ਕਮਲ ਆਪਣੇ ਪਤੀ ਨਾਲ ਪੀਲੀਏ ਨਾਲ ਪੀੜਤ ਆਪਣੀ ਤਿੰਨ ਦਿਨਾਂ ਦੀ ਬੱਚੀ ਨੂੰ ਲੈ ਕੇ ਸਰਕਾਰੀ ਹਸਪਤਾਲ ਆਈ ਸੀ। ਡਾਕਟਰਾਂ ਨੇ ਜਦੋਂ ਖੂਨ ਬਦਲੀ ਦੀ ਸਲਾਹ ਦਿੱਤੀ ਤਾਂ ਉਹਨਾਂ ਦੀ ਚਿੰਤਾ ਹੋਰ ਵੱਧ ਗਈ। ਜ਼ੇਰੇ ਇਲਾਜ ਦੋ ਹੋਰ ਬੱਚਿਆਂ ਨਾਲ ਉਹਨਾਂ ਦੀ ਬੱਚੀ ਨੂੰ ਵੀ ਇਨਕਿਊਬੇਟਰ ‘ਚ ਪਾ ਦਿੱਤਾ ਗਿਆ।
ਕਮਜ਼ੋਰੀ ਕਾਰਨ ਕਮਲ ਬਹੁਤ ਨਿਢਾਲ ਸੀ ਤੇ ਨਿੱਕੜੀ ਦੀ ਬਿਮਾਰੀ ਉਸ ਦੀ ਪੀੜਾ ਨੂੰ ਹੋਰ ਵਧਾ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਘੋਰ ਕਾਲੇ ਬੱਦਲਾਂ ਦੀ ਸੰਘਣੀ ਤਹਿ ਉਸ ਅੰਦਰ ਲਹਿ ਕੇ ਉਸਦੇ ਵਜੂਦ ਨੂੰ ਕੁੱਬਾ ਕਰ ਰਹੀ ਹੈ । ਉਹ ਦੂਰ ਬੈਠੀ ਇਨਕਿਊਬੇਟਰ ‘ਚ ਪਈ ਨਿੱਕੜੀ ਨੂੰ ਇੱਕੋਟੱਕ ਨਿਹਾਰ ਰਹੀ ਸੀ।
ਅਚਾਨਕ ਲੱਤ ਮਾਰ ਕੇ ਨਿੱਕੜੀ ਨੇ ਆਪਣੇ ਦੁਆਲ਼ੇ ਲਿਪੇਟਿਆ ਕੱਪੜਾ ਲਾਹ ਦਿੱਤਾ। ਜਿਉਂ ਹੀ ਕਮਲ ਨੇ ਕੱਪੜਾ ਠੀਕ ਕਰਨ ਲਈ ਆਪਣਾ ਹੱਥ ਵਧਾਇਆ ਉਸ ਦੀ ਚੀਕ ਨਿਕਲ ਗਈ। ਚਿਹਰੇ ‘ਤੇ ਪਸਰੀ ਪੀੜ ਰੋਹ ‘ਚ ਬਦਲ ਗਈ। ਅਗਲੇ ਹੀ ਪਲ ਉਸ ਨੇ ਨਿੱਕੜੀ ਨੂੰ ਬਾਹਰ ਕੱਢਦਿਆਂ ਕਿਹਾ, ” ਇਹਨਾਂ ਬੱਚਿਆਂ ਨਾਲ ਕੌਣ ਹੈ ? ਬਾਹਰ ਕੱਢੋ ਲਓ ਆਪਣੇ ਬੱਚਿਆਂ ਨੂੰ ,ਐਨੇ ਤਾਪ ‘ਚ ਅਸੀਂ ਆਪਣੇ ਬੱਚੇ ਸਾੜਨੇ ਨਹੀਂ। ” ਰੌਲਾ ਸੁਣ ਕੇ ਹਸਪਤਾਲ ਦਾ ਸਟਾਫ਼ ਇੱਕਠਾ ਹੋ ਗਿਆ। ਜਾਂਚ ਉਪਰੰਤ ਪਤਾ ਲੱਗਾ ਕਿ ਤਕਨੀਕੀ ਨੁਕਸ ਕਾਰਣ ਇਨਕਿਊਬੇਟਰ ਦਾ ਤਾਪਮਾਨ ਲੋੜ ਨਾਲੋਂ ਕਈ ਗੁਣਾਂ ਵੱਧ ਗਿਆ ਸੀ।
“ਸ਼ੁਕਰ ਐ ਓਸ ਦਾਤੇ ਦਾ, ਥੋਡੇ ਕਾਕੇ ਨਾਲ ਸਾਡੇ ਦੀ ਵੀ ਜਾਨ ਬਚ ਗਈ, ” ਦੂਜੇ ਬੱਚੇ ਨੂੰ ਸਾਂਭਣ ਆਈ ਬੇਬੇ ਨੇ ਕਿਹਾ। “ਸਾਡੀ ਤਾਂ ਕਾਕੀ ਹੈ ,” ਕਮਲ ਨੇ ਧੰਨਵਾਦੀ ਬੋਲ ਸਵੀਕਾਰਦਿਆਂ ਬੇਬੇ ਦੀ ਸ਼ੰਕਾ ਦੂਰ ਕੀਤੀ। “ਹੈਂ ਤੁਸੀਂ ਕੁੜੀ ਖਾਤਰ ਐਨੇ ਸੰਸਿਆਂ ‘ਚ ਡੁੱਬੇ ਸਵੇਰ ਦੇ ਨੱਠ -ਭੱਜ ਕਰੀ ਜਾ ਰਹੇ ਸੀ, ਮਖਿਆ ਥੋਡਾ ਵੀ ਮੁੰਡਾ ਹੀ ਹੋਊ। ” ਬੇਬੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 244 ਵਾਰ ਪੜ੍ਹੀ ਗਈ ਹੈ।
