ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Mar 2017

ਵਾਰੀ (ਮਿੰਨੀ ਕਹਾਣੀ)

ਮੇਰੀ ਪਤਨੀ ਦੀ ਵੱਡੀ ਭੈਣ ਨੂੰ ਪੇਟ ਵਿੱਚ ਜ਼ਿਆਦਾ ਦਰਦ ਹੋਣ ਕਾਰਨ ਕੱਲ੍ਹ ਮਹਿਲਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। ਪੇਟ ਦੀ ਸਕੈਨ ਕਰਨ ਪਿੱਛੋਂ ਪਤਾ ਲੱਗਾ ਸੀ ਕਿ ਉਸ ਦੇ ਪਿੱਤੇ ਵਿੱਚ ਪੱਥਰੀ ਸੀ। ਡਾਕਟਰਾਂ ਨੇ ਫੁਰਤੀ ਵਰਤਦੇ ਹੋਏ ਕੱਲ੍ਹ ਉਸ ਦਾ ਪਿੱਤਾ ਅਪ੍ਰੇਸ਼ਨ ਕਰਕੇ ਕੱਢ ਦਿੱਤਾ ਸੀ। 
    ਅੱਜ ਮੈਂ ਤੇ ਮੇਰੀ ਪਤਨੀ ਉਸ ਦੀ ਖ਼ਬਰ ਲੈਣ ਲਈ ਆਪਣੀ ਐਕਟਿਵਾ ਸਕੂਟਰੀ 'ਤੇ ਮਾਹਿਲਪੁਰ ਨੂੰ ਜਾ ਰਹੇ ਸਾਂ. ਪਿੰਡ ਬਕਾਪੁਰ ਪਹੁੰਚ ਕੇ ਮੈਂ ਆਪਣੀ ਸਕੂਟਰੀ ਪੈਟ੍ਰੋਲ ਪੁਆਉਣ ਲਈ ਸ਼ਰਮਾ ਫਿਲਿੰਗ ਸਟੇਸ਼ਨ ਵੱਲ ਮੋੜ ਲਈ।ਮੈਥੋਂ ਪਹਿਲਾਂ ਤਿੰਨ -ਚਾਰ ਮੋਟਰ ਸਾਈਕਲਾਂ ਵਾਲੇ ਪੈਟ੍ਰੋਲ ਪੁਆਉਣ ਲਈ ਉਥੇ ਖੜ੍ਹੇ ਸਨ। ਮੈਂ ਵੀ ਲਾਈਨ 'ਚ ਜਾ ਲੱਗਾ। ਤੇਜ਼ੀ ਨਾਲ ਇੱਕ ਮੋਟਰ ਸਾਈਕਲ ਵਾਲੇ ਨੇ ਆ ਕੇ ਆਪਣਾ ਮੋਟਰ ਸਾਈਕਲ ਮੈਥੋਂ ਮੂਹਰੇ ਲੈ ਲਿਆ। ਜਦੋਂ ਪਹਿਲਾਂ ਖੜ੍ਹੇ ਤਿੰਨ -ਚਾਰ ਜਾਣੇ ਪੈਟ੍ਰੋਲ ਪੁਆ ਕੇ ਚਲੇ ਗਏ ਤਾਂ ਨਵੇਂ ਆਏ ਮਪਤਰ ਸਾਈਕਲ ਵਾਲੇ ਨੂੰ ਪੈਟਰੋਲ ਪਾਉਣ ਵਾਲੇ ਕਹਿੰਦੇ, "ਸਰਦਾਰ ਜੀ ਕਿੰਨੇ ਦਾ ਪਵਾਉਣਾ ?" "ਪਹਿਲਾਂ ਇਨ੍ਹਾਂ ਦੀ ਵਾਰੀ ਆ। ਇਹ ਮੇਰੇ ਨਾਲੋਂ ਪਹਿਲਾਂ ਆ ਕੇ ਖੜ੍ਹੇ ਨੇ। ਪੈਟ੍ਰੋਲ ਪੁਆਉਣ ਦਾ ਹੱਕ ਪਹਿਲਾਂ ਇਨ੍ਹਾਂ ਦਾ ਹੀ ਬਣਦਾ ਆ। " ਮੇਰੇ ਵੱਲ ਇਸ਼ਾਰਾ ਕਰਦੇ ਹੋਏ ਨਵੇਂ ਆਏ ਮੋਟਰ ਸਾਈਕਲ ਵਾਲੇ ਨੇ ਕਿਹਾ। 
  ਮੈਂ ਉਸ ਦੀਆਂ ਇਹ ਗੱਲਾਂ ਸੁਨ ਕੇ ਹੈਰਾਨ ਹੋਇਆ। ਪੈਟ੍ਰੋਲ ਪੁਆਉਣ ਪਿੱਛੋਂ ਵੀ ਮੇਰੇ ਮੂਹਰੇ ਉਸ ਦਾ ਚਿਹਰਾ ਘੁੰਮਦਾ ਰਿਹਾ। ਮੈਂ ਸੋਚ ਰਿਹਾ ਸਾਂ ਕਿ ਜੇ ਸਾਰੇ ਲੋਕ ਇਸ ਵਰਗੇ ਬਣ ਜਾਣ ਤਾਂ ਕਿੰਨੇ ਝਗੜੇ ਤੇ ਤਲਖ਼ੀਆਂ ਸਾਡੇ ਸਮਾਜ 'ਚੋਂ ਘੱਟ ਸਕਦੀਆਂ ਹਨ। 

