ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Sep 2016

ਗਜ਼ਲ

ਪੁੱਤਰਾਂ ਦੇ ਵਾਂਗ, ਦਰਦਾਂ ਨੂੰ ਪਾਲਿਆ
ਜ਼ਖਮਾਂ ਦੇ ਨਾਲ, ਰਿਸ਼ਤਾ ਬਣਾ ਲਿਆ

ਸੌਖਾ ਸੀ ਬੜਾ ਭਾਵੇ,ਅੱਖ਼ੋਂਂ ਪਰੋਖੇ ਹੋਣਾ
ਸੂਲੀ ਤੇ ਚੜ੍ਹ ਕੇ ਵੀ,ਇਸ਼ਕ ਨਿਭਾ ਲਿਆ

ਹਵਾ 'ਚ ਭਰੀ, ਇੱਕ ਅਨੋਖੀ ਦਾਸਤਾਂ
ਕਿਨਾਰੇ ਦੇ ਕੋਲ ਆ,ਬੇੜਾ ਡੁਬਾ ਲਿਆ

ਪੁੱਟੇਗਾ ਕੋੲੀ ਆ,ਬੁਰਜਾਂ ਦੀ ਨੀਂਹ ਨੂੰ
ਉਠੇਗੀ ਦਾਸਤਾਂ,ਕੌਮ ਨੂੰ ਜਗਾ ਲਿਆ

"ਥਿੰਦ" ਕੀ ਲੈਣਾ, ਮਿੱਟੀ ਫਰੋਲ ਕੇ
ਤੇਰੇ ਤੋਂ ਪਹਿਲਾਂ ,ਕਿਸੇ ਕੀ ਪਾ ਲਿਆ। 

ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )

ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ

4 comments:

 1. After a long time with wonderful and heart touching gazal,

  ReplyDelete
 2. ਸਫ਼ਰ ਸਾਂਝ 'ਚ ਗਜ਼ਲ ਨੇ ਵੀ ਆਨ ਰਂਗ ਜਮਾ ਲਿਯਾ ।ਅੱਛੀ ਲਗੀ ਏਹ ਰਚਨਾ । ਰਗਾਂਰਂਗ ਰਚਨਾਵਾਂ ਨਾਲ ਸਜਦਾ ਰਹੇਗਾ ਅਬ ਏਹ ਬਲੋਗ ।

  ReplyDelete
 3. ਇੱਕ ਲੰਬੀ ਚੁੱਪ ਤੋਂ ਬਾਅਦ ਹਾਜ਼ਰੀ ਲੁਆਉਣ ਲਈ ਸਭ ਤੋਂ ਪਹਿਲਾਂ ਆਪ ਜੀ ਦਾ ਨਿੱਘਾ ਸੁਆਗਤ ਤੇ ਧੰਨਵਾਦ। ਹਮੇਸ਼ਾਂ ਵਾਂਗ ਬਹੁਤ ਹੀ ਭਾਵਪੂਰਕ ਲਫ਼ਜ਼ਾਂ ਨਾਲ ਪਰੁੰਨੀ ਨਜ਼ਮ ਜਿਸ ਦਾ ਹਰ ਸ਼ੇਅਰ ਡੂੰਘੇ ਅਰਥ ਸਮੋਈ ਬੈਠਾ ਹੈ।
  ਇਸੇ ਤਰਾਂ ਰਾਬਤਾ ਬਣਾਈ ਰੱਖਣਾ ਜੀਓ।

  ReplyDelete
 4. ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ। ਕੁਝਕੁ ਕਾਰਨਾਂ ਕਰਕੇ ਮੈਂ ਗੈਰ ਹਾਜ਼ਰ ਰਿਹਾ ਹਾਂ।
  ਸੱਚ ਜਾਨਿਓਂ ਤੁਹਾਡੇ ਸਾਰਿਆਂ ਤੋਂ ਦੂਰ ਰਹਿ ਕੇ ਮੈਨੂੰ ਆਪ ਅੰਦਰੋਂ ਇਕ ਘਾਟ ਜਿਹੀ ਮਹਿਸੂਸ ਹੋ ਰਹੀ ਸੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