ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Oct 2016

ਉਮੀਦ

Surjit Bhullar's Profile Photo

ਕੀ ਹੋਇਆ,
ਜੇ ਚੰਨ ਅੱਖੋਂ ਓਹਲੇ ਹੋ ਗਿਆ?
ਰਾਤ ਘੁੱਪ ਹਨੇਰੀ ਕਰ ਗਿਆ।
ਸਮੇਂ ਦਾ ਝੁੱਲਦਾ ਕਹਿਰ
ਮਨ ਦੇ ਸਾਗਰ 'ਚ
ਸੋਚਾਂ ਦਾ ਤੁਫ਼ਾਨ
ਖੜ੍ਹਾ ਕਰ ਗਿਆ।
ਤੇ ਮੇਰਾ ਘਰੌਂਦਾ ਢਾਹ ਗਿਆ।
ਉਮੀਦ ਦੀ ਲੋਅ ਅਜੇ ਬੁਝੀ ਨਹੀਂ
ਪਤੰਗੇ ਦਾ ਸੁਆਰਥ-ਤਿਆਗ
ਆਤਮ ਬਲੀਦਾਨ ਜਜ਼ਬਾ
ਮੇਰੀ ਮਨੋਦਸ਼ਾ ਉਤਸ਼ਾਹਿਤ ਕਰਦਾ।
ਸਾਗਰ ਦੇ ਤਟ ਤੇ ਫਿਰ ਤੋਂ
ਮੈਂ ਰੇਤ ਦਾ ਘਰੌਂਦਾ ਬਣਾ ਲਿਆ।

ਹੁਣ......

ਫਿਰ ਮੈਂ ਉਮੀਦ ਵਾਣ ਹਾਂ,
ਸਵੇਰ ਦੀ ਪਹਿਲੀ ਕਿਰਨ
ਅਵੱਸ਼
ਮੇਰੇ ਮਨ ਦੇ ਘਰੌਂਦੇ 'ਤੇ ਚਮਕੇਗੀ
ਇਸ ਦੇ ਦਰਵਾਜ਼ੇ 'ਤੇ ਥਾਪ ਦੇਵੇਗੀ।

ਕੀ ਹੋਇਆ,
ਜੇ ਚੰਨ ਅੱਖੋਂ ਓਹਲੇ ਹੋ ਗਿਆ?
ਉਸ ਨੂੰ ਫਿਰ ਦੇਖਾਂਗਾ।
ਇੱਕ ਆਸ 'ਤੇ
ਇੱਕ ਉਮੀਦ 'ਤੇ।
-0-
-ਸੁਰਜੀਤ ਸਿੰਘ ਭੁੱਲਰ

03-10-2015/16
ਨੋਟ : ਇਹ ਪੋਸਟ ਹੁਣ ਤੱਕ 179 ਵਾਰ ਪੜ੍ਹੀ ਗਈ ਹੈ। 

3 comments:

  1. ਸਫਲਤਾ ਕਦੇ ਵੀ ਸਿੱਧੀ ਨਹੀਂ ਉਪਜਦੀ, ਬਲਕਿ ਅਸਫਲਤਾ ਦੇ ਗਹਿਰੇ ਹਨ੍ਹੇਰੇ ਨੂੰ ਚੀਰ ਕੇ ਪ੍ਰਗਟ ਹੁੰਦੀ ਹੈ।ਉਮੀਦ ਹਨ੍ਹੇਰੇ ਤੋਂ ਬਾਦ ਚਾਨਣ ਦੀ ਜਿਉਣ ਲਈ ਧਰਵਾਸ ਬਣ ਜਾਂਦੀ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਉਮੀਦ ਵਾਲੀ ਨਾ ਢਾਹ ਅਟਾਰੀ ਨਾ ਬੰਦ ਕਰ ਇਹ ਉਡੀਕ ਬਾਰੀ ! ਜੇ ਉਮੀਦ ਹੀ ਨਾ ਬਚੇ ਤਾਂ ਵੀ ਜੀਉਣ ਲਈ ਕੋਈ ਆਸਰਾ ਨਹੀਂ ਬਚਦਾ। ਭੁੱਲਰ ਜੀ ਨੇ ਸਹੀ ਲਿਖਿਆ ਹੈ - "ਉਮੀਦ ਦੀ ਲੋਅ ਅਜੇ ਬੁੱਝੀ ਨਹੀਂ" .
    ਜ਼ਿੰਦਗੀ ਦੀਆਂ ਸ਼ਾਹ ਕਾਲੀਆਂ ਰਾਤਾਂ 'ਚ ਵੀ ਉਮੀਦ ਦਾ ਦੀਵਾ ਬੁਝਣ ਨਾ ਦਿਓ।

