ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Oct 2016

ਪੰਜਾਬ ਕਿੱਥੇ ? (ਮਿੰਨੀ ਕਹਾਣੀ)

Image result for ਪੰਜਾਬ
ਨਿਮਰ ਨੂੰ ਵਿਦੇਸ਼ ਰਹਿੰਦਿਆਂ ਕਈ ਵਰ੍ਹੇ ਹੋ ਗਏ ਸਨ। ਹੁਣ ਉਸ ਦੀ ਨਿੱਕੜੀ ਸਕੂਲ ਜਾਣ ਲੱਗ ਪਈ ਸੀ। ਉਹ ਸਕੂਲ 'ਚੋਂ ਚਾਈਂ ਚਾਈਂ ਨਿੱਤ ਨਵੀਆਂ ਗੱਲਾਂ ਸਿੱਖਦੀ। ਨਿਮਰ ਨੇ ਹੁਣ ਨਿੱਕੜੀ ਨੂੰ ਪੰਜਾਬੀ ਸਕੂਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਜਦੋਂ ਪੰਜਾਬ ਆਪਣੇ ਪਿੰਡ ਜਾਵੇ ਤਾਂ ਭਾਸ਼ਾ ਦੀ ਸਮਝ ਤੇ ਜਾਣਕਾਰੀ ਨਾ ਹੋਣ ਕਰਕੇ ਪ੍ਰੇਸ਼ਾਨ ਹੋਵੇ। ਪਰ ਨਿੱਕੜੀ ਨੂੰ ਪੰਜਾਬੀ ਸਿੱਖਣ ਵਾਲੀ ਗੱਲ ਨਿੱਤ ਪ੍ਰੇਸ਼ਾਨ ਕਰਦੀ। ਆਖ਼ਿਰ ਇੱਕ ਦਿਨ ਉਸ ਨੇ ਮਾਂ ਤੋਂ ਪੁੱਛ ਹੀ ਲਿਆ," ਮੰਮਾ ਮੈਂ ਪੰਜਾਬੀ ਲਿਖਣੀ ਤੇ ਪੜ੍ਹਨੀ ਕਿਓਂ ਸਿੱਖ ਰਹੀ ਹਾਂ? ਇੱਥੇ ਸਕੂਲੇ ਤਾਂ ਸਭ ਅੰਗਰੇਜ਼ੀ ਹੀ ਬੋਲਦੇ ਨੇ। ਫੇਰ ਮੈਂ ਪੰਜਾਬੀ ਕਦੋਂ ਬੋਲਾਂਗੀ ਤੇ ਨਾਲੇ ਕਿੱਥੇ ?" ਮਾਂ ਨੇ ਸਮਝਾਉਂਦਿਆਂ ਕਿਹਾ," ਬੇਟਾ ਜਦੋਂ ਆਪਾਂ ਪੰਜਾਬ ਜਾਵਾਂਗੇ ਤਾਂ ਓਥੇ ਪੰਜਾਬੀ ਹੀ ਬੋਲਾਂਗੇ।" ਕੁਝ ਅਰਸੇ ਬਾਦ ਉਹ ਪੰਜਾਬ ਫੇਰੀ 'ਤੇ ਗਏ। ਓਥੇ ਬਹੁਤੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ  ਹਿੰਦੀ ਤੇ ਜਾਂ ਫੇਰ ਟੁੱਟੀ ਫੁੱਟੀ ਅੰਗਰੇਜ਼ੀ ਹੀ ਬੋਲਣ। ਨਿੱਕੜੀ ਦੀ ਪ੍ਰੇਸ਼ਾਨੀ ਹੁਣ ਹੋਰ ਵੱਧ ਗਈ ਸੀ ," ਮੰਮਾ ਤੁਸੀਂ ਤਾਂ ਕਹਿੰਦੇ ਸੀ ਆਪਾਂ ਪੰਜਾਬ ਚੱਲੇ ਹਾਂ। ਪੰਜਾਬ ਕਿੱਥੇ ਆ ? ਆਪਾਂ ਪੰਜਾਬ ਕਦੋਂ ਜਾਵਾਂਗੇ ?"
ਡਾ.ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 363 ਵਾਰ ਪੜ੍ਹੀ ਗਈ ਹੈ।

