ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Nov 2016

ਗਤੀਸ਼ੀਲਤਾ

Surjit Bhullar's Profile Photoਜ਼ਰੂਰੀ ਨਹੀਂ ਕਿ ਅੱਜ ਦਾ ਦਿਨ
ਸਾਡੀ ਇੱਛਿਆ ਅਨੁਸਾਰ ਮੁੱਕੇ
ਤੇ ਪੂਰਬ ਦੀ ਲਾਲੀ 'ਚ
ਉੱਗ ਰਹੇ ਸੂਰਜ ਨੂੰ ਝੋਲੀ 'ਚ ਪਾ ਕੇ
ਆਪਣੀ ਮਰਜ਼ੀ ਅਨੁਸਾਰ
ਜਿਵੇਂ ਜੀ ਚਾਹੇ ਲੋਰੀਆਂ ਦੇ ਕੇ
ਪੱਛਮ 'ਚ ਸੁਆ ਦੇਈਏ।
ਸੂਰਜ ਤੇ ਅਵੱਸ਼ ਉਦੇ ਹੋਵੇਗਾ
ਸਮਾਂ ਵੀ ਅਵੱਸ਼ ਹੱਥੋਂ ਖਿਸਕੇਗਾ
ਤੇ ਅੱਖਾਂ ਅੱਗੇ ਹੀ ਅਲੋਪ ਹੋਵੇਗਾ
ਜੇ ਅਸੀਂ ਇੰਜ ਹੀ ਹੱਥਾਂ ਤੇ ਹੱਥ ਰੱਖ
ਦੇਖਦੇ ਰਹੇ,  ਸੋਚਦੇ ਰਹੇ ।
ਕਿਉਂ ਨਾ ਫਿਰ,ਬਿਨਾ ਕਿਸੇ ਸਹਾਇਤਾ ਤੋਂ
ਸਮੇਂ ਦੇ ਛਿਣ ਨਾਲ ਸੰਗਠਿਤ ਹੋ ਜਾਈਏ
ਤੇ ਗਤੀਸ਼ੀਲ ਹੋ ਤੁਰੀਏ।
ਤਾਂ ਜੋ ਪੂਰਬ ਤੋਂ ਪੱਛਮ ਦਾ ਪੈਂਡਾ
ਤਹਿ ਕਰਦਾ ਸੂਰਜ ਸਾਡੇ ਨਾਲ ਰਹੇ।
ਤੇ ਸਮਾਂ ,
ਸਾਡੇ ਹੱਥਾਂ ਦੀਆਂ ਤਲੀਆਂ 'ਤੇ ਬੈਠਾ
ਸਾਡੇ ਨਾਲ ਸੇਧ-ਬੱਧ ਹੋ ਤੁਰੇ।
ਤੇ ਅਸੀਂ ਖਿੜੇ ਮੱਥੇ
ਵਿਦਾਇਗੀ ਦੇ ਗੀਤ ਗਾ
ਸੂਰਜ ਨੂੰ ਵਿਦਾ ਕਰੀਏ ।
ਤੇ ਉਹ ਦੇ ਪੁਨਰ-ਆਗਮਨ ਲਈ
ਸੁਆਗਤੀ ਗੀਤ ਤਿਆਰ ਕਰੀਏ ।
ਸੁਰਜੀਤ ਸਿੰਘ ਭੁੱਲਰ
ਯੂ ਐਸ ਏ 
(ਇਹ ਕਵਿਤਾ ਆਪ ਜੀ ਦੀ ਤੀਸਰੀ ਪੁਸਤਕ 'ਮੋਹ ਵੈਰਾਗ'(1983) 'ਚੋਂ ਲਈ ਗਈ ਹੈ )

ਨੋਟ : ਇਹ ਪੋਸਟ ਹੁਣ ਤੱਕ 120 ਵਾਰ ਪੜ੍ਹੀ ਗਈ ਹੈ।

6 comments:

 1. Jagroop Kaur11.11.16

  ਬਹੁਤ ਹੀ ਸਾਕਾਰਾਤਮਿਕ ਰਚਨਾ , ਬਿਲਕੁੱਲ ਵੀਰ ਜੀ ਸੂਰਜ ਨੂੰ ਆਪਣਾ ਹਮਸਫਰ ਬਣਾਉਣ ਦੀ ਪ੍ਰੇਰਣਾ ....ਕਾਬਿਲ ਏ ਤਾਰੀਫ ।

