ਮੀਂਹ ਪਿਆ ਵਰਸਦਾ
ਬਦਲ ਪਏ ਗਰਜ਼ਦੇ
ਦਲਾਨ ਦੀਆਂ ਸ਼ਤੀਰੀਆਂ ਵਿੱਚ
ਚਿੜੀਆਂ ਦੇ ਆਲ੍ਹਣੇ
ਤੇ ਆਲ੍ਹਣਿਆਂ 'ਚ ਬੋਟ
ਚੀਂ ਚੀਂ ਪਏ ਕਰਦੇ
ਹੇਠਾਂ ਖੜ੍ਹਾ ਵੱਛੜਾ
ਬਿਟ ਬਿਟ ਤੱਕੇ ਉਪਰ ਨੂੰ
ਸੁਣਦਾ ਕੰਨ ਚੁੱਕ
ਚਿੜੀਆਂ ਦੀ ਚਹਿਚਹਾਟ
ਗਰਮੀ ਦੀ ਮਾਰੀ
ਗਾਂ ਨੂੰ ਮਸਾਂ
ਠੰਡਕ ਪਹੁੰਚੀ
ਉਹ ਵੱਛੜੇ ਦੀ ਪਿੱਠ 'ਤੇ
ਜੀਭਾਂ ਪਈ ਫੇਰੇ
ਪਤਾ ਨਹੀਂ ਕਦੋਂ ਕਲੀਆਂ ਨੇ
ਹੱਥ ਖੋਲ ਦਿੱਤੇ
ਬੂੰਦਾਂ ਫੜ੍ਹਨ ਨੂੰ
ਮੀਂਹ ਪਿਆ ਵਰ੍ਹਦਾ
ਮੈਂ ਦਲਾਨ ਦੀ ਗੁੱਠੇ
ਮੰਜੀ ਡਾਹੀ
ਆਪਣੀ ਕਵਿਤਾ ਲਿਖਦੀ
ਸ਼ਬਦ ਘੜਦੀ
ਪਰ ਇਸ ਪ੍ਰਕਿਰਤੀ ਅੱਗੇ
ਸ਼ਬਦ ਹੋਏ ਬੇਮਾਅਨੇ
ਛੱਡ ਦੇ ਕਲਮ
ਮਾਣ ਕੁਦਰਤ ਦੇ ਰੰਗਾਂ ਨੂੰ।
ਪ੍ਰੋ ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ
ਪੁਸਤਕ 'ਬੇਰਹਿਮ ਪਲਾਂ ਦੀ ਦਾਸਤਾਨ' (2004) 'ਚੋਂ ਧੰਨਵਾਦ ਸਾਹਿਤ
ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।
ਬਦਲ ਪਏ ਗਰਜ਼ਦੇ
ਦਲਾਨ ਦੀਆਂ ਸ਼ਤੀਰੀਆਂ ਵਿੱਚ
ਚਿੜੀਆਂ ਦੇ ਆਲ੍ਹਣੇ
ਤੇ ਆਲ੍ਹਣਿਆਂ 'ਚ ਬੋਟ
ਚੀਂ ਚੀਂ ਪਏ ਕਰਦੇ
ਹੇਠਾਂ ਖੜ੍ਹਾ ਵੱਛੜਾ
ਬਿਟ ਬਿਟ ਤੱਕੇ ਉਪਰ ਨੂੰ
ਸੁਣਦਾ ਕੰਨ ਚੁੱਕ
ਚਿੜੀਆਂ ਦੀ ਚਹਿਚਹਾਟ
ਗਰਮੀ ਦੀ ਮਾਰੀ
ਗਾਂ ਨੂੰ ਮਸਾਂ
ਠੰਡਕ ਪਹੁੰਚੀ
ਉਹ ਵੱਛੜੇ ਦੀ ਪਿੱਠ 'ਤੇ
ਜੀਭਾਂ ਪਈ ਫੇਰੇ
ਪਤਾ ਨਹੀਂ ਕਦੋਂ ਕਲੀਆਂ ਨੇ
ਹੱਥ ਖੋਲ ਦਿੱਤੇ
ਬੂੰਦਾਂ ਫੜ੍ਹਨ ਨੂੰ
ਮੀਂਹ ਪਿਆ ਵਰ੍ਹਦਾ
ਮੈਂ ਦਲਾਨ ਦੀ ਗੁੱਠੇ
ਮੰਜੀ ਡਾਹੀ
ਆਪਣੀ ਕਵਿਤਾ ਲਿਖਦੀ
ਸ਼ਬਦ ਘੜਦੀ