10 comments:

  1. ਸਾਰੇ ਤਾਂ ਨਹੀਂ ਪਰ ਬਹੁਤ ਲੋਕ ਅਜਿਹੇ ਵੀ ਹੈਗੇ ਜਿਹੜੇ ਔਖੇ ਹੋ-ਹੋ ਹਿੰਦੀ ਜਾਂ ਅੰਗਰੇਜੀ ਬੋਲਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਜਲੂਸ ਕਢਵਾਉਦੇ ਰਹਿੰਦੇ ਨੇ। ਬਹੁਤ ਵਧੀਆ ਕਹਾਣੀ ਹੈ ਭੈਣ ਜੀ।

    ReplyDelete
    Replies
    1. ਬਹੁਤ ਵਧੀਆ ਉਪਰਾਲਾ ਜੀ ।

      Delete
  2. ਰਾਜਨੀਤਕ ਸਾਜਿਸ਼ ਤਾਹਿਤ ਪੰਜਾਬ ਨੂੰ ਛੋਟਾ ਜਿਹਾ ਕਰ ਦਿੱਤਾ ਗਿਆ , ਉਸਦੇ ਨਾਲ ਪੰਜਾਬੀ ਜ਼ਬਾਨ ਦਾ ਘੇਰਾ ਵੀ ਬਹੁਤ ਛੋਟਾ ਹੋ ਗਿਆ । ਨਾਂ ਪੰਜਾਬ ਵਿਚ ਨੌਕਰੀਆਂ ਹਨ , ਨਾਂ ਵੱਡੇ ਕਾਰੋਬਾਰ ,ਨਾਂ ਕਿਸੇ ਵੱਡੇ ਕਾਰਖਾਨੇ ਲਾਉਣ ਦਾ ਕੋਈ ਸਕੋਪ ਹੈ । ਸੋ ਹਰ ਕੋਈ ਸੋਚਦਾ ਹੈ , ਨੌਕਰੀ ਜਾਂ ਕਿਸੇ ਕਮਾਈ ਦੇ ਸਾਧਨ ਲਈ , ਜਾਂ ਤਾਂ ਪੰਜਾਬ ਤੋਂ ਬਾਹਰ ਜਾਣਾ ਪਏ ਗਾ ਜਾਂ ਵਦੇਸ਼ ਜਾਣਾ ਪਏ ਗਏ ਗਾ । ਫਿਰ ਕਿਉਂ ਨਾਂ ਉਹ ਬੋਲੀ ਸਿੱਖੀ ਜਾਂ ਬੋਲੀ ਜਾਏ ਜੋ ਬੋਲੀ ਪੰਜਾਬ ਤੋਂ ਬਾਹਰ ਮਕਬੂਲ ਹੈ । ਸੋ ਪੰਜਾਬੀ ਬੋਲੀ ਘਰਾਂ ਵਿਚ ਜਾਂ ਧਾਰਮਿਕ ਸਥਾਨਾਂ ਤੱਕ ਹੀ ਸੀਮਤ ਰਹਿ ਗਈ ਹੈ ।

    ReplyDelete
  3. ਬਹੁਤ ਵਧੀਆ ਉਪਰਾਲਾ ਜੀ ।
    ਜੀਓ!!!!!

