤੋਰੀ ਰੱਖਦੀ ਹੈ। ਜਦ ਕਿਸੇ ਲਈ ਦਰਾਂ ਦੀ ਉਡੀਕ ਮੁੱਕ ਜਾਵੇ ਤਾਂ ਘਰਾਂ ਨੂੰ ਮੁੜਨ ਵਾਲੇ ਕਦਮ ਖੁਦ ਬ ਖੁਦ ਉਦਾਸੀ ਦੀ ਬੁੱਕਲ 'ਚ ਜਾ ਬਹਿੰਦੇ ਨੇ। ਕਿਸੇ ਦੇ ਜਾਣ ਪਿੱਛੋਂ ਉਸ ਦੀ ਅਮੁੱਕ ਉਡੀਕ ਦੂਜੇ ਦੀ ਤਾਂਘ ਦਾ ਦੀਵਾ ਬਣ ਜ਼ਿੰਦਗੀ ਭਰ ਜਿਉਣ ਦਾ ਅਹਿਸਾਸ ਹੋ ਨਿਬੜਦੀ ਹੈ। ਉਹ ਸਾਰੀ ਕਾਇਨਾਤ ਨੂੰ ਇਸ ਉਡੀਕ ਦਾ ਭਾਗੀ ਬਣਾ ਆਪਣੇ ਨਾਲ ਤੋਰੀ ਰੱਖਦਾ ਹੈ।
ReplyDeleteਦਿਨ ਬੀਤ ਜਾਂਦਾ ਹੈ
ReplyDeleteਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦੇ ਕੱਢਦੇ।
ਬਹੁਤ ਵਧੀਆ ਨਜ਼ਮ ਹੈ ਜੀ।