ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Sept 2016

ਉਡੀਕ

Surjit Bhullar's Profile Photoਤੇਰੇ ਜਾਣ ਪਿੱਛੋਂ
ਦਿਲ ਦੀ ਬੇਚੈਨੀ
ਤੇਰੀ ਵਾਪਸੀ ਦੀ ਉਡੀਕ 
ਕਰਦੀ ਰਹਿੰਦੀ ਹੈ।

ਦਿਨ ਏਸੇ ਆਸ 'ਚ ਬੀਤ ਜਾਂਦਾ
ਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦੇ ਕੱਢਦੇ।

ਰਾਤ ਪੈਣ ਤੇ
ਮਨ ਦੀਆਂ ਅੱਖਾਂ
ਮਸ਼ਾਲ ਬਣਾ
ਸੁਪਨਿਆਂ ਦਾ ਤੇਲ ਪਾ
ਤੇਰੀ ਭਾਲ 'ਚ
ਤੁਰ ਪੈਂਦਾ ਹਾਂ।
ਦਿਨ ਚੜ੍ਹੇ
ਮੈਂ ਫਿਰ
ਤੇਰੀਆਂ ਯਾਦਾਂ ਦਾ
ਕੱਸੀਦਾ ਕੱਢਦਾ ਹਾਂ।

ਸੋਚਦਾ ਹਾਂ,
ਆਸ ਦੀ ਬੇਚੈਨੀ ਨੇ
ਸੂਰਜ ਤੇ ਚੰਦਰਮਾ ਨੂੰ
ਦਿਨ ਤੇ ਰਾਤ ਨੂੰ
ਮੇਰੇ ਵਜੂਦ 'ਚ
ਕਿਵੇਂ ਢਾਲ ਦਿੱਤਾ?

ਸੁਰਜੀਤ ਸਿੰਘ ਭੁੱਲਰ
ਯੂ ਐਸ ਏ 

08-08-2015

ਨੋਟ : ਇਹ ਪੋਸਟ ਹੁਣ ਤੱਕ 57 ਵਾਰ ਪੜ੍ਹੀ ਗਈ

2 comments:

  1. 'ਉਡੀਕ' ਕਵਿਤਾ ਬਹੁਤ ਹੀ ਡੂੰਘੇ ਅਹਿਸਾਸਾਂ ਨੂੰ ਪ੍ਰਗਟਾਉਂਦੀ ਹੈ। ਉਡੀਕ ਜ਼ਿੰਦਗੀ ਨੂੰ ਤੋਰੀ ਰੱਖਦੀ ਹੈ। ਜਦ ਕਿਸੇ ਲਈ ਦਰਾਂ ਦੀ ਉਡੀਕ ਮੁੱਕ ਜਾਵੇ ਤਾਂ ਘਰਾਂ ਨੂੰ ਮੁੜਨ ਵਾਲੇ ਕਦਮ ਖੁਦ ਬ ਖੁਦ ਉਦਾਸੀ ਦੀ ਬੁੱਕਲ 'ਚ ਜਾ ਬਹਿੰਦੇ ਨੇ। ਕਿਸੇ ਦੇ ਜਾਣ ਪਿੱਛੋਂ ਉਸ ਦੀ ਅਮੁੱਕ ਉਡੀਕ ਦੂਜੇ ਦੀ ਤਾਂਘ ਦਾ ਦੀਵਾ ਬਣ ਜ਼ਿੰਦਗੀ ਭਰ ਜਿਉਣ ਦਾ ਅਹਿਸਾਸ ਹੋ ਨਿਬੜਦੀ ਹੈ। ਉਹ ਸਾਰੀ ਕਾਇਨਾਤ ਨੂੰ ਇਸ ਉਡੀਕ ਦਾ ਭਾਗੀ ਬਣਾ ਆਪਣੇ ਨਾਲ ਤੋਰੀ ਰੱਖਦਾ ਹੈ।

    ReplyDelete
  2. ਦਿਨ ਬੀਤ ਜਾਂਦਾ ਹੈ
    ਤੇਰੀਆਂ ਯਾਦਾਂ ਦਾ
    ਕੱਸੀਦਾ ਕੱਢਦੇ ਕੱਢਦੇ।
    ਬਹੁਤ ਵਧੀਆ ਨਜ਼ਮ ਹੈ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