ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Oct 2016

ਇੱਕ ਹੱਤਿਆ

ਕਿਸ ਦੀ ਉਡੀਕ 'ਚ ਖੁਰ ਗਿਆ 
ਸਮਿਆਂ ਦੇ ਨਾਲ ਭੁਰ ਗਿਆ 
ਉਹ ਕੌਣ ਸੀ ਜੋ ਇੱਥੇ ਰਹਿ ਗਿਆ 
ਮੁੜ ਆਵਾਂਗਾ ਇਹ ਕਹਿ ਗਿਆ 

ਮਾਂ ਵਰਗੀ ਬਾਂਹ ,ਹਰ ਕੰਧ ਤੇਰੀ 

ਸਭ ਭੁੱਲ ਗਿਆ ਦੂਰ ਬਹਿ ਗਿਆ 

ਤੇਰੀਆਂ ਇੱਟਾਂ ਵੀ ਲੁੱਟ ਜਾਣੀਆਂ 

ਨੀਹਾਂ ਵੀ ਪੁੱਟ ਜਾਣੀਆਂ 

ਬੇ-ਖਸਮਾਂ ਤੈਨੂੰ ਦੇਖ ਕੇ 

ਕੋਹ ਕੋਹ ਕੇ ਲੋਕਾਂ ਮਾਰਨਾ 

ਬੇ-ਪਰਦਾ ਤੈਨੂੰ ਕਰਕੇ 

ਤੇਰੀ ਹਸਤੀ ਨੂੰ ਖੂਬ ਉਜਾੜਨਾ 
ਇੱਕ ਮਿੱਟੀ ਦਾ ਥੇਹ ਬਣ ਕੇ 
ਦੇਖ ਲਵੀਂ ਇਹ ਜੱਗ ਖੜ ਕੇ 
ਖੇਹ ਤੇਰੀ ਉਡਾਈ ਜਾਏਗੀ 
ਕੌਣ ਜਿੱਤਿਆ ਸਮੇਂ ਨਾਲ ਲੜ ਕੇ 
ਚੌਖਾਟ ਉਸ ਬੂਹੇ ਦੀ 
ਸ਼ਾਇਦ ਖਲੋਤੀ ਰਹਿ ਜਾਏ
ਤਾਲਾ ਸੀ ਜਿਸ 'ਤੇ ਲਾ ਗਿਆ 
ਮੁੜ ਕੇ ਨਾ ਪਿੱਛੇ ਦੇਖਿਆ 
ਸਾਰਾ ਭਰੋਸਾ ਢਹਿ ਗਿਆ 
ਮਾਂ ਵਰਗੀ ਤੇਰੀ ਅੱਖ 'ਚੋਂ 
ਹੌਲ਼ੀ ਜਿਹੇ ਹੰਝੂ ਵਹਿ ਗਿਆ 
ਤੂੰ ਘਰ ਸੀ , ਜਾਂ ਮਕਾਨ ਸੀ 
ਇਹ ਸੋਚਦਾ ਹੀ ਰਹਿ ਗਿਆ ।

ਦਿਲਜੋਧ ਸਿੰਘ

ਨੋਟ : ਇਹ ਪੋਸਟ ਹੁਣ ਤੱਕ 105 ਵਾਰ ਪੜ੍ਹੀ ਗਈ ਹੈ।

3 comments:

  1. ਬਾਕਮਾਲ ਰਚਨਾ ਵੀਰ ਜੀ, ਵਕਤ ਦੀ ਤਰਾਸ਼ਦੀ ਜੋ ਪੰਛੀ ਇੱਕ ਵਾਰ ਚੋਗ ਚੁਗਣ ਦੀ ਉਡਾਰੀ ਮਾਰਦੇ ਮੁਡ਼ ਨਾ ਪਰਤਦੇ ਆਲਣਿਆਂ 'ਚ

