ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Mar 2017

ਵਕਤਾ ਵੇ !

Related imageਵਕਤਾ ਵੇ !
ਤੇਰੇ 'ਤੇ ਕੀ ਗਿਲਾ ਕਰਨਾ 
ਤੂੰ ਲੰਘ ਚੱਲਿਆ 
ਚੁੱਪ ਚੁਪੀਤਾ 
ਮੂੰਹ ਮੋੜ 
ਬਿਨ ਦੇਖਿਆਂ 
ਚੜਦੇ ਨੂੰ 
ਜੀ ਆਇਆਂ ਕਹਿਣ 
ਢਲਦੇ ਦਾ ਦਿਲ ਤੋੜ।
ਕਸੂਰ ਨਹੀਂ ਤੇਰਾ 
ਉਮਰਾਂ ਦੀ ਪੱਤਝੜ ਆਈ
ਹੱਡੀਆਂ ਨੇ ਖੜਖੜ ਲਾਈ
ਵਿੱਚ ਭੇਦ ਲੁਕਾਇਆ 
ਝੜਦੇ ਪੱਤੇ ਹੀ ਬਣਨ ਖਾਦ
ਨਵਿਆਂ ਲਈ 
ਮਿੱਟ ਜੀਵਨ ਗੁਆਵਣ 
ਆਸ਼ਾਵਾਦੀ ਨਹੀਂ ਹਾਰਨ 
ਲੱਖ ਜਾਨ ਗੁਆਵਣ 
ਫਿਰ ਪੁੰਗਰਦੇ 
ਲਹਿ ਲਹਾਉਂਦੇ 
ਫੁੱਲ ਬਣ ਬਾਗਾਂ ਦੇ 
ਐ ਵਕਤਾ 
ਤੇਰੇ 'ਤੇ ਕੀ ਸ਼ਿਕਵਾ ਕਰਾਂ?  

ਕਮਲਾ ਘਟਾਔਰਾ 
ਨੋਟ : ਇਹ ਪੋਸਟ ਹੁਣ ਤੱਕ 59 ਵਾਰ ਪੜ੍ਹੀ ਗਈ ਹੈ।

1 comment:

  1. ਲੇਖਕਾ 'ਵਕਤ' ਨਾਲ ਗਿਲੇ ਸ਼ਿਕਵੇ ਕਰਦਿਆਂ,ਆਪਣੇ ਮਨ ਦੀ ਕਾਵਿ ਉਡਾਰੀ ਰਾਹੀ ਹਕੀਕੀ ਜ਼ਿੰਦਗੀ ਵਿਚ ਹੰਢਾਈਆਂ ਮਿੱਠੀਆਂ ਤੇ ਤੁਰਸ਼ ਯਾਦਾਂ ਦੇ ਸੰਕਲਪ 'ਚ ਸਫ਼ਰ ਕਰਦਿਆਂ ਅਧਵਾਟੇ ਹੀ ਅਸਥਾਈ ਪੜ੍ਹਾ ਤੇ ਪਹੁੰਚ ਕੇ, ਕੁੱਝ ਚਿਰ ਲਈ ਰੁਕ ਕੇ, ਸੋਚ ਕੇ,ਆਪਣੇ ਮਨ ਦਾ ਝੁਕਾ ਆਸ਼ਾਵਾਦੀ ਸਥਿਤੀ ਦੇ ਰੂਪ ਵਿਚ ਪ੍ਰਗਟਾ ਕਰਦਿਆਂ ਵਕਤ ਦੇ ਸਾਏ ਹੇਠਾਂ ਦਾਰਸ਼ਨਿਕਤਾ ਤੇ ਅਧਿਆਤਮਿਕਤਾ ਵਲ ਮੋੜਾ ਪਾ,ਜ਼ਿੰਦਗੀ ਦੇ ਸੱਚ ਨੂੰ ਭਾਲ ਲੈਂਦੀ ਹੈ ਅਤੇ ਕਹਿ ਉੱਠਦੀ ਹੈ:-
    '- - ਝੜਦੇ ਪੱਤੇ ਹੀ ਬਣਨ ਖਾਦ/ਨਵਿਆਂ ਲਈ /ਮਿਟ ਜੀਵਨ ਗੁਆਵਣ --- ਫਿਰ ਪੁੰਗਰਦੇ /ਫੁੱਲ ਬਣ ਬਾਗ਼ਾਂ ਦੇ। ਐ ਵਕਤਾ /ਤੇਰੇ 'ਤੇ ਕੀ ਸ਼ਿਕਵਾ ਕਰਾਂ?'

    ਇਹ ਨਜ਼ਮ ਸੰਕੇਤਿਕ ਰੂਪ ਵਿਚ ਮਨੁੱਖਤਾ ਦੇ ਭਲੇ ਲਈ ਅਗਵਾਈ ਕਰਨ ਦੇ ਸਮਰੱਥ ਹੈ ਤਾਂ ਜੋ ਮਨੁੱਖ, ਜਨਮ ਤੋਂ ਲੈ ਕੇ ਸਾਰੇ ਤੱਤਵਾਂ ਨੂੰ ਵਿਚਾਰਦਾ ਹੋਇਆ, ਜੀਵਨ ਦਾ ਅੰਤਲਾ ਸਫ਼ਰ ਬਿਨਾਂ ਕਿਸੇ ਪ੍ਰਕਾਰ ਦੇ ਰੋਸਿਆਂ ਤੇ ਗਿਲੇ ਸ਼ਿਕਵਿਆਂ ਤੋਂ ਰਹਿਤ, ਸੁੱਖ ਆਰਾਮ ਤੇ ਸ਼ਾਂਤੀ ਨਾਲ ਸੰਪੂਰਨ ਕਰ ਸਕੇ।

    ਕਮਲਾ ਘਟਾਔਰਾ ਜੀ ਨੂੰ ਮੈਂ ਇਸ ਸੰਕਲਪਾਤਮਿਕ ਕਾਵਿ ਰਚਨਾ ਲਈ ਦਿਲੋਂ ਵਧਾਈ ਭੇਜਦਾ ਹਾਂ।

    ਸੁਰਜੀਤ ਸਿੰਘ ਭੁੱਲਰ-09-03-2017

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