ਪਰ ਇਸ ਪ੍ਰਕਿਰਤੀ ਅੱਗੇ
ਸ਼ਬਦ ਹੋਏ ਬੇਮਾਅਨੇ
ਛੱਡ ਦੇ ਕਲਮ
ਮਾਣ ਕੁਦਰਤ ਦੇ ਰੰਗਾਂ ਨੂੰ।
ਪ੍ਰੋ ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ
ਪੁਸਤਕ 'ਬੇਰਹਿਮ ਪਲਾਂ ਦੀ ਦਾਸਤਾਨ' (2004) 'ਚੋਂ ਧੰਨਵਾਦ ਸਾਹਿਤ
ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।
ਕੁਦਰਤ ਦੇ ਰੰਗਾਂ ਨੂੰ ਮਾਣਦਿਆਂ ਕਵਿਤਰੀ ਸਾਨੂੰ ਵੀ ਉਂਗਲ ਲਾ ਨਾਲ ਲਾਇ ਤੁਰੀ। ਦਲਾਨ ਦੀਆਂ ਸ਼ਤੀਰੀਆਂ 'ਚ ਪਾਏ ਆਲ੍ਹਣਿਆਂ 'ਚ ਚੀਂ ਚੀਂ ਕਰਦੇ ਬੋਟਾਂ ਦੀ ਚੀਂ ਚੀਂ ਸੁਣਾਈ ਦੇਣ ਲੱਗੀ। ਫੁੱਲਾਂ ਦੀਆਂ ਮੀਂਹ ਭਿੱਜੀਆਂ ਕਲੀਆਂ, ਗਾਂ ਤੇ ਵੱਛੜਾ ਮਲਕੜੇ ਜਿਹੇ ਕੋਲ ਆ ਖਲੋਤੇ। ਸੁੰਦਰ ਸ਼ਬਦਾਂ ਦੇ ਤਾਣੇ ਬਾਣੇ 'ਚ ਮੈਂ ਆਪਣੇ ਪਿੰਡ ਅੱਪੜ ਗਈ। ਇਹੋ ਤਾਂ ਕਮਾਲ ਹੈ। ਸਾਂਝ ਪਾਉਣ ਲਈ ਸ਼ੁਕਰੀਆ ਜੀਓ।
ReplyDeleteਮੇਰਾ ਨਿੱਜੀ ਅਨੁਭਵ- 'ਕੁਦਰਤ ਦੇ ਰੰਗ' ਬਾਰੇ
ReplyDeleteਕਵਿਤਾ ਨੂੰ ਪੜ੍ਹਦਿਆਂ ਚੇਤਿਆਂ ਦੀ ਪਟਾਰੀ ਚੋਂ ਬਹੁਤ ਕੁੱਝ ਆਪਣੇ ਆਪ ਹੀ ਅੱਖਾਂ ਮੂਹਰੇ ਸਨਮੁੱਖ ਹੋ ਗਿਆ। ਕਵਿੱਤਰੀ ਨੇ ਇਸ ਕਵਿਤਾ ਵਿਚ 'ਮੀਂਹ ਪਿਆ ਵਰਸਦਾ’ ਤੋਂ ਆਪਣੀ 'ਕਾਵਿ ਯਾਤਰਾ' ਕੁੱਝ ਅਜਿਹੀ ਸਹਿਜਤਾ ਨਾਲ ਸੂਰ ਕੀਤੀ ਕਿ ਲੱਗਿਆ ਜਿਵੇਂ ਕਲਪਨਾ ਦੀ ਰੂਪਕ ਤਸਵੀਰ ਵਿਚ ਯਥਾਰਥ ਦਾ ਰੰਗ ਆਪਣੇ ਆਪ ਚੜ੍ਹਦਾ ਤੇ ਗੂੜ੍ਹਾ ਹੁੰਦਾ ਜਾਂਦਾ ਹੋਵੇ।