    ReplyDelete
  2. ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਵਿਚ ਕੁੱਝ ਅਜਿਹੀਆਂ ਨਿੱਜੀ ਚੇਤ /ਅਚੇਤ ਘਟਨਾਵਾਂ ਜਵਾਰ ਭਾਟੇ ਵਾਂਗ ਸਮੇਂ ਸਮੇਂ ਉੱਠਦੀਆਂ ਰਹਿੰਦੀਆਂ ਹਨ,ਜਿਨ੍ਹਾਂ ਦਾ ਸ਼ਿੱਦਤ ਮਈ ਵੇਗ ਕਈ ਵਾਰੀ ਆਪਣੇ ਆਪ ਹੀ ਸੁਹਣੀ ਰਚਨਾ ਦਾ ਰੂਪ ਧਾਰ ਕਰਵਾ ਲੈਂਦਾ ਹੈ। ਇਸ ਨੂੰ ਜੇ ਦੂਜੇ ਸ਼ਬਦਾਂ ਵਿਚ ਕਿਹਾ ਜਾਏ ਤਾਂ ਕਥਾਰਸਿਸਿ ਹੈ,ਜਿਸ ਰਾਹੀਂ ਵਿਸ਼ੇਸ਼ ਭਾਵਨਾਵਾਂ ਨੂੰ ਰੂਪਮਾਨ ਕਰ ਕੇ, ਚਿੱਤ ਸ਼ਾਂਤ ਕਰ ਲਿਆ ਜਾਂਦਾ ਹੈ।

    ਘਰ ਦਾ ਮਾਲਕ ਦੁਚਿੱਤੀ 'ਚ ਫਸ ਕੇ ਸਾਹਸਹੀਣ ਤੇ ਮਜਬੂਰ ਹੈ, ਇਸੇ ਲਈ ਉਦਰੇਵੇਂ ਭਰੀ ਪ੍ਰਭਾਵੀ ਸੁੰਦਰ ਲਿਖਤ ਰਚਣ ਵਿਚ ਸਫਲ ਹੈ।
    -0-
    ਗੁਰਬਾਣੀ ਦਾ ਫ਼ਰਮਾਨ ਹੈ:- (ਇਸ ਦੇ ਭਾਵ ਅਰਥ ਸੂਝਵਾਨ ਪਾਠਕ ਸਮਝਦੇ ਹੀ ਹਨ)
    1) ਖਸਮੁ ਵਿਸਿਰ ਖੁਆਰੀ ਕੀਨੀ ।
    2) ਹੋਆ ਆਪਿ ਦਇਆਲੁ,ਮਨਹੁ ਨ ਵਿਸਾਰਿਅਨੁ।

    -ਸੁਰਜੀਤ ਸਿੰਘ ਭੁੱਲਰ-13-10 2016

    ReplyDelete
  3. ਸੁਨਦਰ ਸ਼ੀਰਸ਼ਕ ਨਾਲ ਸਿਰਜੀ ਇਹ ਰਚਨਾ ਨਾ ਜਾਨੇ ਕਿੱਨੇ ਘਰਾਂ ਦੀ ਦਰਦ ਭਰੀ ਦਾਸਤਾਂ ਹੈ । ਜਿਨ੍ਹਾ ਘਰਾਂ ਵਿਚ ਰਹਕੇ ਬਂਦਾ ਸੁਪਨੇ ਪਾਲਦਾ ਹੈ ਫਿਰ ਛਡਕੇ ਉਸ ਤੌਂ ਦੂਰ ਵਿਦੇਸ਼ਾਂ 'ਚ ਜਾ ਵਸਦਾ ਹੈ ,ਮੁੜ ਕਿੱਥੇ ਉਸ ਘਰ ਨੂੰ ੳਹ ਭਾਗ ਲਗਦੇ ਹਨ । ਨਾ ਉਸ ਘਰ 'ਚ ਗਹਮਾਗਹਮਿ ਮੁੜਦੀ ਆ । ਉਸ ਦੇ ਪਿਆਰ ਦਾ ਕਰਜ਼ ਉਤਾਰਨ ਨੂੰ ਭੀ ਕਦੇ ਕੋਈ ਨਾ ਦੇਖਨ ਆਉਂਦਾ ਹੈ । ਏਹ ਇਕ ਬਿਨ ਖੂਨ ਵਹਾਏ ਹੋਣ ਵਾਲੀ ਹੱਤਿਆ ਹੀ ਤਾਂ ਹੈ । ਸਹੀ ਚਿਤਰ ਹੈ ਖਾਲੀ ਪੇਏ ਘਰਾਂ ਦਾ । ਘਰ ਦੇ ਟੁਟਕੇ ਇਂਜਰ ਪਿਂਜਰ ਹੋਕੇ ਮਿਟਨ ਦਾ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