    ReplyDelete
  4. ਡਾ.ਹਰਦੀਪ ਕੌਰ ਸੰਧੂ ਦੀ ਪੰਜਾਬ ਕਿੱਥੇ ? ਮਿੰਨੀ ਕਹਾਣੀ ਪੜ੍ਹ ਕੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਪੰਜਾਬੀ ਸਾਹਿਤ ਅੰਦਰ ਪ੍ਰਚਲਿਤ ਹਰ ਰੂਪ ਨੂੰ ਸਮਝਣ ਅਤੇ ਲਿਖਣ ਵਿਚ ਧਨੀ ਹੈ। ਮੈਂ ਉਸ ਦੀਆਂ ਲਿਖਤਾਂ ਦੀਆਂ ਕਈ ਵੰਨਗੀਆਂ ਪੜਿਆਂ ਹਨ ਪਰ ਇਹ ਵਿਅੰਗਮਈ ਕਹਾਣੀ ਪਹਿਲੀ ਵਾਰ ਪੜ੍ਹੀ ਹੈ,ਜਿਸ ਵਿਚ ਉਸ ਨੇ ਸਮਾਜ ਦੀਆਂ ਕਮੀਆਂ ਅਤੇ ਬੁਰਾਈਆਂ ਦੀ ਤਸਵੀਰ ਨਿਮਰ ਬੱਚੀ ਦੇ ਭੋਲ਼ੇਪਣ ਰਾਹੀਂ ਦਰਸਾਇਆ ਹੈ। 'ਮੰਮਾ,ਤੁਸੀਂ ਤਾਂ ਕਹਿੰਦੇ ਸੀ ਆਪਾਂ ਪੰਜਾਬ ਚੱਲੇ ਹਾਂ। ਪੰਜਾਬ ਕਿੱਥੇ ਆ? ਆਪਾਂ ਪੰਜਾਬ ਕਦੋਂ ਜਾਵਾਂਗੇ?'
    ਇਹ ਕਿੱਡਾ ਵੱਡਾ ਸੱਚ ਹੈ ਤੇ ਕਟਾਖਸ਼ ਵੀ। ਉਹ ਪੁਰਾਣੇ ਪੰਜਾਬ ਦੀ ਸਭਿਅਤਾ ਕਿੱਥੇ ਅਲੋਪ ਹੋ ਗਈ ਜਿਸ ਦੀਆਂ ਗੱਲਾਂ ਉਹ ਦੀ ਮੰਮੀ ਹਰ ਰੋਜ਼ ਉਸ ਨਾਲ ਕਰਦੀ ਹੁੰਦੀ ਸੀ? ਪੰਜਾਬ ਦੇ ਸ਼ੁੱਧ ਸਭਿਆਚਾਰ ਹੌਲੀ ਹੋਲੀ ਪੱਛਮੀ ਮੁੱਲ ਵੱਲ ਝੁਕਾਅ ਦਿਖਾ ਰਿਹਾ ਹੈ,ਜੋ ਨਿਮਰ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਕਰਵਾਇਆ ਹੈ।
    ਅਜਿਹੀ ਵਿਅੰਗ ਮਈ ਕਹਾਣੀ ਲਿਖਣ ਲਈ ਲੇਖਕ ਕੋਲ ਜੀਵਨ ਸੋਚਾਂ ਦੀ ਵਿਸ਼ਾਲ ਸਮਗਰੀ ਦਾ ਹੋਣਾ ਅਤਿ ਜ਼ਰੂਰੀ ਹੁੰਦਾ ਅਤੇ ਨਾਲ ਹੀ ਉਸ ਦਾ ਵਿਅਕਤੀਗਤ, ਪਰਿਵਾਰਕ, ਸਮਾਜਿਕ,ਰਾਸ਼ਟਰੀ ਤੇ ਵਿਸ਼ਵ ਜੀਵਨ ਆਦਿ ਦਾ ਅਨੁਭਵ ਭੰਡਾਰ ਤੇ ਵਿਹਾਰਕ ਦਰਸ਼ਨ ਦੀ ਸੂਝ।
    ਇਹ ਸਾਰੇ ਗੁਣ ਲੇਖਕਾ ਦੀ ਸੋਚ ਅਤੇ ਉਸ ਦੀ ਕਲਮ ਵਿਚ ਸਮੋਏ ਹੋਏ ਹਨ ਜੋ ਪੂਰਨ ਸ਼ਕਤੀ ਨਾਲ ਅਜਿਹੀ ਕਿਰਤ ਨੂੰ ਜਨਮ ਦੇਣ ਦੇ ਸਮਰੱਥ ਹੈ।ਕਹਾਣੀ ਆਪਣੇ ਗੁਣ ਕਾਰਨ ਪਾਠਕਾਂ ਦੇ ਮਨਾਂ ਤੇ ਆਪਣੀ ਅਮਿੱਟ ਛਾਪ ਜ਼ਰੂਰ ਛੱਡੇਗੀ।
    -0-
    -ਸੁਰਜੀਤ ਸਿੰਘ ਭੁੱਲਰ-15-10-2016

    ReplyDelete
    Replies
    1. Very Nice comment. Comment vi aapne aap 'ch ik kahani hi aa.

