ਦਿਲਾਂ 'ਚ ਮੁਹੱਬਤਾਂ
ਰਿਸ਼ਤਿਆਂ 'ਚ ਬਹਾਰਾਂ
ਕਦੇ ਨਾ ਮੁੱਕਣ ਇਹ
ਸਾਂਝਾਂ ਪਿਆਰ ਦੀਆਂ ।
ਦੂਈ ਤੇ ਦੂਵੇਤ ਵਾਲੇ
ਵਰਕੇ ਨੂੰ ਪਾੜ ਕੇ
ਹੋਰ ਪਕੇਰੀਆ ਕਰੀਏ
ਸਾਂਝਾਂ ਪਿਆਰ ਦੀਆਂ।
ਲਿਖਾਂਗੇ ਸੱਚਾਈ
ਲੱਚਰਤਾ ਨੂੰ ਛੱਡ ਕੇ
ਮਾਂ ਬੋਲੀ ਨਾਲ ਪਵਾਂਗੇ
ਸਾਂਝਾਂ ਪਿਆਰ ਦੀਆਂ।
ਪ੍ਰੋਸਾਂਗੇ ਸੱਭਿਅਕ ਹਮੇਸ਼ਾਂ
ਸਭ ਮਿਆਰੀ ਰਚਨਾਵਾਂ
ਕਦੇ ਨਾ ਟੁੱਟਣ ਇਹ
ਸਾਂਝਾਂ ਪਿਆਰ ਦੀਆਂ ।
ਨਿਰਮਲ ਦੀ ਏ
ਇੱਕੋ ਹੀ ਤੰਮਨਾ
ਰਹਿਣ ਪਕੇਰਿਆਂ
ਸਾਂਝਾਂ ਪਿਆਰ ਦੀਆਂ ।ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ।
honest thnking
ReplyDelete