ਹਾਲੇ ਵੀ ਜਗ ਜਨਨੀ ਦੀ ਹੋਂਦ ਤੋਂ ਅਨਜਾਣ ਲੋਕ ਦੀ ਸੌੜੀ ਸੋਚ ਦਾ ਇਜਹਾਰ ਕਰਦੀ ਵਾਰਤਾ , ਦੂਜੇ ਪਾਸੇ ਦੀ ਮਮਤਾ ਦੀ ਫਿਕਰ ਚਾਹੇ ਧੀ ਹੋਵੇ ਜਾਂ ਪੁੱਤ .....
ReplyDeleteਮਮਤਾ ਦੀ ਤੜਪ ਬਰਾਬਰ ਹੁੰਦੀ ਹੈ ।
ਬਹੁਤ ਸੋਹਣੀ ਵਾਰਤਾ ਭੈਣ ਜੀ , ਹਸਪਤਾਲਾਂ ਦੀ ਸਾਂਭ ਸੰਭਾਲ ਤੇ ਸਵਾਲੀਆ ਚਿੰਨ, ,,
ਹੁੰਗਾਰਾ ਭਰਨ ਲਈ ਸ਼ੁਕਰੀਆ ਭੈਣ ਜੀ। ਇਹ ਮਿੰਨੀ ਕਹਾਣੀ ਸੱਚੀ ਘਟਨਾ 'ਤੇ ਅਧਾਰਿਤ ਹੈ। ਜੋ ਜੋ ਘਟਿਤ ਹੋਇਆ ਬੱਸ ਇੰਨ ਬਿੰਨ ਬਿਆਨ ਦਿੱਤਾ।
Deleteਇਸ ਸੱਚੀ ਘਟਨਾ ਨੂੰ,ਜਿਸ ਪ੍ਰਭਾਵੀ ਤਰੀਕੇ ਨਾਲ ਕਲਮ ਬੱਧ ਕੀਤਾ ਹੇ,ਉਸ ਨੂੰ ਪੜ੍ਹ ਕੇ ਸੰਵੇਦਨਸ਼ੀਲ ਪਾਠਕਾਂ ਦੇ ਮਨਾਂ ਵਿਚ ਕਈ ਸਵਾਲ ਉੱਠ ਸਕਦੇ ਹਨ,ਜਿਨ੍ਹਾਂ ਦਾ ਸਹੀ ਜਵਾਬ ਸ਼ਾਇਦ ਅਜੇ ਮਿਲਣਾ ਮੁਸ਼ਕਲ ਹੋਵੇ,ਜਿਵੇਂ:
ReplyDelete- ਹਸਪਤਾਲਾਂ ਦੇ ਕਈ ਵਿਭਾਗਾਂ ਵਿਚ ਲਾਪਰਵਾਹ ਨਾਲ ਕੰਮ ਕਰਨ ਦੇ ਤਰੀਕੇ। ਕਿਸੇ ਗ਼ਲਤੀ ਦਾ ਪਤਾ ਲੱਗਣ ਤੇ ਵੀ ਸੰਬੰਧਿਤ ਜ਼ਿੰਮੇਵਾਰ ਦੋਸ਼ੀ ਕਰਮਚਾਰੀ ਤੇ ਉਚਿੱਤ ਕਾਰਵਾਈ 'ਚ ਢਿੱਲ ਮੱਠ ਜਾਂ ਅੱਖਾਂ ਦੀ ਪੋਚਾ-ਪੋਚੀ ਕਰ ਕਰਾ ਕੇ, ਅੰਤ ਨੂੰ ਚੇਤਾਵਨੀ ਦੇ ਕੇ ਕੇਸ ਦੀ ਸਮਾਪਤੀ।
- ਲੜਕੀ ਦੇ ਹੱਕ ਵਿਚ ਵਿਆਪਕ ਪ੍ਰਚਾਰ ਦੇ ਬਾਵਜੂਦ ਬਹੁਤੇ ਲੋਕ ਹਾਲੇ ਵੀ ਇਸ ਦੇ ਹੱਕੀ ਮਹੱਤਤਾ ਨੂੰ ਦਿਲੋਂ ਪੂਰੀ ਤਰ੍ਹਾਂ ਅਸਵੀਕਾਰ ਦੇ ਹਨ। ਇਹ ਨਿਰਾਧਾਰ ਸਮਝ ਬਦਲਣ ਲਈ ਅਜੇ ਬਹੁਤ ਸਮਾਂ ਲੱਗੇਗਾ।
