ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Oct 2016

ਹੱਥਾਂ ਦਾ ਫ਼ਰਕ (ਮਿੰਨੀ ਕਹਾਣੀ )

ਪੰਜਾਹ ਕੁ ਵਰ੍ਹਿਆਂ ਨੂੰ ਟੱਪ ਚੁੱਕੀ ਬੰਸੋ ਨੇ ਆਪਣੇ ਧੀ -ਪੁੱਤ ਹੁਣ ਵਿਆਹ ਲਏ ਨੇ। ਅੱਜ ਉਹ ਡੂੰਘੀਆਂ ਸੋਚਾਂ 'ਚ ਡੁੱਬੀ ਸ਼ੀਸ਼ੇ ਮੂਹਰੇ ਬੈਠੀ ਆਪਣੇ ਚਿਹਰੇ 'ਤੇ ਪਏ ਨੀਲ ਨਿਹਾਰਦੀ ਅਤੀਤ 'ਚ ਗੁਆਚ ਗਈ ਸੀ।
ਜਦੋਂ ਉਹ ਨੌਵੀਂ 'ਚ ਪੜ੍ਹਦੀ ਸੀ ਤਾਂ ਉਸ ਦੇ ਪਿਤਾ ਨੇ ਉਸ ਦਾ ਚਿਹਰਾ ਆਪਣੇ ਹੱਥਾਂ 'ਚ ਲੈ ਕੇ ਚੁੰਮਦਿਆਂ ਕਿਹਾ ਸੀ," ਮੇਰੀ ਧੀ ਉਚੇਰੀ ਸਿੱਖਿਆ ਲੈ ਕੇ ਵਿਦੇਸ਼ ਜ਼ਰੂਰ ਜਾਏਗੀ। "

ਪਰ ਅੱਜ ਬੰਸੋ ਦਾ ਨਸ਼ੇੜੀ ਪਤੀ ਚੀਕ -ਚੀਕ ਕੇ ਕਹਿ ਰਿਹਾ ਸੀ ," ਏਸ ਕੁਲੱਛਣੀ ਨੇ ਸਾਡੇ ਘਰ ਦਾ ਬੇੜਾ ਗਰਕ ਕਰ ਦਿੱਤਾ ਏ। " ਉਸ ਦੇ ਪਾਏ ਚਿਹਰੇ 'ਤੇ ਨੀਲ ਅਤੇ ਹੱਥਾਂ ਦਾ ਫ਼ਰਕ ਅੱਜ ਬੰਸੋ ਨੂੰ ਸਾਫ਼ ਨਜ਼ਰ ਆ ਰਿਹਾ ਸੀ।



ਨਿਰਮਲ ਕੋਟਲਾ
ਪਿੰਡ :ਕੋਟਲਾ ਮੱਝੇਵਾਲ 
ਨੋਟ : ਇਹ ਪੋਸਟ ਹੁਣ ਤੱਕ 141 ਵਾਰ ਪੜ੍ਹੀ ਗਈ ਹੈ। 

4 comments:

  1. 'ਹੱਥਾਂ ਦਾ ਫ਼ਰਕ' ਮਿੰਨੀ ਕਹਾਣੀ ਇੱਕ ਔਰਤ ਦੀ ਦਾਸਤਾਨ ਹੈ ਜਿਸ ਦੇ ਪਿਓ ਦਾ ਸੁਪਨਾ ਤਾਂ ਚਾਹੇ ਸਾਕਾਰ ਨਾ ਹੋਇਆ ਪਰ ਉਹਨਾਂ ਮੋਹ ਭਰੇ ਹੱਥ ਦੀ ਛੋਹ ਦੀ ਸ਼ਕਤੀ ਨੇ ਬੰਸੋ ਨੂੰ ਜ਼ਿੰਦਗੀ 'ਚ ਹਰ ਫ਼ੈਸਲਾ ਦ੍ਰਿੜਤਾ ਨਾਲ ਲੈਣ ਦੇ ਕਾਬਿਲ ਬਣਾ ਦਿੱਤਾ। ਉਹਨਾਂ ਅਸ਼ੀਰਵਾਦੀ ਹੱਥਾਂ ਦੀ ਛੋਹ ਉਸ ਦੇ ਸਦਾ ਅੰਗ -ਸੰਗ ਰਹੀ। ਜ਼ਿੰਦਗੀ ਦੇ ਔਖੇ ਪਲਾਂ 'ਚ ਸਹਾਰਾ ਬਣ ਕੇ। ਭਾਵਪੂਰਣ ਕਹਾਣੀ ਸਾਂਝੀ ਕਰਨ ਲਈ ਨਿਰਮਲ ਕੋਟਲਾ ਜੀ ਵਧਾਈ ਦੇ ਪਾਤਰ ਨੇ।

    ReplyDelete
  2. ਬਹੁਤ ਬਹੁਚ ਸ਼ੁਕਰੀਆ ਭੈਣੇ, ਤੁਸੀ ਮੇਰੇ ਆਲੇ ਭੋਲੇ ਸ਼ਬਦਾਂ ਨੂੰ ਮਾਣ ਬਖਸ਼ਦੇ ਹੋ:-)

    ReplyDelete
  3. ਭਾਵਪੂਰਣ ਲਘੁ ਕਥਾ ਬਹੁਤ ਕੁਛ ਕਹ ਗਈ ਹੈ ।ਸਾਡੇ ਸਪਨੇ ਜਗੋਣ ਵਾਲੇ ਅਤੇ ੳਨਾਂ ਨੂ ਪੂਰਣ ਕਰਨ ਦਾ ਬਲ ਬਕਸ਼ਣ ਵਾਲੇ ਸਾਡੇ ਮਾਪੇ ਹੀ ਹੋਤੇ ਹੈ । ਨਸ਼ੇੜੀ ਅਪਨਾ ਦੋਸ਼ ਦੁਜੇ ਤੇ ਮੜ ਕੇ ਅਪਨੇ ਨੂ
    ਬੇਕਸੂਰ ਸਿਧ ਕਰਨ ਲੇਈ ਕਿਸੀ ਵੀ ਹਦ ਤਕ ਜਾ ਸਕਦੇ ਹੈਂ । ਨਾਰੀ ਜੀਵਨ ਦੀ ਸਬ ਸੇ ਬੜੀ ਤਰਾਸਦੀ ਨਸ਼ੇੜੀ ਪਤਿ ਮਿਲਨਾ ਹੈ ।

    ReplyDelete
  4. ਕਹਾਣੀ ਤਾਂ ਮਿੰਨੀ ਏਂ ਪਰ ਜੋ ਇਸ ਵਿਚ ਗਲ੍ਹ ਕਹੀ ਗਈ ਹੈ ਉਹ ਮਿੰਨੀ ਨਹੀਂ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