  ReplyDelete
  Replies
  1. ਇਸ ਦਾਦ ਅਤੇ ਵਿਚਾਰ ਲਈ ਮੈਂ ਆਪ ਦਾ ਅਤਿ ਰਿਣੀ ਹਾਂ,ਬੀਬੀ ਜਗਰੂਪ ਕੌਰ ਜੀ।

   Delete
 2. ਭੁੱਲਰ ਜੀ ਨੇ ਬੜੇ ਹੀ ਸੋਹਣੇ ਅੰਦਾਜ਼ 'ਚ ਗਤੀਸ਼ੀਲਤਾ ਨੂੰ ਜ਼ਿੰਦਗੀ ਦਾ ਇਕ ਅਨਿੱਖੜਵਾਂ ਅੰਗ ਬਿਆਨਦਿਆਂ ਇਸ ਦੀ ਮਹੱਤਤਾ ਨੂੰ ਹੋਰ ਸਪਸ਼ੱਟ ਕੀਤਾ ਹੈ। ਸਾਡੇ 'ਚੋਂ ਕਈਆਂ ਦਾ ਖ਼ਿਆਲ ਹੈ ਕਿ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ ਤੇ ਕਈ ਇਸ ਨੂੰ ਜ਼ਿੰਦਗੀ ਦਾ ਰਹਿਬਰ ,ਰਹਿਨੁਮਾ ਤੇ ਹੋਰ ਸਭ ਕੁਝ ਮੰਨਦੇ ਨੇ। ਸਮੇਂ ਨੂੰ ਆਪਣੇ ਮੁਤਾਬਕ ਵਰਤਣ ਵਾਲਾ ਤੇ ਸਮੇਂ ਦੀ ਨਬਜ਼ ਕੋਈ ਕੋਈ ਹੀ ਪਛਾਨਣ ਸਕਦੈ। ਸਮੇਂ ਨੇ ਕਿਸੇ ਦੀ ਉਡੀਕ ਨਹੀਂ ਕਰਨੀ। ਅੱਗੇ ਹੀ ਅੱਗੇ ਵੱਧਦਾ ਜਾਣਾ ਹੈਇਹ ਚੁੱਪ ਕਰਕੇ ਲੰਘਦਾ ਜਾਂਦਾ ਹੈ। ਨਾ ਸਮੇਂ ਨੂੰ ਰੋਕਿਆ ਜਾ ਸਕਦੈ ਤੇ ਨਾ ਹੀ ਅਣਗੌਲਿਆ। ਗਤੀਸ਼ੀਲਤਾ ਨੂੰ ਆਪਣਾ ਕਰਮ ਬਣਾ ਅੱਗੇ ਵਧਣਾ ਹੀ ਜ਼ਿੰਦਗੀ ਕਹਾਉਂਦਾ।

  ReplyDelete
 3. ਮੈਂ ਆਪ ਵੱਲੋਂ ਪ੍ਰਸੰਸਾ ਅਤੇ ਭਾਵਪੂਰਨ ਟਿੱਪਣੀ 'ਚ ਸਮੋਏ ਅਹਿਸਾਸਾਂ ਦੀ ਸੁੰਦਰ ਬਿਆਨੀ ਕਰਨ ਲਈ ਦਿਲੋਂ ਧੰਨਵਾਦ ਕਰਦਾ ਹਾਂ, ਸਤਿਕਾਰਤ ਸਫ਼ਰ ਸਾਂਝ ਜੀ।

  ReplyDelete
 4. कवि जब कभी सारे जग को कोई संदेश देना चाहता है ।तो उसमें प्रभु की ही बाणी की बात कहता है ।जीवन को सूरज की तरह गतिशील बनाने में ही जीवन की सार्थकता है ।समय का रोना रोने वालों केलिये इस कविता में सुन्दर संदेश है । पूर्व से पश्चिम का पथ तै करता सूरज हमारे साथ होगा ।अगर हम सूरज के साथ कदम मिला कर अपने दिन की शुरूआत करे उसके ढलने तक पूरा दिन समय का सदुप्रयोग करते गुजार दें तो हमे जिंदगी से कोई गिला ही न रहे । खिड़े मत्थे से दिन का स्वागत करते हुये उसे गाते हुये विदा करें ।जीवन को भी इसी तरह बितायें ।तो दुनिया से विदा होते हम भी गुनगुनाते ही जा सकते हैं ।

  ReplyDelete
 5. ਜ਼ਿੰਦਗੀ ਦਾ ਹਕੀਕੀ ਬਿਆਨ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