      Delete
  5. ਬਿਲਕੁੱਲ ਸਹੀ ਲਿਖਿਆ ਭੈਣ ਜੀ ਆਪ ਜੀ ਨੇ , ਪੰਜਾਬ ਵਾਲੇ ਪੰਜਾਬੀ ਬੋਲਣ ਵਿੱਚ ਝਿਜਕ ਮੰਨਦੇ ਹਨ ।
    ਮੇਰੀ ਬੇਟੀ ਤੀਸਰੀ ਕਲਾਸ ਵਿੱਚ ਸੀ ਤਾਂ ਇਸ ਦੇ ਨਾਲ ਜਾਟਾਂ ਦੀ ਲੜਕੀ ਪੜ੍ਹਨ ਲੱਗੀ , ਉਸ ਤੋਂ ਪਹਿਲਾਂ ਸ਼ਹਿਰੀ ਬੱਚੇ ਹੀ ਸਨ ਜਾਂ ਪੰਜਾਬੀ ।
    ਮੇਰੀ ਬੇਟੀ ਨੇ ਇਕ ਦਿਨ ਬੜੇ ਚਾਈਂ ਚਾਈਂ ਆਕੇ ਮੈਨੂੰ ਕਿਹਾ ...ਮੰਮੀ ਮੰਨੇ ਜੋਤੀ ਔਰੋਂ ਕੀ ਬਾਅਸਾ ਆਵੈ ,,,
    ਮੈਂ ਬਹੁਤ ਖਿਚਾਈ ਕੀਤੀ ਤੇ ਅੱਜ ਤੱਕ ਮੁੜ ਕਦੇ ਹਿੰਦੀ , ਅੰਗਰੇਜ਼ੀ ਵੀ ਲੋੜ ਪੈਣ ਤੇ ਹੀ ਬੋਲਦੀ ਹੈ ।
    ਅਸੀਂ ਜਦੋਂ ਪੰਜਾਬ ਜਾਂਦੇ ਸੀ ਤਾਂ ਮੇਰੇ ਬੱਚੇ ਪੂਰੀ ਪੰਜਾਬੀ ਬੋਲਦੇ ਸੀ ।ਮੇਰੀ ਭੈਣ ਖਰੜ ਰਹਿੰਦੀ ਸੀ । ਉਸਦੇ ਬੇਟੇ ਨੇ ਹਿੰਦੀ ਬੋਲਣੀ ,ਤਾਂ ਪਿੰਡ ਸਭ ਨੇ ਕਹਿਣਾ ਕਿ ਜਿਹੜੀ ਹਿੰਦੀ ਦੇ ਗੜ੍ਹ ਚੋਂ ਆਈ ਹੈ ਉਹਦੇ ਨਿਆਣੇ ਪੰਜਾਬੀ ਬੋਲਦੇ ਨੇ ਤੇ ਪੰਜਾਬ ਵਾਲੀ ਦਾ ਮੁੰਡਾ ਹਿੰਦੀ ਬੋਲਦਾ ਹੈ ।

    ReplyDelete
  6. पंजाब कित्थे ?
    इक भोला सा- सवाल । उत्तर मम्मी के पास नहीं ।
    जब निमर विदेश में आई होगी उस वक्त के वुजुर्ग या तो स्वर्ग सिधार गये होंगे या घर के पीछे कोठरियों में बैठा दिये होंगे ।या वे पंजाबी बोलने वाले कहीं वृद्ध आश्रमों में ढकेल दियें होंगे वे तो असभ्य लगते हैं नयी पीढी को । गाँवों वाली नयी जेनरेशन भी इंग्लिश स्कूलों में पढ़ने जाती है ।आधा पंजाब तो विदेशों में बैठा है । आधा बिहार पंजाब में आकर उसको विदेश बना कर हिन्दी बोलता है ।पंजाब वालों को उनसे काम लेने के लिये हिन्दी तो सीखनी , बोलनी थी ही और ...
    पंजाब वाले सोचते हैं हम किसी से कम नहीं । हमारे रिश्तेदारों के बच्चे आकर पंजाबी थोड़े बोलेंगे । हमें भी उनकी जुबान आनी चाहिये तभी तो हम उन से बात कर पायेंगें उन पर अपना रौब डाल सकेंगें ।
    इसतरह की विचार धारा वाले क्यों पंजाबी बोलेंगे ।

