ਮੈਂ ਹਾਂ
ਮੇਰਾ ਖਿਲਾਰਾ ਹੈ
ਮੇਰਾ ਖਿਲਾਰਾ ਹੈ
ਜ਼ਿੰਦਗੀ ਦੀ ਦੌੜ ਭੱਜ
ਔਖਿਆਈਆਂ, ਸਚਾਈਆਂ
ਰੋਜ਼ਮਰਾ ਜ਼ਿੰਦਗੀ ਦੀ ਰੇਸ
ਮਿੰਟ ਦਾ ਰੁਕਣ ਨਹੀਂ
ਸਿਰਜਣਹਾਰ ਦਾ ਚੇਤਾ ਕਿੱਥੇ
ਪਰ ਇੱਕ ਦਿਨ ਹੋਵੇਗਾ
ਮੇਰਾ ਖਿਲਾਰਾ ਨਹੀਂ ਹੋਵੇਗਾ
ਔਖ ਨਹੀਂ ਹੋਵੇਗੀ
ਤਕਲੀਫ ਨਹੀਂ ਹੋਵੇਗੀ
ਯਾਦਾਂ ਹੋਣਗੀਆਂ
ਆਪਣਿਆਂ ਵਿੱਚ
ਫਿਰ ਉਹ ਵੀ
ਭੁੱਲ ਵਿਸਰ ਜਾਣਗੀਆਂ
ਫਿਰ ਇਹ ਨਾਟਕੀ ਜੀਵਨ
ਮੇਰੀ ਮੈਂ ਮੈਂ
ਕਿਸ ਕੰਮ ਭਲਾ
ਕਿਉਂ ਦੁਨੀਆਂ ਵਿੱਚ ਫਸਦੀ ਜਾਵਾਂ
ਇਸ ਦੁਨੀਆਂ ਤੋਂ ਮੈਂ ਕੀ ਲੈਣਾ
ਪਰਵਰਦਗਾਰ ਨੂੰ ਸਜਦਾ ਕਰਕੇ
ਇਸ ਦੁਨੀਆਂ ਦਾ ਖਹਿੜਾ ਛੱਡਾਂ।
ਪ੍ਰੋ ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ
ਬੇਰਹਿਮ ਪਲਾਂ ਦੀ ਦਾਸਤਾਨ (2004) 'ਚੋਂ ਧੰਨਵਾਦ ਸਾਹਿਤ
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
ਮੇਰਾ ਨਿੱਜੀ ਵਿਚਾਰ-'ਇਹ ਦੁਨੀਆ'
ReplyDeleteਕਈ ਵਾਰ ਸਮਾਜ ਵਿਚ ਵਿਚਰਦਿਆਂ, ਮਨੁੱਖ ਕੋਲ ਸਭ ਨਿੱਜੀ ਸਹੂਲਤਾਂ ਹੁੰਦਿਆਂ ਸੂੰਦਿਆਂ,ਢੇਰ ਸਾਰੇ ਰਿਸ਼ਤਿਆਂ ਤੇ ਦੋਸਤਾਂ ਦੇ ਬਾਵਜੂਦ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਹਨ ਕਿ ਉਸ ਦੀ ਮਾਨਸਿਕਤਾ ਇਕੱਲ ਪੁਣੇ ਵਲ ਉਲਾਰ ਹੋਣ ਲੱਗ ਜਾਂਦੀ ਹੋ, ਜੋ ਸ਼ਾਇਦ ਉਸ ਦੇ ਵਿਚਾਰਕ ਵਿਰੋਧਾਭਾਸ ਸੋਚ ਦਾ ਸਬੱਬ ਬਣ ਜਾਂਦੀ ਹੈ।ਇਹ ਕਲਪਣੇ ਦਾ ਘੇਰਾ ਵਧਦਾ ਰਹਿੰਦਾ/ਜਾਂਦਾ ਹੈ,ਜਿਸ ਦਾ ਦੁੱਖ/ਸੁੱਖ ਉਹ ਆਪਣੀ ਆਤਮਾ ਤੇ ਹੰਢਾਉਂਦਾ ਹੈ।