    ReplyDelete
  2. ਉਮੀਦ ਪਰ ਹੀ ਦੁਨਿਆ ਕਾਅਮ ਹੈ । ਜੀਵਨ ਨੌਕਾ ਨੂ ਭਵ ਸਾਗਰ ਦੇ ਕਸ਼ਟਾਂ ਤੌਂ ਪਾਰ ਲਗੋਂਣ ਲੇਈ ਉਮੀਦ ਹੀ ਪਤਵਾਰ ਦਾ ਕੱਮ ਕਰਦੀ ਹੈ । ਨਿਰਾਸ਼ਾ ਕਾ ਦਾਮਨ ਹਮ ਕਿਅੋਂ ਪਕੜੇ ? ਜਬ ਉਮੀਦ ਹਮਾਰੇ ਸਾਥ ਹੈ । ਆਸ਼ਾ ਵਾਦੀ ਬਣੋਨ ਵਾਲੀ ਕਵਿਤਾ ਬਹੁਤ ਅੱਛੀ ਲੱਗੀ ।

    ReplyDelete
  3. "ਕਾਹੇ ਕੋ ਆਸ ਨਿਰਾਸ ਭਈ" " ਉਮੀਦ ਵਾਲੀ ਨਾ ਢਾਹ ਅਟਾਰੀ ਨਾ ਬੰਦ ਕਰ ਇਹ ਉਡੀਕ ਬਾਰੀ " Hope sustains life and you prove it too well ਆਪਣੀ ਇਸ ਸੁੰਦਰ ਕਵਿਤਾ ਵਿਚ:
    ਹੁਣ,ਫਿਰ ਮੈਂ ਉਮੀਦ ਵਾਣ ਹਾਂ,
    ਸਵੇਰ ਦੀ ਪਹਿਲੀ ਕਿਰਨ
    ਅਵੱਸ਼, ਮੇਰੇ ਮਨ ਦੇ ਘਰੌਂਦੇ ਤੇ ਚਮਕੇਗੀ
    ਇਸ ਦੇ ਦਰਵਾਜ਼ੇ 'ਤੇ ਥਾਪ ਦੇਵੇਗੀ।
    ਕੀ ਹੋਇਆ, ਜੇ ਚੰਨ ਅੱਖੋਂ ਓਹਲੇ ਹੋ ਗਿਆ?
    ਉਸ ਨੂੰ ਫਿਰ ਦੇਖਾਂਗਾ।
    ਇੱਕ ਆਸ 'ਤੇ
    ਇੱਕ ਉਮੀਦ 'ਤੇ।
    ਬਸ ਇਹੀ ਹੈ ਭੁੱਲਰ ਸਾਹਿਬ ਦਾ ਕਮਾਲ, ਸਾਲ ਪੁਰਾਣੀ ਕਵਿਤਾ ਵੀ ਅੱਜ ਹੀ ਜਨਮੀ ਲੱਗਦੀ ਹੈ ਅਤੇ ਇਕ ਤਾਜ਼ਗੀ ਦਾ ਅਹਿਸਾਸ ਦਿੰਦੀ ਹੈ.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