ਛੋਟੇ ਹੁੰਦੇ ਬੜੇ ਚਾਅ ਨਾਲ ਨਾਨਕੇ ਜਾਂਦੇ। ਸਾਡੇ ਨਾਨਕੇ ਪਿੰਡ ਰਿਸ਼ਤੇਦਾਰੀ 'ਚੋਂ ਇੱਕ ਮਾਮਾ ਲੱਗਦਾ ਸੀ। ਉਸ ਦਾ ਨਾਂ ਪੂਰਨ ਸੀ। ਉਹ ਦੋਧੀ ਸੀ ਤੇ ਪੂਰਨ ਦੋਧੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪੂਰੇ ਪਿੰਡ 'ਚ। ਪਿੰਡੋਂ ਦੁੱਧ 'ਕੱਠਾ ਕਰਕੇ ਸ਼ਹਿਰ ਪਾ ਕੇ ਆਉਂਦਾ ਸੀ। ਸਾਡਾ ਘਰ ਪਿੰਡ ਦੀ ਫਿਰਨੀ 'ਤੇ ਹੋਣ ਮਾਮਾ ਨਿੱਤ ਸਾਡੇ ਘਰ ਮੂਹਰਿਓਂ ਹੋ ਕੇ ਲੰਘਦਾ ਸੀ।
ਅਸੀਂ ਮਾਮੇ ਨੂੰ ਉਡੀਕਦੇ ਰਹਿਣਾ। ਜਦੋਂ ਮਾਮਾ ਘਰ ਮੂਹਰਿਓਂ ਲੰਘਦਾ ਅਸੀਂ ਭੱਜ ਕੇ ਉਚੇਚੀ ਸਤਿ ਸ੍ਰੀ ਅਕਾਲ ਕਹਿਣੀ ਤੇ ਨਾਲ ਹੀ ਪੈਸੇ ਵੀ ਮੰਗ ਲੈਣੇ। ਮਾਮਾ ਬੜਾ ਹੀ ਹੱਸਮੁੱਖ ਸੁਭਾਅ ਦਾ ਸੀ। ਮਾਮੇ ਨੇ ਵੀ ਕਦੇ ਨਾਂਹ ਨਹੀਂ ਕੀਤੀ ਸੀ। ਉਸ ਨੇ ਆਪਣੀ ਜੇਬ 'ਚੋਂ ਕਦੇ 10 ਪੈਸੇ ਤੇ ਕਦੇ 20 ਪੈਸੇ ਕੱਢ ਸਾਡੀ ਹਥੇਲੀ 'ਤੇ ਰੱਖ ਦੇਣੇ।ਸਾਨੂੰ ਚਾਅ ਚੜ੍ਹ ਜਾਣਾ।
ਅਸੀਂ ਚਾਈਂ ਚਾਈਂ ਓਥੋਂ ਭੱਜਣਾ। ਦਾਦੇ ਦੀ ਹੱਟੀ ਤੋਂ ਰੰਗ ਬਰੰਗੀਆਂ ਡੱਡੀਆਂ ਮੱਛੀਆਂ ਲੈ ਆਉਣੀਆਂ ਤੇ ਬੜੇ ਸੁਆਦ ਨਾਲ ਖਾਣੀਆਂ । ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਅਸੀਂ ਮਾਮੇ ਕੋਲੋਂ ਪੈਸੇ ਮੰਗਦੇ ਆਂ ਤਾਂ ਬੜੀ ਕੁੱਟ ਵੀ ਪਈ ਸੀ। ਸੱਚੀਂ ਬੜਾ ਭੋਲਾ -ਭਾਲਾ ਸੀ ਬਚਪਨ !
ਨਿਰਮਲ ਕੋਟਲਾ
ਪਿੰਡ :ਕੋਟਲਾ ਮੱਝੇਵਾਲ
ਅੰਮ੍ਰਿਤਸਰ
ਲੱਗਦਾ ਹੈ ਡਾਲੀਮਾ ਦੀਆਂ ਟੌਫ਼ੀਆਂ ਸਭ ਨੂੰ ਬੜੀਆਂ ਸੁਆਦ ਲੱਗੀਆਂ। ਐਨੀਆਂ ਸੁਆਦ ਕਿ ਸਭ ਆਪਣੇ ਆਪਣੇ ਬਚਪਨ 'ਚ ਪਹੁੰਚ ਗਏ। ਨਿਰਮਲ ਭੈਣ ਜੀ ਦੀ ਵਾਰਤਾ ਡੱਡੀਆਂ -ਮੱਛੀਆਂ ਬੜੀ ਹੀ ਦਿਲ ਲੁਭਾਉਣੀ ਹੈ। ਬਹੁਤ ਕੁਝ ਚੇਤੇ ਕਰਵਾ ਦਿੱਤਾ। ਨਾਨਕਾ ਪਿੰਡ , ਪਿੰਡ ਦੀ ਫਿਰਨੀ ,ਪਿੰਡ ਦੀ ਹੱਟੀ ਤੇ ਡੱਡੀਆਂ ਮੱਛੀਆਂ ! ਵਾਹ ! ਕਿੰਨੇ ਵਧੀਆ ਸਨ ਲੋਕ ਕਿੰਨਾ ਮੋਹ ਕਰਦੇ ਤੇ ਨਿਆਣੇ ਵੀ ਸਾਰੇ ਪਿੰਡ ਵਾਲਿਆਂ ਨੂੰ ਤੇ ਪਿੰਡ ਵਾਲੇ ਸਭ ਦੇ ਨਿਆਣਿਆਂ ਨੂੰ ਆਪਣਾ ਸਮਝਦੇ। ਭੋਲੇ ਬਚਪਨ ਦੀ ਸੋਹਣੀ ਪੇਸ਼ਕਾਰੀ। ਨਿਰਮਲ ਜੀ ਵਧਾਈ ਦੇ ਪਾਤਰ ਨੇ।
ReplyDeleteSo thanks hardeep ji shabda nu mann bakhshan lai
Deleteहरदीप की मिठी टॉफियों ने सब को बचपन याद दिला दिया ।निर्मल जी को भी बचपन की डड्डू मच्छी वाली टॉफियाँ याद आ गईं । बचपन में सब के ऐसी ही मधुर यादें होती हैं । कोई कोई उस याद को ऐसे कलात्मक तरीके से लिख लेता है कि पढ़ने वालों को भी मिठास मिल जाती है ।
ReplyDeleteਇੱਕ ਵਧੀਆ ਰਚਨਾ
ReplyDelete