ਬਹੁਤੀ ਵਾਰ ਇਹ ਰੋਜ਼ ਪ੍ਰਤੀ ਜੀਵਨ ਦੇ ਕਠੋਰ,ਅਣਸੁਖਾਵੇਂ,ਡਰਾਉਣ,ਅਕਾਊ ਪੁਣੇ ਜਾਂ ਨਿੱਕੀਆਂ ਨਿੱਕੀਆਂ ਖੈਬੜ ਬਾਜ਼ੀਆਂ ਵਿਚੋਂ ਪੈਦਾ ਹੋ ਕੇ ਭਾਂਜਵਾਦ ਸਥਿਤੀ 'ਚ ਰੂਪਮਾਨ ਹੋ ਜਾਂਦਾ ਹੈ,ਜਿਸ ਨੂੰ ਉਹ ਕਿਸੇ ਨਾ ਕਿਸੇ ਰੂਪ ਵਿਚ ਬਿਆਨ ਕਰਦਾ ਰਹਿੰਦਾ ਹੈ।ਅਸਲ ਵਿਚ ਉਸ ਦੀ ਰੁਚੀ ਪ੍ਰਵਿਰਤੀ ਨਕਾਰਾਤਮਿਕ ਦੀ ਧਾਰਨੀ ਹੋ ਜਾਂਦੀ ਹੈ।
ਪਰ,ਕਈ ਵਾਰ ਕਿਸੇ ਇਨਸਾਨ ਦੇ'ਬੇਰਹਿਮ ਪਲਾਂ ਦੀ ਦਾਸਤਾਨ'ਦੇ ਇਹ ਨਿਵੇਕਲੇ ਤੇ ਵੱਖਰੇ ਵਿਚਾਰ ਵੀ ਹੋ ਸਕਦੇ ਨੇ,ਜੋ ਆਪਣੇ ਅਲੱਗ ਰਾਹ ਤੇ ਚੱਲ ਕੇ ਆਪਣੀ ਮੰਜ਼ਲ ਨੂੰ ਪਾਉਣ ਲਈ ਸਹਾਈ ਹੋ ਨਿੱਬੜਨ।ਇਹ ਰੁਝਾਨ ਪੁਰਾਣੀਆਂ ਲੀਹਾਂ ਤੇ ਮਿੱਟੀ ਪਾਉਂਦਾ ਹੋਇਆ ਨਵੀਆਂ ਪੈੜ ਛਾਪਾਂ ਉਲੀਕਣ ਲਈ ਯਤਨਸ਼ੀਲ ਹੋ ਜਾਂਦਾ ਹੈ,ਜਿਵੇਂ ਪ੍ਰੋ.ਦਵਿੰਦਰ ਕੌਰ ਸਿੱਧੂ ਕਹਿੰਦੀ ਹੈ ਕਿ'ਪਰਵਰਦਿਗਾਰ ਨੂੰ ਸਜਦਾ ਕਰ ਕੇ/ਇਸ ਦੁਨੀਆ ਦਾ ਖਹਿੜਾ ਛੱਡਾਂ।'
ਲੇਖਕਾ ਦੀ ਮਨੋਦਸ਼ਾ ਸੋਚ ਦੀ ਇੱਕ ਪਰਤ ਨੂੰ ਦਰਸਾਉਂਦੀ ਹੋਈ ਇਹ ਨਜ਼ਮ ਦੁਨਿਆਵੀ ਪੱਖੋਂ ਬਹੁਤ ਸੱਚ ਦੇ ਨੇੜੇ ਹੈ ਅਤੇ ਲੇਖਕਾ ਨੇ ਬਿਨਾਂ ਕਿਸੇ ਸੰਕੋਚ ਦੇ ਆਪਣੇ ਜੀਵਨ ਦੇ ਰੋਜ਼ਾਨਾ ਦੇ ਰੁਟੀਨ ਨੂੰ ਸ਼ਬਦਾਂ ਦੀ ਸੁੰਦਰ ਚਿੱਤਰਕਾਰੀ ਨਾਲ ਪੇਸ਼ਕਾਰੀ ਕੀਤੀ ਹੈ,ਜਿਸ ਵਿਚੋਂ ਉਸ ਦੇ ਹੌਸਲੇ ਅਤੇ ਵਿਸ਼ਵਾਸ ਵੀ ਝਲਕ ਪੈਂਦੀ ਹੈ।
ਮੈਂ ਪ੍ਰੋ.ਦਵਿੰਦਰ ਕੌਰ ਸਿੱਧੂ ਨੂੰ ਇਹ ਸੱਚ ਬੋਲਦੇ ਸ਼ਬਦਾਂ ਵਾਲੀ ਲਿਖਤ 'ਤੇ ਮੁਬਾਰਕਬਾਦ ਪੇਸ਼ ਕਰਦਾ ਹਾਂ।
-0-
-ਸੁਰਜੀਤ ਸਿੰਘ ਭੁੱਲਰ-15-11-2016
ਬਹੁਤ ਸੋਹਣੀ ਰਚਨਾ ਭੈਣ ਜੀ ਦਵਿੰਦਰ ਕੌਰ ਜੀ
ReplyDelete