ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Oct 2016

ਸੁਹਾਵਣਾ ਭੁਲੇਖਾ (ਵਾਰਤਾ)

Image result for in doubt clipartਜ਼ਿੰਦਗੀ 'ਚ ਕਈ ਵਾਰੀ ਇਹੋ ਜਿਹੀ ਘਟਨਾ ਵਾਪਰਦੀ ਆ,ਭੁਲੇਖੇ 'ਚ ਇੱਕ ਐਸੀ ਗੁਸਤਾਖ਼ੀ ਜੋ ਸਹਿਜ ਸੁਭਾ ਹੀ ਹੋ ਜਾਂਦੀ ਏ ਕਿ ਸਮਝ ਨਹੀਂ ਆਉਂਦੀ ਕਿ ਹੁਣ ਹੱਸੀਏ ਜਾਂ ਰੋਈਏ ? ਕੱਲ ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਕੱਲ ਮੈਂ ਅੰਮ੍ਰਿਤਸਰ ਤੋਂ ਮੇਸਟਰੋ ਸਕੂਟੀ ਤੇ ਵਾਇਆ ਸੋਹੀਆਂ ਹੁੰਦੀ ਹੋਈ ਮਜੀਠਾ ਵਾਪਸ ਆ ਰਹੀ ਸੀ ।ਮਜੀਠਾ ਰੋਡ ਦੀ ਹਾਲਤ ਖਰਾਬ ਹੋਣ ਕਰਕੇ ਮੈਂ ਅਕਸਰ ਸੋਹੀਆਂ ਬਲਾਂ ਵਾਲੇ ਰਸਤੇ ਅੰਮ੍ਰਿਤਸਰ ਜਾਂਦੀ ਹਾਂ । 
ਕੱਲ ਜਦ ਬਲਾਂ ਕੋਲ ਇੱਕ ਚੁਰਸਤੇ ਕੋਲ ਆਈ ਤਾਂ ਮੋਪਿਡ ਹੌਲ਼ੀ ਕਰ ਲਈ ।ਲੁਹਾਰਕਾ ਬਰਾਸਤੇ ਤੋਂ ਇੱਕ ਚਿੱਟੀ ਕਾਰ ਸਵਾਰ ਪੀਲੀ ਪੱਗ ਵਾਲਾ  ਇੱਕ ਵਿਆਕਤੀ ਮੇਰੇ ਵੱਲ ਦੇਖ ਕੇ ਮੁਸਕੁਰਾਇਆ ।ਮੈਂ ਵੀ ਦੇਖ ਕੇ ਮੋਪਿਡ ਰੋਕ ਕੇ ਉਸ ਵਲ ਵਧੀ।  ਲੁਹਾਰਕੇ ਮੇਰੀ ਮਾਸੀ ਰਹਿੰਦੀ ਏ। ਮੈਨੂੰ ਲੱਗਾ ਕਿ ਮੇਰੀ ਮਾਸੀ ਦਾ ਬੇਟਾ ਸੁੱਖ ਆ । ਜਦੋਂ  ਕੋਲ ਗਈ ਤਾਂ ਉਹ ਕੋਈ ਹੋਰ ਸੀ ।ਮੈ ਕੱਚੀ ਜਿਹੀ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਮੁਆਫ਼ੀ ਮੰਗਦਿਆਂ ਕਿਹਾ ," ਵੀਰ ਮੈਨੂੰ ਭੁਲੇਖਾ ਲੱਗਾ ਕਿ ਤੁਸੀਂ  ਸੁੱਖ ਵੀਰ ਹੋ।" ਅੱਗੋਂ ਹੱਸ ਕੇ ਉਹ ਕਹਿਣ ਲੱਗੇ," ਭੈਣ ਜੀ ਵੈਸੇ ਮੇਰਾ ਨਾਂ ਵੀ ਸੁੱਖ ਹੀ ਆ। ਮੈਨੂੰ ਵੀ ਭੁਲੇਖਾ ਲੱਗਾ ਕਿ ਮੇਰੀ ਭੂਆ ਦੀ ਬੇਟੀ ਵੀ ਤੁਹਾਡੇ ਵਾਂਗ ਲੱਗਦੀ ਏ ।" ਕਿੰਨਾ ਸੁਹਾਵਣਾ ਸੀ ਇਹ ਭੁਲੇਖਾ। 

ਨਿਰਮਲ ਕੋਟਲਾ 
ਪਿੰਡ ਕੋਟਲਾ ਮੱਝੇਵਾਲ 
ਅੰਮ੍ਰਿਤਸਰ 

ਨੋਟ : ਇਹ ਪੋਸਟ ਹੁਣ ਤੱਕ 99 ਵਾਰ ਪੜ੍ਹੀ ਗਈ ਹੈ।

5 comments:

  1. ਵਾਹ ! ਕਿੰਨਾ ਸੋਹਣਾ ਤੇ ਸੁਹਾਵਣਾ ਇਤਫ਼ਾਕ ਤੇ ਭੁਲੇਖਾ। ਕਹਿੰਦੇ ਨੇ ਕਿ ਦੁਨੀਆਂ 'ਚ 7 ਜਾਣਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਹੁੰਦੀਆਂ ਹਨ। ਇਹ ਗੱਲ ਕਿੰਨੀ ਸੱਚ ਹੈ ਕੋਈ ਨਹੀਂ ਜਾਣਦਾ। ਪਰ ਜਦੋਂ ਸਾਡੇ ਨਾਲ ਕੁਝ ਅਜਿਹਾ ਵਾਪਰਦਾ ਹੈ ਤਾਂ ਇਸ ਗੱਲ ਨੂੰ ਸੱਚ ਮੰਨਣ ਨੂੰ ਜੀ ਕਰਦਾ ਹੈ। ਉਸ ਸੱਜਣ ਦਾ ਨਾਂ ਤੇ ਮੜੰਗਾ ਇੰਨ ਬਿੰਨ ਆਪ ਦੇ ਭਰਾ ਵਰਗਾ ਤੇ ਆਪ ਵੀ ਉਸ ਨੂੰ ਉਸ ਦੀ ਭੈਣ ਵਰਗੇ ਜਾਪੇ। ਇਹ ਦੁਨੀਆਂ ਸੱਚ ਵਿੱਚ ਹੀ ਸੋਹਣੀ ਹੈ। ਬੱਸ ਕੁਝ ਭੈੜੀਆਂ ਸੋਚਾਂ ਤੇ ਨਿਗ੍ਹਾਵਾਂ ਨੇ ਏਸ ਨੂੰ ਨਜ਼ਰ ਲਾ ਦਿੱਤੀ ਹੈ।
    ਸੋਹਣੀ ਵਾਰਤਾ ਸਾਂਝੀ ਕਰਨ ਲਈ ਨਿਰਮਲ ਜੀ ਵਧਾਈ ਦੇ ਪਾਤਰ ਨੇ।

    ReplyDelete
  2. ਓਹ ਵਾਹ!!!!!
    ਸ਼ੁਕਰਗੁਜ਼ਾਰ ਹਾ ਭੈਣੇ ਕਿ ਤੂੰ ਹੱਲਾਸ਼ੇਰੀ ਦੇ ਇਸ ਕਾਬਿਲ ਬਣਾਇਆ ਕਿ ਮੈਂ ਆਪਣੇ ਜਜਬਾਤ ਕਾਗਜ਼ ਦੀ ਹਿੱਕ ਤੇ ਉਲੀਕਣ ਜੋਗੀ ਹੋਗੀ ।

    ReplyDelete
  3. ਹਲਕੀ ਫੁਲਕੀ , ਚੰਗੀ ਰਚਨਾ । ਅੱਜ ਦੇ ਕੌੜੇ ਜਿਹੇ ਚੁਗਿਰਦੇ ਵਿਚ , ਮੰਨ ਵਿਚ ਮਿੱਠਾ ਸਵਾਦ ਭਰਦੀ ਰਚਨਾ

    ReplyDelete
  4. ਵਾਰਤਾ ਪੜ੍ਹ ਕੇ ਪੰਜਾਬੀ ਫ਼ਿਲਮ ਗੁੱਡੀ (1961) ਦਾ ਗਾਨਾ ਯਾਦ ਆ ਗਿਆ।
    'ਪਿਆਰ ਦੇ ਭੁਲੇਖੇ ਕਿਨ੍ਹੇ ਸੁਹਣੇ ਸੁਹਣੇ ਖਾ ਗਏ ,ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ।'
    ਪਰ ਫ਼ਰਕ ਏਨਾ ਕੁ ਹੀ ਰਿਹਾ ਕਿ - -ਨੇੜੇ ਨੇੜੇ ਆ ਕੇ - - ਦੁਰ ਦੁਰ - -ਹੋ ਗਏ।

    ਵਧੀਆ ਹਲਕੀ ਫੁਲਕੀ ਰਚਨਾ ਪੇਸ਼ ਕਰ ਕੇ,ਸਫ਼ਰ ਸਾਂਝ 'ਚ ਸ਼ਮੂਲੀਅਤ ਲਈ ਸਵਾਗਤ,ਨਿਰਮਲ ਕੋਟਲਾ ਜੀ।

    ReplyDelete
  5. Anonymous14.10.23

    ਵਕਤ ਦੀ ਮਾਰ ਤੋਂ ਡਰੋ ਪਿਆਰਿਓ ।
    ਧਰਮ ਦੀ ਖਾਤਿਰ ਮਰੋ ਪਿਆਰਿਓ ।
    ਐਵੇਂ ਨਾ ਥਾਂ ਥਾਂ ਤੇ ਮੱਥੇ ਟੇਕੀ ਜਾਓ ।
    ਸੀਸ ਇੱਕੋ ਅੱਗੇ ਧਰੋ ਪਿਆਰਿਓ ।

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