ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Oct 2016

ਉਹਦਿਆਂ ਰੰਗਾਂ ਦੀ ਉਹੀਓ ਜਾਣੇ** (ਕਹਾਣੀ ਨਹੀਂ)




ਸਾਰਾ ਦਿਨ ਗੁਰੂਦੁਆਰੇ ਸੇਵਾ ਕਰਨ ਤੋਂ ਬਾਦ ਸ਼ਾਮ ਨੂੰ ਘਰ ਆਏ। ਰਾਤ ਦੀ ਰੋਟੀ ਖਾ ਕੇ ਮੈਂ ਤੇ ਵੱਡਾ ਵੀਰਾ ਘਰੋਂ ਬਾਹਰ ਸੈਰ ਕਰਨ ਚੱਲ ਪਏ। ਸਾਡੀ ਗਲੀ ਚੋਂ ਨਿੱਕਲਦੇ ਹੀ ਮੇਨ ਸੜਕ ਤੇ ਇੱਕ ਕੂੜੇਦਾਨ ਪਿਆ ਹੁੰਦਾ ਸੀ। ਅਕਸਰ ਲੋਕ ਕੂੜੇਦਾਨ ਦੇ ਕੋਲ ਜਾ ਕੇ ਕੂੜਾ ਵਿੱਚ ਸੁੱਟਣ ਦੀ ਜਗਾ ਦੂਰੋਂ ਹੀ ਵਗਾਹ ਕੇ ਮਾਰਦੇ ਜਿਸ ਕਾਰਨ ਕਾਫੀ ਕੂੜਾ ਕੂੜੇਦਾਨ ਤੋਂ ਬਾਹਰ ਹੀ ਡਿੱਗ ਜਾਂਦਾ। ਉਸੇ ਕੂੜੇ ਵਿੱਚੋਂ ਬਚਿਆ ਹੋਇਆ ਖਾਣਾ ਖਾਣ ਕਈ ਗਊਆਂ, ਮੱਝਾਂ ਅਤੇ ਕੁੱਤੇ ਘੁੰਮਦੇ ਰਹਿੰਦੇ ਅਤੇ ਲਿਫ਼ਾਫ਼ਿਆਂ ਦੇ ਵਿੱਚ ਮੂੰਹ ਮਾਰਦੇ ਕਦੇ ਪੈਰਾਂ ਦੇ ਥੱਲੇ ਮਿੱਧ ਦਿੰਦੇ।
ਜਦੋਂ ਉਸ ਕੂੜੇਦਾਨ ਦੇ ਕੋਲੋਂ ਲੰਘ ਰਹੇ ਸੀ ਤਾਂ ਕੁਝ ਪਰਵਾਸੀ ਮਜ਼ਦੂਰਾਂ ਨੇ ਸਾਨੂੰ ਅਵਾਜ਼ ਮਾਰੀ। ਉਹ ਉਸ ਕੂੜੇਦਾਨ ਤੋਂ ਕੁਝ ਦੂਰ ਖੜੇ ਸੀ। ਸਾਨੂੰ ਲੱਗਿਆ ਕਿ ਸ਼ਾਇਦ ਉਹਨਾ ਨੇ ਦਾਰੂ ਪੀਤੀ ਹੋਈ ਤਾਂ ਖੱਪ ਪਾਉਂਦੇ ਨੇ ਪਰ ਫਿਰ ਵੀ ਕੂੜੇਦਾਨ ਵੱਲ ਨੂੰ ਚੱਲ ਪਏ। ਕੋਲ ਜਾ ਕੇ ਪੁੱਛਣ ਤੇ ਕਹਿੰਦੇ," ਸਰਦਾਰ ਜੀ , ਦੇਖਨਾ ਉਸ ਲੀਫਾਫੇ ਮੇ ਕੁੱਛ ਹਿਲ ਰਹਾ ਹੈ" । ਅਸੀ ਉਸ ਲਿਫਾਫੇ ਦੇ ਨੇੜੇ ਗਏ । ਡਰ ਵੀ ਸੀ ਕਿ ਕਿਤੇ ਲਿਫ਼ਾਫ਼ੇ ਥੱਲੇ ਸੱਪ ਸੁੱਪ ਹੀ ਨਾ ਹੋਵੇ। ਨੇੇੜੇ ਹੀ ਡਿੱਗੀ ਹੋਈ ਇੱਕ ਛਟੀ ਚੱਕੀ ਤੇ ਉਸ ਨਾਲ ਲਿਫਾਫੇ ਦਾ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ।
ਜਿਓਂ ਹੀ ਲਿਫਾਫੇ ਦਾ ਥੋੜਾ ਜਿਹਾ ਮੂੰਹ ਖੁੱਲ੍ਹਿਆ ਸਾਡੇ ਪੈਰਾਂ ਥੱਲੇ ਤੋਂ ਜ਼ਮੀਨ ਨਿਕਲ ਗਈ। ਲਿਫਾਫੇ ਵਿੱਚ ਇੱਕ ਨਵ ਜੰਮਿਆ ਬੱਚਾ ਸੀ। ਖੂਨ ਨਾਲ ਲੱਠ ਪੱਥ । ਉਹ ਐਨਾ ਛੋਟਾ ਸੀ ਕਿ ਸਾਨੂੰ ਚੱਕਦਿਆਂ ਨੂੰ ਵੀ ਡਰ ਲੱਗਦਾ ਸੀ। ਵੀਰਾ ਉੱਥੇ ਹੀ ਰੁਕਿਆ ਤੇ ਮੈ ਭੱਜ ਕੇ ਘਰ ਗਿਆ। ਪੁਲਿਸ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਘਰੋਂ ਇੱਕ ਤੌਲੀਆ ਚੱਕਿਆ ਵਾਪਸ ਭੱਜ ਗਿਆ । ਬੇਬੇ ਬਾਪੂ ਜੀ ਨੇ ਮੈਨੂੰ ਟੈਲੀਫੋਨ ਤੇ ਗੱਲ ਕਰਦੇ ਨੂੰ ਸੁਣ ਲਿਆ ਸੀ ਇਸ ਲਈ ਉਹ ਵੀ ਮੇਰੇ ਨਾਲ ਹੀ ਕੂੜੇਦਾਨ ਵੱਲ ਨੂੰ ਹੋ ਲਏ।
ਜਿਵੇਂ ਹੀ ਮੈਂ ਉਸ ਨੰਨ੍ਹੀ ਜਾਨ ਨੂੰ ਲਿਫਾਫੇ ਚੋਂ ਕੱਢਣ ਲੱਗਿਆ , ਉਹਨੇ ਮੇਰੀ ਉਂਗਲ ਫੜ ਲਈ । ਸ਼ਾਇਦ ਉਹ ਡਰ ਗਿਆ ਸੀ ਜਾਂ ਸ਼ਾਇਦ ਉਹਨੂੰ ਲੱਗਿਆ ਕਿ ਕੋਈ ਉਹਦਾ ਆਪਣਾ ਹੈ। ਉਹਨੂੰ ਕੀ ਪਤਾ ਸੀ ਕਿ ਉਹਦੇ ਆਪਣਿਆਂ ਨੇ ਹੀ ਉਹਨੂੰ ਕੂੜੇ ਚ ਸੁੱਟ ਦਿੱਤਾ ਸੀ। ਖੈਰ ਮੈਂ ਉਹਨੂੰ ਲਿਫਾਫੇ ਚੋਂ ਬਾਹਰ ਕੱਢਿਆ । ਨਾੜੂਆ ਸਿਰਫ਼ ਕੱਟਿਆ ਹੋਇਆ ਸੀ, ਬੰਨਿਆਂ ਨਹੀ ਸੀ। ਕਾਫੀ ਖੂਨ ਵੱਗ ਚੁੱਕਾ ਸੀ। ਛੇਤੀ ਦੇ ਕੇ ਉਸ ਨੂੰ ਤੌਲੀਏ ਚ ਲਪੇਟ ਲਿਆ ਤੇ ਬਾਪੂ ਜੀ ਨੂੰ ਫੜਾ ਦਿੱਤਾ । ਉਹਨਾਂ ਨੇ ਉਸਨੂੰ ਆਪਣੀ ਲੋਈ ਵਿੱਚ ਲਪੇਟ ਲਿਆ ਤਾਂ ਕਿ ਉਹਨੂੰ ਕੁੱਝ ਨਿੱਘ ਮਿਲ ਸਕੇ। ਉਹ ਇੱਕ ਲੜਕਾ ਸੀ। ਰੰਗ ਗੋਰਾ ਤਿੱਖੇ ਨੈਣ ਨਕਸ਼ ।ਕੋਈ ਪੱਥਰ ਦਿਲ ਹੀ ਹੋਵੇਗਾ ਜਿਸਨੇ ਉਹਨੂੰ ਸੁੱਟਿਆ ਸੀ।
ਐਨੀ ਦੇਰ ਚ ਪੁਲਿਸ ਵੀ ਆ ਗਈ। ਉਹ ਬੱਚੇ ਨੂੰ ਹਸਪਤਾਲ ਲੈ ਗਏ ਅਤੇ ਤੁਰੰਤ ਹੀ ਉਸਦਾ ਇਲਾਜ ਸ਼ੁਰੂ ਹੋ ਗਿਆ । ਕਹਿੰਦੇ ਨੇ " ਜਾ ਕੋ ਰਾਖੈ ਸਾਈਂਆਂ , ਮਾਰ ਸਕੇ ਨਾ ਕੋਏ" ਡਾਕਟਰ ਨੇ ਦੱਸਿਆ ਕਿ ਜੇਕਰ ਥੋੜੀ ਦੇਰ ਹੋਰ ਹੋ ਜਾਂਦੀ ਤਾਂ ਜਿਆਦਾ ਖੂਨ ਵਹਿਣ ਕਾਰਣ ਉਸ ਨੂੰ ਬਚਾਉਣਾ ਔਖਾ ਹੋ ਜਾਣਾ ਸੀ। ਕੁੱਝ ਘੰਟਿਆਂ ਬਾਦ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਸਭ ਨੇ ਸ਼ੁਕਰ ਮਨਾਇਆ । ਜਦੋਂ ਘਰ ਹਾਲ ਚਾਲ ਦੱਸਣ ਨੂੰ ਫੋਨ ਕੀਤਾ ਤਾਂ ਮਾਤਾ ਨੇ ਫੋਨ ਚੱਕਦਿਆਂ ਹੀ ਪੁੱਛਿਆ "ਨਾਨਕ ਦਾ ਕੀ ਹਾਲ ਹੈ?" ਅਖੇ ਬਾਬੇ ਨਾਨਕ ਦੇ ਗੁਰਪੁਰਵ ਵਾਲੇ ਦਿਨ ਜੋ ਜੰਮਿਆ। ਉਸ ਦਿਨ ਤੋਂ ਬਾਦ ਅਸੀਂ ਜਦੋ ਵੀ ਉਹਦੀ ਗੱਲ ਕੀਤੀ ਉਸ ਨੂੰ " ਨਾਨਕ" ਨਾਮ ਨਾਲ ਹੀ ਯਾਦ ਕੀਤਾ।