ਮੇਰੇ ਵਿਚਾਰ ਅਨੁਸਾਰ, ਸਾਡੇ ਭਾਈਚਾਰੇ ਵਿਚ ਜੋ ਕੁੱਝ ਇਸ ਵਿਸ਼ੇ ਸੰਬੰਧਿਤ ਵਾਪਰ ਰਿਹਾ ਹੈ,ਇਹ ਵਾਰਤਾ ਉਸ ਦਿਸ਼ਾ ਵਲ ਬਹੁਤ ਹੀ ਸ਼ਕਤੀਸ਼ਾਲੀ ਸਹੀ ਸੇਧ ਦੇਣ ਅਤੇ ਮਨ ਪ੍ਰਵਿਰਤੀ ਵਾਲੀ ਹੈ,ਜਿਸ ਲਈ ਡਾ;ਹਰਦੀਪ ਸੰਧੂ ਵਧਾਈ ਦੇ ਪਾਤਰ ਹਨ।
-੦-
-ਸੁਰਜੀਤ ਸਿੰਘ ਭੁੱਲਰ-27-11-2016
ਬਹੁਤ ਹੀ ਖੂਬਸੂਰਤੀ ਨਾਲ ਮਿੰਨੀ ਕਹਾਣੀ ਦਾ ਵਿਸ਼ਲੇਸ਼ਣ ਕਰ ਆਪਣੇ ਵਿਚਾਰ ਸਾਂਝੇ ਕਰਨ ਲਈ ਸ਼ੁਕਰੀਆ ਭੁੱਲਰ ਅੰਕਲ ਜੀਓ। ਅਜਿਹੀਆਂ ਕਹਾਣੀਆਂ ਸਾਡੇ ਆਲੇ ਦੁਆਲੇ ਨਿੱਤ ਵਾਪਰਦੀਆਂ ਨੇ। ਇਹ ਘਟਨਾ ਅੱਜ ਤੋਂ ਲਗਭੱਗ 17-18 ਸਾਲ ਪਹਿਲਾਂ ਵਾਪਰੀ ਸੀ ਜੋ ਮਨ ਦੇ ਕਿਸੇ ਕੋਨੇ 'ਚ ਅਜੇ ਵੀ ਇਉਂ ਬੈਠੀ ਹੈ ਜਿਵੇਂ ਕੱਲ ਵਾਪਰੀ ਹੋਵੇ।
Deleteबेटी बेटे में फर्क यह कहानी भले १७ , १८ साल पुरानी है ।न तो इन में सब जगह समाज की सोच बदली ना ही हस्पतालों की लापरवाही । लेखक जब समाज का सच सामने लाता है तब भी किसी के सिर जूँ नहीं रेंगती । उल्टा रुग्न मानसिकता वाले लड़की को बराबर के हक देने के पक्ष में ही नहीं हैं ।होते तो राह गली चलते सड़को पर उनको तंग न किया जाता । बेटे को प्रथमिकता देने वालों के ही लाड प्यार का रिजल्ट है जो लड़की को इन्सान न समझ वस्तु समझा जाता है सुसराल में गई को ।...... मन में बहुत अक्रोश जागा था ।टिप्पणी आज कर रही हूँ ।
ReplyDeleteबहुत बढ़िया ढ़ग नाल लिखी लघु कथा है हरदीप जी ।पहले भी मिन्नी पंजाब में पढ़ी थी मैंने।
बेबी बच्चों के चित्र ने तो लघु कथा को बहुत आकर्षक बना दिया ।वाह क्या बात है कितने कलात्मक तरीके से रचना प्रस्तुत करती हो ।शुभकामनायें और बधाई
ReplyDelete