ਅੱਜ ਮੈਂ ਆਪਣੇ ਗਿਰਾਉ ਤੋਂ ਪਰਤ ਆਇਆ ਹਾਂ।
ਉਹੀ ਟੁੱਟੀ ਭੱਜੀ ਸੜਕ ,ਉਹੀ ਟੁੱਟੀਆਂ ਭੱਜੀਆਂ ਗਲੀਆਂ
ਜਿਵੇਂ ਸਰਕਾਰੀ ਗਰਾਂਟ ਲਈ ਤਰਲੇ ਕੱਢਦੀਆਂ ਹੋਣ।
ਗਿਰਾਂ ਦੇ ਬਹੁਤ ਘਰਾਂ ਦੀਆਂ ਦਿੱਖ 'ਚ ਬਦਲਾਓ ਦਿਸੇ
ਪੋਚਾ ਪਚੀ ਦੀਆਂ ਕੱਚ-ਪੱਕ ਜਿਹੀਆਂ ਨਿਸ਼ਾਨਦੇਹੀਆਂ
ਜਿਵੇਂ ਬਿਊਟੀ ਪਾਰਲਰ 'ਚੋਂ ਰੰਗ ਰੋਗਨ ਲਵਾਇਆ ਹੋਵੇ।

ਬਹੁਤੇ ਚਿਹਰੇ- ਨਵੇਂ ਨਵੇਂ ਦਿਸੇ-
ਅਗਲੀ ਪੀੜ੍ਹੀ ਦੇ ਚੋਬਰ-ਨਾ ਦੇਸੀ ਨਾ ਵਿਦੇਸ਼ੀ-
ਜਿਵੇਂ ਦੇਸੀ ਸ਼ਰਾਬ ਵਲੈਤੀ ਬੋਤਲ 'ਚ ਪੈਕ ਕੀਤੀ ਹੋਵੇ
ਹੋ ਸਕਦਾ-ਕੰਪਿਊਟਰ ਯੁੱਗ ਦੇ ਅਸਰ ਅਧੀਨ
ਚਿਹਰਾ ਮੁਹਰਾ ਤੇ ਪਹਿਰਾਵਾ ਬਦਲ ਲਿਆ ਹੋਵੇ
ਜਾਂ ਸੱਚੀ ਮੁਚੀ ਲੌਲੀ ਪੋਪ ਵਰਗੇ ਦਿੱਤੇ ਵਿਕਾਸ ਦੀ ਬਦੌਲਤ?
ਅਗਲੀ ਪੀੜ੍ਹੀ ਦੇ ਚੋਬਰ-ਨਾ ਦੇਸੀ ਨਾ ਵਿਦੇਸ਼ੀ-
ਜਿਵੇਂ ਦੇਸੀ ਸ਼ਰਾਬ ਵਲੈਤੀ ਬੋਤਲ 'ਚ ਪੈਕ ਕੀਤੀ ਹੋਵੇ
ਹੋ ਸਕਦਾ-ਕੰਪਿਊਟਰ ਯੁੱਗ ਦੇ ਅਸਰ ਅਧੀਨ
ਚਿਹਰਾ ਮੁਹਰਾ ਤੇ ਪਹਿਰਾਵਾ ਬਦਲ ਲਿਆ ਹੋਵੇ
ਜਾਂ ਸੱਚੀ ਮੁਚੀ ਲੌਲੀ ਪੋਪ ਵਰਗੇ ਦਿੱਤੇ ਵਿਕਾਸ ਦੀ ਬਦੌਲਤ?