ਉਸੇ ਹਸਪਤਾਲ ਵਿੱਚ ਇੱਕ ਵੀਰ ਅਪਣੀ ਘਰਵਾਲੀ ਨੂੰ ਲੈ ਕੇ ਆਇਆ ਸੀ। ਵਿਆਹ ਤੋਂ ਅੱਠ ਸਾਲ ਮਗਰੋਂ ਉਹਨਾ ਦੇ ਘਰ ਔਲਾਦ ਨੇ ਜਨਮ ਲੈਣਾ ਸੀ। ਉਹਨਾ ਦੇ ਵੀ ਪੁੱਤਰ ਨੇ ਜਨਮ ਲਿਆ । ਪਰ ਬਦਕਿਸਮਤੀ ਨਾਲ ਉਹ ਜਨਮ ਤੋਂ ਕੁੱਝ ਦੇਰ ਮਿੰਟਾਂ ਮਗਰੋਂ ਹੀ ਪੂਰਾ ਹੋ ਗਿਆ । ਕਮਜ਼ੋਰੀ ਕਾਰਨ ਜਨਮ ਦਿੰਦੇ ਹੀ ਉਹ ਔਰਤ ਬੇਹੋਸ਼ ਹੋ ਗਈ। ਉਹ ਵੀਰ ਨੂੰ ਫਿਕਰ ਸੀ ਕਿ ਜਦੋਂ ੳਸਦੀ ਘਰਵਾਲੀ ਨੂੰ ਉਹਨਾਂ ਦੇ ਬੱਚੇ ਬਾਰੇ ਪਤਾ ਲੱਗੇਗਾ ਤਾਂ ਕੀ ਹੋਵੇਗਾ। ਐਨੀ ਦੇਰ ਹੀ ਉਸ ਨੂੰ ਕਿਸੇ ਨਰਸ ਤੋਂ ਪਤਾ ਲੱਗਿਆ ਕਿ ਹਸਪਤਾਲ ਚ ਕੋਈ ਨਵਜੰਮੇ ਲਾਵਾਰਿਸ ਬੱਚੇ ਨੂੰ ਭਰਤੀ ਕਰਵਾਿੲਆ ਗਿਆ ਹੈ। ਉਹ ਸਿੱਧਾ ਨਾਨਕ ਵਾਲੇ ਵਾਰਡ ਚ ਆਇਆ ਤੇ ਉਹਨੇ ਪੁਲਿਸ ਵਾਲਿਆਂ ਨੂੰ ਆਪਣੇ ਗੁਜ਼ਰ ਚੁੱਕੇ ਬੱਚੇ ਤੇ ਉਸ ਦੀ ਘਰਵਾਲੀ ਦੀ ਹਾਲਤ ਬਾਰੇ ਦੱਸਦਿਆਂ ਬੱਚੇ ਨੂੰ ਗੋਦ ਲੈਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਇੱਕ ਵੱਡਾ ਵਪਾਰੀ ਹੈ ਸੋ ਬੱਚੇ ਨੂੰ ਕੋਈ ਕਮੀ ਨਹੀ ਹੋਣ ਦੇਵੇਗਾ। ਉਸ ਦੀ ਘਰਵਾਲੀ ਅਤੇ ਨਾਨਕ ਦੀ ਹਾਲਤ ਨੂੰ ਦੇਖਿਦਆਂ ਪੁਲਿਸ ਨੇ ਵੀ ਹਾਮੀ ਭਰ ਦਿੱਤੀ । ਕੁਝ ਦਿਨਾਂ ਵਿੱਚ ਹੀ ਸਾਰੀ ਤਫਤੀਸ਼ ਅਤੇ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਨਾਨਕ ਨੂੰ ਉਸ ਦੇ ਨਵੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਗਿਆ । ਉਨੀ ਦੇਰ ਤੱਕ ਉਸ ਵੀਰ ਨੇ ਆਪਣੀ ਘਰਵਾਲੀ ਨੂੰ ਇਹ ਕਹਿ ਕੇ ਰੱਖਿਆ ਕਿ ਬੱਚਾ ਕਮਜ਼ੋਰ ਹੋਣ ਕਾਰਨ ਉਸ ਨੂੰ ਅਲੱਗ ਕਮਰੇ ਚ ਰੱਖਿਆ ਹੈ ਤੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।
ਰੱਬ ਦੀ ਕਰਨੀ। ਅਖੀਰ ਮਾਂ ਨੂੰ ਬੱਚਾ ਅਤੇ ਇੱਕ ਬੱਚੇ ਨੂੰ ਮਾਂ ਮਿਲ ਗਈ। ਉਹਦੇ ਮਾਂ ਪਿਓ ਨੇ ਪਤਾ ਨਹੀ ਉਸ ਦਾ ਕੀ ਨਾਮ ਰੱਖਿਆ ਹੋਣਾ ਪਰ ਮੈਂ ਤਾਂ ਉਹ ਨੂੰ "ਨਾਨਕ" ਹੀ ਕਹਾਂਗਾ। ਅੱਜ ਉਹ ਨਾਨਕ 11-12 ਸਾਲ ਦਾ ਹੋ ਗਿਆ ਹੋਣਾ ਪਰ ਉਹਦਾ ਉਹ ਪਿਆਰਾ ਜਿਹਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਿਆ ਤੇ ਨਾ ਹੀ ਕਦੇ ਭੁੱਲੇਗਾ।
ਇਹ ਗੱਲ ਸੁਣੀ ਤਾਂ ਬਹੁਤ ਵਾਰ ਸੀ ਪਰ ਉਸ ਦਿਨ ਸਮਝ ਵੀ ਆ ਗਈ ਕਿ " ਉਹਦਿਆਂ ਰੰਗਾਂ ਦੀ ਉਹੀਓ ਜਾਣੇ"