ਮਹਿੰਦਰ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ 
ਸ਼. ਭ. ਸ. ਨਗਰ 9915803554

ਨੋਟ : ਇਹ ਪੋਸਟ ਹੁਣ ਤੱਕ 308 ਵਾਰ ਪੜ੍ਹੀ ਗਈ ਹੈ।
2 comments:

 1. ਉਸ ਵਿਅਕਤੀ ਦਾ ਚਿਹਰਾ ਆਪ ਦੇ ਜ਼ਿਹਨ 'ਚ ਹੁਣ ਤੱਕ ਘੁੰਮ ਰਿਹਾ ਹੈ ਜਿਸ ਨੂੰ ਆਪ ਨੇ ਪਾਠਕਾਂ ਦੇ ਰੂਬਰੂ ਕਰਵਾਇਆ ਇਸ ਮਿੰਨੀ ਕਹਾਣੀ ਦੇ ਜ਼ਰੀਏ। ਜ਼ਰਾ ਜਿੰਨੀ ਸਮਝ ਤੇ ਲਿਆਕਤ ਦੋ ਅਣਜਾਣ ਵਿਅਕਤੀਆਂ ਦੀ ਉਮਰਾਂ ਤੋਂ ਵੀ ਲੰਮੀ ਸਾਂਝ ਪੁਆ ਜਾਂਦੀ ਹੈ. ਆਪ ਨੇ ਸੱਚ ਕਿਹਾ ਕਿ ਅਜਿਹੇ ਵਰਤਾਰੇ ਸਮਾਜ 'ਚੋਂ ਤਲਖ਼ੀਆਂ ਨੂੰ ਠੱਲ ਪਾਉਣ ਦੇ ਸਮਰੱਥ ਨੇ। ਵਧੀਆ ਮਿੰਨੀ ਕਹਾਣੀ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ।

  ReplyDelete
 2. ' ਵਾਰੀ ' ਕਹਾਨੀ ਨੇ ਮਨ ਖੁਸ਼ ਕਰ ਦਿਆ । ਏਸੇ ਲੋਗ ਕਹੀਂ ਗਏ ਨਹੀਂ ਹੈਂ , ਜੋ ਨਿਯਮ ਕਾਨੂਨ ਕੀ ਕਦਰ ਕਰਤੇ ਹੈਂ ।
  ਨਾ ਜਾਣ ਨਾ ਪਹਚਾਨ ਕਹਾਨੀ ਕਾ ਪਾਤਰ ਵਨ ਕਰ ਵਹ ਜੈਸੇ ਸਬ ਕੀ ਨਜਰੋਂ ਮੇਂ ਛਾ ਗਆ ਹੈ । ਏਹ ਕਹਾਨੀ
  ਲਿਖ ਕਰ ਲੇਖਕ ਨੇ ਅੱਛਾ ਕਾਮ ਕਿਆ ਹੈ । ਚੰਦ ਸ਼ਬਦੋਂ ਮੇਂ ਏਕ ਇਨਸਾਨ ਕੀ ਅੱਛਾਈ ਕੋ ਰੂਪ ਦੇ ਕਰ ।

  Kamla Ghataaura

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