ਬਦਲ ਜਾਂਦੇ ਨੇ ਮੌਸਮ,ਹਵਾਵਾਂ ਦੇ ਨਾਲ
ਜਿਵੇਂ ਬਦਲੇ ਕਿਸਮਤ ,ਦੁਆਵਾਂ ਦੇ ਨਾਲ
ਤੇਰੀ ਦਾਸਤਾਂ ਕਹਿਣਗੇ,ਚਿਰਾਂ ਤੱਕ ਲੋਕੀਂ
ਲੋਕ ਸੇਵਾ ਜੋ ਕੀਤੀ ਹੈ ,ਤੂੰ ਚਾਵਾਂ ਦੇ ਨਾਲ
ਕਿਸਮਤ 'ਚ ਹੋਵੇ ਤਾਂ ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿੱਤੀਆਂ, ਸਜ਼ਾਵਾਂ ਦੇ ਨਾਲ
ਝੁਕ ਝੁਕ ਸਲਾਮਾਂ ਤੈਨੂੰ , ਕਰੇਗੀ ਦੁਨੀਆਂ
ਚਲੇਂਗਾ ਜੇਕਰ ਸਦਾ ਤੂੰ ਭਰਾਵਾਂ ਦੇ ਨਾਲ
ਬਾਹਾਂ 'ਚ ਬਲ ਤੇਰੇ, ਸਦਾ ਨਹੀਂਓਂ ਰਹਿਣਾ
ਬੜੇ ਬੜੇ ਢੱਲ ਜਾਂਦੇ ਵੇਖੇ , ਛਾਂਵਾਂ ਦੇ ਨਾਲ
ਦਗਾ ਕਰਨ ਤੋਂ ਪਹਿਲਾਂ, ਜਾਨ ਕੱਢ ਲੈਂਦਾ
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੇ ਸਾਹਾਂ ਦੇ ਨਾਲ
'ਥਿੰਦ' ਤੋਬਾ ਨਾ ਕੀਤੀ, ਤਾਂ ਪਛਤਾਵੇਂਗਾ ਤੂੰ
ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ
ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ
ਨੋਟ : ਇਹ ਪੋਸਟ ਹੁਣ ਤੱਕ 66 ਵਾਰ ਪੜ੍ਹੀ ਗਈ ਹੈ।
ਜਿਵੇਂ ਬਦਲੇ ਕਿਸਮਤ ,ਦੁਆਵਾਂ ਦੇ ਨਾਲ
ਤੇਰੀ ਦਾਸਤਾਂ ਕਹਿਣਗੇ,ਚਿਰਾਂ ਤੱਕ ਲੋਕੀਂ
ਲੋਕ ਸੇਵਾ ਜੋ ਕੀਤੀ ਹੈ ,ਤੂੰ ਚਾਵਾਂ ਦੇ ਨਾਲ
ਕਿਸਮਤ 'ਚ ਹੋਵੇ ਤਾਂ ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿੱਤੀਆਂ, ਸਜ਼ਾਵਾਂ ਦੇ ਨਾਲ
ਝੁਕ ਝੁਕ ਸਲਾਮਾਂ ਤੈਨੂੰ , ਕਰੇਗੀ ਦੁਨੀਆਂ
ਚਲੇਂਗਾ ਜੇਕਰ ਸਦਾ ਤੂੰ ਭਰਾਵਾਂ ਦੇ ਨਾਲ
ਬਾਹਾਂ 'ਚ ਬਲ ਤੇਰੇ, ਸਦਾ ਨਹੀਂਓਂ ਰਹਿਣਾ
ਬੜੇ ਬੜੇ ਢੱਲ ਜਾਂਦੇ ਵੇਖੇ , ਛਾਂਵਾਂ ਦੇ ਨਾਲ
ਦਗਾ ਕਰਨ ਤੋਂ ਪਹਿਲਾਂ, ਜਾਨ ਕੱਢ ਲੈਂਦਾ
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੇ ਸਾਹਾਂ ਦੇ ਨਾਲ
'ਥਿੰਦ' ਤੋਬਾ ਨਾ ਕੀਤੀ, ਤਾਂ ਪਛਤਾਵੇਂਗਾ ਤੂੰ
ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ
ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ
ਨੋਟ : ਇਹ ਪੋਸਟ ਹੁਣ ਤੱਕ 66 ਵਾਰ ਪੜ੍ਹੀ ਗਈ ਹੈ।
ਬਹੁਤ ਹੀ ਵਧੀਆ ਸ਼ਬਦਾਂ ਵਿੱਚ ਰਚਨਾ ਪਰੋਈ ਗਈ ਹੈ ਜੀ ,
ReplyDeleteਬਹੁਤ ਖੂਬ ਜੀਓ ।
ਕਮਾਲ -ਏ- ਫਨ ਦੀ ਲਾਜਵਾਬ ਗ਼ਜ਼ਲ,ਜਿਹਦੇ ਹਰ ਸ਼ਿਅਰ ਵਿਚ ਖ਼ਿਆਲਾਤ ਤੇ ਅਹਿਸਾਸਾ ਦੀ ਪਕਿਆਈ ਸਾਫ਼ ਝਲਕ ਮਾਰਦੀ ਦਿਸਦੀ ਹੈ।
ReplyDeleteਉਮਦਾ ਗ਼ਜ਼ਲ ਲਈ ਆਪ ਨੂੰ ਦਾਦ ਦਿੰਦਾ ਹਾਂ,ਇੰਜ: ਜੋਗਿੰਦਰ ਸਿੰਘ "ਥਿੰਦ" ਜੀ।
-ਸੁਰਜੀਤ ਸਿੰਘ ਭੁੱਲਰ-15-11-2016
ਬਹੁਤ ਵਧੀਆ ਜੀ
ReplyDeleteਗ਼ਜ਼ਲ ਕਾ ਹਰ ਇਕ ਸ਼ੇਅਰ ਜਿਮੇਂ ਪਰਖੇ ਵਿਚਾਰਾਂ ਦੀ ਨਗ ਜੜੀ ਮਾਲਾ ਹੋਵੇ ।ਬਹੁਤ ਅੱਛੀ ਲੱਗੀ । ਜੋਗਿੰਦਰ ਸਿੰਘ ਜੀ ।
ReplyDelete