ਸ਼ਿਵ ਸ਼ੰਕਰ ਸਿੰਘ 'ਗੁਰਸ਼ਿਵ'
+64211870711
**ਇਹ ਕੋਈ ਕਹਾਣੀ ਨਹੀਂ  ਹੈ। ਸੱਚੀ ਘਟਨਾ ਹੈ ਜੋ ਲੱਗ ਭੱਗ 10-11 ਸਾਲ ਪਹਿਲਾਂ ਵਾਪਰੀ ਸੀ।  ਉਸ ਦਿਨ  ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ।

ਨੋਟ : ਇਹ ਪੋਸਟ ਹੁਣ ਤੱਕ 728 ਵਾਰ ਪੜ੍ਹੀ ਗਈ ਹੈ।

8 comments:

  1. ਰੂਹ ਕੰਬ ਗਈ ਪੜ੍ਹਦਿਆਂ। ਕਰਨ ਕਰਾਉਣ ਵਾਲਾ ਉਹ ਦਾਤਾ ਹੈ ਅਸੀਂ ਤਾਂ ਸਿਰਫ਼ ਇੱਕ ਜ਼ਰੀਆ ਹਾਂ ਜੋ ਜੋ ਉਸ ਦਾ ਹੁਕਮ ਹੁੰਦੈ ਅਸੀਂ ਕਰਦੇ ਤੁਰੇ ਜਾਂਦੇ ਹਾਂ। ਓਸ ਦੇ ਰੰਗਾਂ ਨੂੰ ਸੱਚੀਂ ਓਹੀਓ ਜਾਣਦੈ। ਦਾਤੇ ਨੇ ਓਸ ਬੱਚੇ ਨੂੰ ਇਹ ਰੰਗਲੀ ਦੁਨੀਆਂ ਦਿਖਾਉਣੀ ਸੀ -ਇੱਕ ਵਾਰ ਸਭ ਕੁਝ ਖੋਹ ਕੇ ਫੇਰ ਮੋੜ ਦਿੱਤਾ। ਪਤਾ ਨਹੀਂ ਕੀ ਮਜਬੂਰੀ ਹੋਵੇਗੀ ਓਸ ਮਾਂ ਦੀ ਜਿਸ ਨੇ ਆਪਣੇ ਜਿਗਰ ਦੇ ਟੋਟੇ ਨੂੰ ਇਓਂ ਕੂੜੇ 'ਚ ਦਿੱਤਾ। ਕੋਈ ਮਾਂ ਇਸ ਤਰਾਂ ਕਰਨਾ ਨਹੀਂ ਚਾਹੁੰਦੀ ਪਰ ਇਸ ਜ਼ਾਲਮ ਜ਼ਮਾਨੇ ਅੱਗੇ ਪਤਾ ਨਹੀਂ ਕਿਉਂ ਝੁਕ ਜਾਂਦੀ ਹੈ। ਰੱਬ ਕਰੇ ਓਹ ਸੱਚਾ ਪਾਤਸ਼ਾਹ ਹਰ ਮਾਂ ਨੂੰ ਐਨੀ ਤਾਕਤ ਦੇਵੇ ਕਿ ਉਸ ਨੂੰ ਕੁਝ ਵੀ ਅਜਿਹਾ ਨਾ ਕਰਨਾ ਪਵੇ ਜਿਸ ਲਈ ਉਹ ਉਮਰ ਭਰ ਝੂਰਦੀ ਰਹੇ।
    "ਨਾਨਕ" ਬਹੁਤ ਸੋਹਣਾ ਨਾਂ ਰੱਖਿਆ ਬੇਬੇ ਜੀ ਨੇ। ਰੱਬ ਇਸ ਬੱਚੇ ਨੂੰ ਤੰਦਰੁਸਤੀ ਤੇ ਖੁਸ਼ੀਆਂ ਦੇਵੇ। ਸਾਂਝ ਪਾਉਣ ਲਈ ਤਹਿ ਦਿਲੋਂ ਧੰਨਵਾਦ ਸ਼ਿਵ ਸ਼ੰਕਰ ਸਿੰਘ ਜੀ।