    पंजाबी माँ बोली से प्यार करने वाले विदेशों में आकर भी पंजाबी को जीवित रखने का पूरा यत्न करते हैं । बच्चों को पंजाबी पढ़ना बोलना सीखाते हैं ताकि वे अपनी नानी दादी से पंजाबी में बात कर सकें ।उनका फोन आये तो बात समझ सकें उत्तर दे सकें । फिर भी उनकी पंजाबी सुनकर पूरी समझ नहीं आती । इधर पंजाबी बोलते बहुत से बच्चों को सुनकर ऐसा अनुभव है मेरा ।
    जब बच्चों का रात दिन वास्ता इंगलिश से है ,स्कूल ही नही मम्मी डैडी भी उनको होमवर्क करवाते पंजाबी कहाँ बोलते होंगे । रात दिन टी वी के प्रोग्राम भी इंग्लिश में देख बच्चों के दिमाग में एक ही भाषा घर करेगी ।हाँ एक अन्य भाषा सीखने का शौक रखने वाले अवश्य पंजाबी या और कोई वि देशी भाषा को चाव से सीखते हैं वह भी इसलिये कि उन्हें जॉब मिलने में सुविधा हो ।
    मेरे जैसे पंजाबी मातृ भाषा से प्यार करने वाले बोलने वाले लेकिन शिक्षा दूसरी भाषा में लेने के कारण टिप्पणी पंजाबी में करने पर मुश्किल महसूस करते हैं । इसी तरह इंग्लिश में लिखने पढ़ने वाले भी इंग्लिश में टिप्पणी करते हैं ।
    सब कुछ परिवर्तनशील है । पंजाब कैसे परिवर्तन से अछूता रह सकता है ।
    यह बातें कहानी की अंतर व्यथा का उत्तर है । मेरा ऐसा अनुभव है ।सब का ऐसा अनुभव न भी हो ।
    उनको यह बातें तकलीफ देह लगें तो क्षमा चाहूँगी ।


    पंजाबी होकर पंजाबी बोलने में शर्म महसूस करने वालों पर यह एक शालीन कटाक्ष है ।
    हरदीप की हर रचना में अपने पंजाब और पंजाबी माँ बोली के प्रति अटूट प्यार भरा होता है ।






    Kamla Ghataaura

    ReplyDelete
  7. ਡਰ ਨਹੀ ਕਿਸੇ ਬੇਗਾਨੇ ਦਾ,
    ਮੈਨੂੰ ਆਪਣਿਆ ਤੋ ਖਤਰਾ ਏ
    ਮੈ ਬੋਲੀ ਤੁਹਾਡੀ ਆਪਣੀ ਆ,
    ਇਹ ਜਾਣਦਾ ਕਤਰਾ ਕਤਰਾ ਏ।


    ਭੈਣ ਹਰਦੀਪ ਜੀ ਧੰਨਤਾ ਦੇ ਯੋਗ ਨੇ ਜੋ ਸੱਤ ਸਮੁੰਦਰੋ ਪਾਰ ਵੀ ਆਪਣੀ ਮਾਂ ਬੋਲੀ ਜਿੰਦਾ ਰੱਖਣ ਦਾ ਤਹੱਈਆ ਕਰਦੇ ਨੇ । ਸਾਡੇ ਵਰਗੇ ਨਿਮਾਣਿਆ ਨੂੰ ਮਾਣ ਬਖਸ਼ਦੇ ਨੇ ।ਸਦੀਆ ਜਿਉਦੇ ਨੇ ਉਹ ਲੋਕ ਜੋ ਆਪਣਾ ਵਿਰਸਾ ਜੁਿੰਦਾ ਰੱਖਦੇ ਨੇ।

    ਨਿਰਮਲ ਕੋਟਲਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