ਮੱਥੇ ਲਿਖੀਆਂ
ਉੱਘੜ ਆਉਂਦੀਆਂ
ਬਣਕੇ ਤਕਦੀਰਾਂ
ਨਾਲ ਸਰੀਰਾਂ
ਕਿਤੇ ਫੁੱਲਾਂ ਦੀ ਸੇਜ਼
ਕਿਤੇ ਪੈਰ ਜ਼ੰਜੀਰਾਂ।
2.
ਕੌਰਵ ਸਭਾ
ਪੰਚਾਲੀ ਕੁਰਲਾਈ
ਮਹਾਂਬਲੀ ਸੂਰਮੇ
ਪੰਜੇ ਪਾਂਡਵ
ਬੈਠੇ ਸਿਰ ਝੁਕਾਈ
ਕਿਸੇ ਲਾਜ ਨਾ ਆਈ।
3.
ਮਨ ਧੁੱਖਦਾ
ਅੰਗ ਅੰਗ ਦੁੱਖਦਾ
ਭਲਾ ਕੌਣ ਜਾਣਦਾ
ਇਹ ਜੀਵਨ
ਕਿਥੋਂ ਕੁ ਸ਼ੁਰੂ ਹੁੰਦਾ
ਕਿੱਥੇ ਜਾ ਕੇ ਰੁਕਦਾ।
ਬੁੱਧ ਸਿੰਘ ਚਿੱਤਰਕਾਰ
ਪਿੰਡ : ਨਡਾਲੋਂ
ਜ਼ਿਲ੍ਹਾ :ਹੁਸ਼ਿਆਰਪੁਰ
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।
ਬੱੁਧ ਸਿੰਘ ਜੀ ਜਗ ਦੀ ਸੱਚਾਈ ਦਸਦੇ ਸਾਰੇ ਸੇਦੋਕਾ ਕਮਾਲ ਕੇ ਹੈਂ ।...ਬਹੁਤ ਸਹੀ ਕਹਾ , ਇਹ ਜੀਵਨ ਕਿਥੋਂ ਕੁ ਸ਼ੁਰੂ ਹੁੰਦਾ / ਕਿੱਥੇ ਜਾਕੇ ਰੁਕਦਾ । ... ਕੋਨ ਜਾਨ ਸਕਿਆ ਇਸ ਨੂੰ ?
ReplyDelete