ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Oct 2016

ਇਹ ਜੀਵਨ (ਸੇਦੋਕਾ )

  1.
ਮੱਥੇ ਲਿਖੀਆਂ 
ਉੱਘੜ ਆਉਂਦੀਆਂ 
ਬਣਕੇ ਤਕਦੀਰਾਂ 
ਨਾਲ ਸਰੀਰਾਂ 
ਕਿਤੇ ਫੁੱਲਾਂ ਦੀ ਸੇਜ਼ 
ਕਿਤੇ ਪੈਰ ਜ਼ੰਜੀਰਾਂ। 
2.
ਕੌਰਵ ਸਭਾ 
ਪੰਚਾਲੀ ਕੁਰਲਾਈ 
ਮਹਾਂਬਲੀ ਸੂਰਮੇ 
ਪੰਜੇ ਪਾਂਡਵ 
ਬੈਠੇ ਸਿਰ ਝੁਕਾਈ 
ਕਿਸੇ ਲਾਜ ਨਾ ਆਈ। 
3.
ਮਨ ਧੁੱਖਦਾ 
ਅੰਗ ਅੰਗ ਦੁੱਖਦਾ 
ਭਲਾ ਕੌਣ ਜਾਣਦਾ 
ਇਹ ਜੀਵਨ 
ਕਿਥੋਂ ਕੁ ਸ਼ੁਰੂ ਹੁੰਦਾ 
ਕਿੱਥੇ ਜਾ ਕੇ ਰੁਕਦਾ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ      
   ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।                                                                                                                           

1 comment:

  1. ਬੱੁਧ ਸਿੰਘ ਜੀ ਜਗ ਦੀ ਸੱਚਾਈ ਦਸਦੇ ਸਾਰੇ ਸੇਦੋਕਾ ਕਮਾਲ ਕੇ ਹੈਂ ।...ਬਹੁਤ ਸਹੀ ਕਹਾ , ਇਹ ਜੀਵਨ ਕਿਥੋਂ ਕੁ ਸ਼ੁਰੂ ਹੁੰਦਾ / ਕਿੱਥੇ ਜਾਕੇ ਰੁਕਦਾ । ... ਕੋਨ ਜਾਨ ਸਕਿਆ ਇਸ ਨੂੰ ?

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