    ReplyDelete
  2. Jagroop kaur khalsa21.10.16

    ਲੂੰ ਕੰਡੇ ਖੜੇ ਹੋ ਗਏ, ਕਹਾਣੀ ਪੜ੍ਹ ਕੇ ।ਬਿਲਕੁੱਲ ਜੀ ਉਸ ਦੇ ਰੰਗ ਉਹੀਓ ਜਾਣੇ । ਬਹੁਤ ਵਧੀਆ ਯਥਾਰਥ ਸਾਹਮਣੇ ਰੱਖਿਆ ਹੈ ਸ਼ਿਵ ਵੀਰ ਨੇ , ਘਟੀਆ ਸਮਾਜ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ।

    ReplyDelete
  3. Speachless bhai mere kol sabad nhi kuj kehan lai ..........!!!!

    ReplyDelete
  4. Shive Shankar Singh21.10.16

    Safar sanjh,,, bohat bohat shukriya ji share karan layi,,,

    ReplyDelete
  5. ਬਹੁਤ ਬਹੁਤ ਸ਼ੁਕਰੀਆ ਜੀ

    ReplyDelete
  6. Sat sri skal ji,,,, sawer toon try kar reha si,,, pehli vaar si te google wale account mangde si,,,

    Sab toon pehlan safar sanjh, bhain jagroop ji , nirmal ji. Te baki sare jihna ne meri likhat nu pareya,,, app sab da dilon dhanwaad ji,,,
    NANAK jithe v rahe sada khush rahe,,, par raat kade ni bhull sakda ji,,,
    Kade sochda kiven kise ne pathar dil kar k bache nu othe sutteya,,, par fer sochdaan k rabb ne sab bare socheya hunda,,, shayad ohdi kismat ch eho c
    Rankk toon raaj di

    Sadaa khush reh putt

    ReplyDelete
  7. ठीक कहा शिव शंकर सिंह जी ,उसके रंग वही जानता है ।उसकी आज्ञा के बिना तो एक पता भी नहीं हिल सकता ।
    किसे उसने मौत के मुंह से बचाना है ,किसे जीवन देकर वापस बुला लेना है । यह कोई नहीं कह सकता । तुम्हारे हाथों से उस नन्हें की जान बचाना उसने लिखा था ।... यह होना ही था , हुआ । पता नहीं भगवान ने उस माँ को किस जन्म का दंड देने का जरिया बनाना वह पत्थर दिल बन कर यह कुकर्म कर गुजरी ।बच्चे के लिये तो माँ सूली भी चढ़ जाये । जाने किस दरिंदे ने उस की कोख में अपना कुकर्म डाल उसे हत्यारिन बनने को मजबूर किया ।
    पाप दोनों का था दंड मिला मासूम जान को । अत्यन्त दर्द भरी यह सच्ची वार्ता पढ़ कर किसी का भी मन पिघल जाये । फिल्म सा दृष्य उपस्थित हो गया । वह ' नानक ' नाम धारी उसके चमत्कार का ही परिणाम है । वह तंदुरूस्त रह कर लम्बी आयु पाये यही दुआ है ।

    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