ਲੇਖਕਾ ਨੇ ਆਪਣੇ ਆਲੇ ਦੁਆਲੇ ਨੂੰ ਅਤਿ ਸੁੰਦਰਤਾ ਨਾਲ ਬਿਆਨਿਆਂ ਹੈ, ਜੋ ਉਸ ਸਮੇਂ ਦੀ ਸਾਡੀ ਸਭਿਅਤਾ ਬਾਰੇ ਬਹੁਤ ਕੁੱਝ ਬਿਆਨ ਕਰਦਾ ਹੈ- ਖੁੱਲ੍ਹੇ ਘਰਾਂ ਵਿਚ ਸ਼ਤੀਰੀਆਂ ਤੇ ਬਾਲਿਆਂ ਦੀਆਂ ਛੱਤਾ ਦੀ ਆਮ ਵਰਤੋਂ ਹੁੰਦੀ ਸੀ, ਜਿਨ੍ਹਾਂ ਵਿਚ ਚਿੜਿਆਂ ਵੀ ਆਪਣਾ ਰੈਣ ਬਸੇਰਾ ਬਣਾ ਲੈਂਦੀਆਂ ਸੀ ਅਤੇ ਨਾਲ ਹੀ ਲਵੇਰੀ ਲਈ ਵੀ ਵੱਖਰਾ ਬਰਾਂਡਾ।
ਪਸ਼ੂਆਂ ਤੇ ਪੰਛੀਆਂ ਦੇ ਮੋਹ ਮਮਤਾ ਪਿਆਰ ਨੂੰ ਮਨੋਵਿਗਿਆਨ ਤਰੀਕੇ ਨਾਲ ਵਿਧੀਆਂ ਦਰਸਾਇਆ ਹੈ।
ਇਹ ' ਕਾਵਿ ਯਾਤਰਾ' ਜਦ ਇਸ ਪੜਾਅ ਤੇ ਪੁੱਜਦੀ ਹੈ,' ਪਤਾ ਨਹੀਂ ਕਦੋਂ ਕਲੀਆਂ ਨੇ/ ਹੱਥ ਖ਼ੋਲ ਦਿੱਤੇ /ਬੂੰਦਾਂ ਫੜਨ ਨੂੰ'ਤਾਂ ਰਹੱਸ ਨੂੰ ਪ੍ਰਗਟ ਕਰਨ ਲਈ ਪ੍ਰਕਿਰਤੀ ਨੂੰ ਮਾਧਿਅਮ ਬਣਾ ਕੇ ਹੋਰ ਰੂਪਮਾਨ ਕਰ ਦਿੱਤਾ ਹੈ।ਇਸੇ ਹਾਲਤ ਵਿਚ ਉਸ ਦਾ ਮਨ ਪ੍ਰਕਿਰਤਿਕ ਸੁੰਦਰ ਨਜ਼ਾਰੇ ਨਾਲ ਇੱਕ ਮਿੰਕ ਹੋ ਗਿਆ ਤੇ ਕਵਿਤਾ ਲਈ ਸ਼ਬਦ ਜੜਤ ਬੇਮਾਅਨੇ ਲੱਗਣ ਲੱਗੇ ਤੇ ਪ੍ਰਕਿਰਤੀ ਦੇ ਰੰਗਾਂ ਨੂੰ ਮਾਣਨ ਲੱਗੀ।
ਪਰੋ ਦਵਿੰਦਰ ਕੌਰ ਸਿੱਧੂ ਨੇ,'ਕੁਦਰਤ ਦੇ ਰੰਗ' ਦੇ ਪ੍ਰਤੀਕ ਰਾਹੀਂ ਪ੍ਰਕਿਰਤੀ,ਬ੍ਰਹਿਮੰਡ ਅਤੇ ਸੰਸਾਰ ਦੀ ਇਸ ਖੇਡ ਦੇ ਇਸ ਰਹੱਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ,ਜਿਸ ਲਈ ਮੇਰੇ ਵੱਲੋਂ ਵਧਾਈ ਦੀ ਲਖਾਇਕ ਹੈ।
-0-
ਸੁਰਜੀਤ ਸਿੰਘ ਭੁੱਲਰ-21-11-2016
ਬਹੁਤ ਖੂਬਸੂਰਤ ਰਚਨਾ ....ਕਵਿੱਤਰੀ ਦੇ ਕੋਮਲ ਮਨ ਵਿੱਚ ਕੁਦਰਤ ਨਾਲ ਪਿਆਰ ਦਾ ਇਜਹਾਰ ਬਹੁਤ ਖੂਬ ਕੀਤਾ ਹੈ ਜੀ ।
ReplyDeleteਧੰਨਵਾਦ ਜੀ, ਬਚਪਨ ਯਾਦ ਕਰਵਾ ਦਿੱਤਾ , ਅਜਿਹਾ ਮੰਜ਼ਰ ਆਪਣੇ ਘਰ ਹੀ ਵੇਖਦਾ ਰਿਹਾ ਹਾਂ...
ReplyDelete