ਰੱਬ ਦਾ ਸ਼ੁਕਰ-ਕੁਝ ਹਮ ਉਮਰੇ ਵੀ ਮਿਲ ਗਏ।
ਬੜੀਆਂ ਗੱਲਾਂ ਕੀਤੀਆਂ- ਅੱਖਾਂ ਸੱਜਲ ਕੀਤੀਆਂ।
ਪਿਆਰ ਦੇ ਸ਼ਬਦ ਇੱਕ ਦੂਜੇ ਦੇ ਮੋਢੀਂ ਚਿਪਕਾ ਦਿੱਤੇ।
ਇੱਕ ਦੂਜੇ ਦੀਆਂ ਯਾਦਾਂ ਨੇ ਰੁਆ ਦਿੱਤੇ।
ਬੜੀਆਂ ਗੱਲਾਂ ਕੀਤੀਆਂ- ਅੱਖਾਂ ਸੱਜਲ ਕੀਤੀਆਂ।
ਪਿਆਰ ਦੇ ਸ਼ਬਦ ਇੱਕ ਦੂਜੇ ਦੇ ਮੋਢੀਂ ਚਿਪਕਾ ਦਿੱਤੇ।
ਇੱਕ ਦੂਜੇ ਦੀਆਂ ਯਾਦਾਂ ਨੇ ਰੁਆ ਦਿੱਤੇ।
ਰਾਤੀਂ ਆਪਣੇ ਸੁੰਞੇ ਘਰ ਵਿਸਰਾਮ ਕੀਤਾ
ਕੰਨਾਂ 'ਚ ਸਾਂ ਸਾਂ ਗੂੰਜੇ - ਲੱਗਿਆ ਘਰ ਵਿਚ ਹਨੇਰੇ ਦਾ ਵਾਸਾ।
ਉਦਾਸ ਉਦਾਸ,ਸਹਿਮਿਆ ਸਹਿਮਿਆ ਤੇ ਸੱਖਣਾ ਸੱਖਣਾ
ਬਿਨਾਂ ਪਿਆਰ ਦੀ ਲੋਅ ਤੋਂ
ਮੇਰਾ ਘਰ ਡੁਸਕਦਿਆਂ ਡੁਸਕਦਿਆਂ ਗੱਲਾਂ ਕਰਨ ਲੱਗਾ-
ਮੈਂ ਸਾਹ ਰੋਕ ਉਸ ਦੇ ਕੀਰਨੇ ਸੁਣਦਾ ਰਿਹਾ।
ਤੇ ਆਖ਼ਿਰ ਸਵੈ ਸਮਝੌਤੇ ਦੇ ਸਬਰ ਵਿੱਚ
ਉਸ ਮੈਨੂੰ ਧਰਵਾਸ ਦਿੰਦੇ ਕਿਹਾ-
ਮੈਨੂੰ ਤੇਰੀ ਮਜਬੂਰੀ ਦਾ ਪਤਾ ਹੈ-
ਪਰ ਕਦੇ ਤੂੰ ਵੀ ਮੇਰੀ ਲਾਚਾਰੀ ਤਾਂ ਸਮਝ?
ਮੈਂ ਇਸ ਸਥਿਤੀ ਦਾ ਸਾਹਮਣਾ ਨਾ ਕਰਦੇ ਹੋਏ
ਮਨ ਨਾਲ ਕਸ਼ਮਕਸ਼ ਕਰਦਾ ਲਾਜਵਾਬ ਸੀ,ਬੇਬਸ ਸੀ।
ਮੈ ਮੂੰਹ ਹਨੇਰੇ ਆਪਣਾ ਸਭ ਕੁੱਝ
ਆਪਣੇ ਗਿਰਾ ਵਾਲਿਆਂ ਦੇ ਹਵਾਲੇ ਕਰ
ਵਾਪਸ ਵਿਦੇਸ਼ ਪਰਤ ਆਇਆ ਹਾਂ।
ਮੇਰੀਆਂ ਅੱਖਾਂ ਦੀਆਂ ਨਸਾਂ ਵਿਚ
ਟੱਸ ਟੱਸ ਕਰਦੀਆਂ ਪੀੜਾਂ
ਮੈਨੂੰ ਅਜੇ ਵੀ ਵਾਪਸ ਜਾਣ ਦੇ ਤਰਲੇ ਪਾਉਂਦੀਆਂ ਨੇ।
ਮੈਂ ਸੋਚਦਾ ਹਾਂ-
ਜ਼ਿੰਦਗੀ ਨੂੰ ਦੁਬਿਧਾ ਦੇ ਸਾਹਾਂ ਦੀ ਜ਼ੰਜੀਰੀ ਕਿਉਂ ਪਾ ਬੈਠਾ ਹਾਂ?
ਹੁਣ ਮੈਂ ਜ਼ਿੰਦਗੀ ਦੇ ਕੱਚੇ ਘੜੇ ਨੂੰ ਝਨਾਂ 'ਚ ਠੱਲ੍ਹ ਦਿੱਤਾ ਹੈ।
ਦੇਖਦਾ-ਇਹ ਰਿਸ਼ਤਾ ਕਦੋਂ ਤਕ ਨਿਭਦਾ ਹੈ?
ਮੈਂ ਆਪਣੇ ਗਿਰਾਉ ਵਾਪਸ ਪਰਤ ਆਇਆ ਹਾਂ।

*****
ਸੁਰਜੀਤ ਸਿੰਘ ਭੁੱਲਰ
ਸੁਰਜੀਤ ਸਿੰਘ ਭੁੱਲਰ
15-11-2015/16
ਨੋਟ : ਇਹ ਪੋਸਟ ਹੁਣ ਤੱਕ 104 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 104 ਵਾਰ ਪੜ੍ਹੀ ਗਈ ਹੈ।
ਇਸ ਪੋਸਟ ਨੂੰ ਪੜ ਕੇ , ਕਈਂ ਵਡੇਰੀ ਉਮਰ ਦੇ ਲੋਗ , ਜਿਹੜੇ ਦੇਸ਼ ਵਦੇਸ਼ ਦੀ ਦੁਬਿਧਾ ਵਿਚ ਵੰਡੇ ਪਏ ਹਨ , ਜ਼ਰੂਰ ਡੁਸਕੇ ਹੋਣ ਗੇ ।
ReplyDeleteਖੂਬਸੂਰਤ ਸ਼ਬਦਾਂ ਤੇ ਅਹਿਸਾਸਾਂ ਨਾਲ ਪਰੋਈ ਇੱਕ ਕਵਿਤਾ। ਜਦੋਂ ਕੋਈ ਚਿਰ ਬਾਦ ਆਪਣੇ ਗਰਾਂ ਨੂੰ ਤੱਕਦਾ ਹੈ ਤੇ ਫੇਰ ਉਹੀਓ ਪੁਰਾਣਾ ਗਰਾਂ ਲੱਭੇ ਤਾਂ ਇਹ ਬੜਾ ਸੁਭਾਵਿਕ ਜਿਹਾ ਵਰਤਾਰਾ ਲੱਗਦਾ ਹੈ। ਪਰ ਜਦੋਂ ਸਭ ਕੁਝ ਬਦਲਿਆ ਬਦਲਿਆ ਨਜ਼ਰ ਆਉਂਦੈ, ਉਹ ਸਭ ਕੁਝ ਜਿਸ ਨੂੰ ਮਨ ਲੱਭ ਰਿਹਾ ਹੁੰਦੈ ਕਿਤੇ ਵੀ ਨਜ਼ਰੀਂ ਨਹੀਂ ਪੈਂਦਾ ਤਾਂ ਮਨ ਕਾਹਲ਼ਾ ਪੈਣ ਲੱਗਦਾ ਹੈ। ਕਵੀ ਨੇ ਲੌਲੀ ਪੌਪ ਵਰਗੇ ਵਿਕਾਸ ਦੀ ਗੱਲ ਕੀਤੀ ਗਈ ਹੈ। ਦੂਜਿਆਂ ਦੀ ਨਕਲ ਕਰਦਿਆਂ ਨਾ ਕੁਝ ਨਵਾਂ ਸਿੱਖਿਆ ਸਗੋਂ ਆਪਣਾ ਆਪ ਵੀ ਗੁਆ ਲਿਆ। ਪਿੰਡ ਪਹੁੰਚ ਜਦ ਉਸ ਨੂੰ ਆਪਣੇ ਹਮ ਉਮਰ ਮਿਲੇ ਓਹੀਓ ਵਿਚਾਰ ਮਿਲੇ ਗੱਲਾਂ ਸਾਂਝੀਆਂ ਹੋਈਆਂ ਤਾਂ ਮਨ ਨੂੰ ਕੁਝ ਸਕੂਨ ਮਿਲਿਆ। ਪਰ ਸੁੰਨੇ ਘਰ ਦੀ ਚੁੱਪ ਫੇਰ ਉਦਾਸ ਕਰ ਗਈ। ਮਨ ਨੂੰ ਸਮਝੌਤੇ ਦੀ ਗੰਢ ਮਾਰ ਵਿਦੇਸ਼ ਤਾਂ ਪਰਤ ਆਇਆ ਪਰ ਮਨ ਅਜੇ ਵੀ ਉਸਦੇ ਗਰਾਂ ਦੀਆਂ ਬੀਹੀਆਂ 'ਚ ਭਾਉਂਦਾ ਫਿਰਦਾ ਹੈ। ਦੁਬਿਧਾ 'ਚ ਜਿਉਣਾ ਸੱਚੀਂ ਬੜਾ ਔਖਾ।
ReplyDeleteਸਾਂਝ ਪਾਉਣ ਲਈ ਸ਼ੁਕਰੀਆ ਜੀਓ !