ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Mar 2017

ਬੇਬੇ ਦੀ ਚੁੱਪੀ

1.
ਸਫ਼ੈਦ ਲੋਈ -
ਧੁੰਦ ਵਿੱਚ ਲਿਪਟੇ 
ਖੇਤ ਅਤੇ ਮੈਂ।


2.
ਦੁੱਖ ਲਕੀਰਾਂ -
ਝੁਰੜੀਆਂ 'ਚ ਕੰਬੀ 
ਬੇਬੇ ਦੀ ਚੁੱਪੀ । 


ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 151 ਵਾਰ ਪੜ੍ਹੀ ਗਈ ਹੈ।

3 comments:

  1. ਮੇਰਾ ਨਿੱਜੀ ਵਿਚਾਰ:'ਬੇਬੇ ਦੀ ਚੁੱਪੀ'

    'ਬੇਬੇ ਦੀ ਚੁੱਪੀ' ਦੇ ਦੋਵੇਂ ਹਾਇਕੂਆਂ ਵਿਚ ਕੁਦਰਤ ਨੂੰ ਬੜੀ ਸਹਿਜਤਾ ਅਤੇ ਸਜੀਵ ਕਾਵਿਕ ਬਿੰਬਾਂ ਰਾਹੀਂ ਚਿਤਰਿਆ ਹੈ। ਕਾਦਰ ਦੀ ਅਸਚਰਜਤਾ ਅਤੇ ਸਮੇਂ ਨੇ ਦਿੱਤੀਆਂ ਕੁਦਰਤੀ ਝੁਰੜੀਆਂ ਦਾ ਨਿਰਾਲਾ ਆਪਸੀ ਮੇਲ ਪੜ੍ਹਨ ਨੂੰ ਮਿਲਦਾ ਹੈ।

    ਪਹਿਲੇ ਹਾਇਕੂ ਵਿਚ ਧੁੰਦ ਦੀ 'ਸਫ਼ੇਦ ਲੋਈ' ਕਾਦਰ ਦੀ ਕੁਦਰਤ ਦੇ ਜਲੌ ਦੀ ਪ੍ਰਤੀਕ ਹੈ,ਜਿਸ ਦੇ ਸੰਪਰਕ ਨਾਲ,ਖੇਤ (ਧਰਤ) ਅਤੇ ਮੈਂ ਰੂਪੀ, ਇਸ ਦੇ ਜਲਵੇ,ਇਸ ਦੀ ਆਪਾਰਤਾ,ਪਸਾਰਤਾ,ਵਿਸ਼ਾਲਤਾ ਤੇ ਅਸਚਰਜਤਾ ਦੇ ਦ੍ਰਿਸ਼ਾਂ ਨੂੰ ਆਪਣੇ ਸਾਹਮਣੇ ਦੇਖ ਕੇ ਚੱਕਾ ਚੋਂਦ ਹੋ ਜਾਂਦੀ ਹੈ ਅਤੇ 'ਚੁੱਪੀ' ਧਾਰ ਲੈਂਦੀ ਹੈ।

    ਦੂਸਰੇ ਹਾਇਕੂ ਵਿਚ ਬੇਬੇ ਦੀ ਪੱਕੀ ਉਮਰ (ਝੁਰੜੀਆਂ) ਵੀ ਕੁਦਰਤ ਦੀ ਦੇਣ ਹੈ।ਇਸ ਲੰਬੇ ਸੰਘਰਸ਼ਮਈ ਜੀਵਨ ਵਿਚਲੀ ਅਸਲੀਅਤ (ਦੁੱਖ ਦੀਆਂ ਲਕੀਰਾਂ) ਉਸ ਨੂੰ ਕੰਬਣੀ ਤਾਂ ਛੇੜ ਦਿੰਦਿਆਂ ਹਨ ਪਰ ਯਥਾਰਥ ਵਿਚ ਲਿਪਟੀ ਚੁੱਪੀ ਸਭ ਕੁੱਝ ਸਹਿ ਜਾਂਦੀ ਹੈ।


    ਇਨ੍ਹਾਂ ਦੋਵੇਂ ਹਾਇਕੂਆਂ ਰਾਹੀ ਮਨ ਦੇ ਵਿਸ਼ਾਲ ਅਨੁਭਵ ਨੂੰ ਘੱਟ ਤੋ ਘੱਟ ਰੂਪ ਵਿਚ ਪੇਸ਼ ਕਰਨਾ,ਕੁਦਰਤ ਨਾਲ ਜੀਵਤ ਸੁਮੇਲ ਦਿਖਾਉਣਾ, ਲੇਖਕਾ ਦਾ ਕਲਾਮਈ ਹੁਨਰ ਹੈ,ਜੋ ਬਹੁਤ ਸ਼ਲਾਘਾ ਯੋਗ ਹੈ ।

    ਸੁਰਜੀਤ ਸਿੰਘ ਭੁੱਲਰ-03-03-2017

    ReplyDelete
    Replies
    1. ਆਪ ਜੀ ਦੀ ਕਲਮ ਦੋਵੇਂ ਹਾਇਕੁ ਨੂੰ ਹੋਰ ਵਿਸਥਾਰ ਦੇ ਗਈ। ਕਿੰਨੀ ਸੁਚੱਜਤਾ ਨਾਲ ਆਪ ਨੇ ਦੋਵੇਂ ਹਾਇਕੁ ਦੇ ਬਿੰਬਾਂ ਦੇ ਮਹੱਤਵ ਨੂੰ ਸਪਸ਼ਟ ਕਰਦਿਆਂ ਹਰ ਹਾਇਕੁ ਨੂੰ ਖੋਲ੍ਹ ਕੇ ਰੱਖ ਦਿੱਤਾ ਹੈ। ਹਾਇਕੁ ਦੀ ਰੂਹ ਤੱਕ ਅੱਪੜਨ ਲਈ ਸ਼ੁਕਰੀਆ ਜੀ। ਆਪ ਜੀ ਦੇ ਸਾਰਥਕ ਵਿਚਾਰ ਮੇਰੀ ਕਲਮ ਦੀ ਸਿਆਹੀ ਨੂੰ ਹੋਰ ਗੂੜਾ ਕਰਨ ਦੇ ਸਮਰੱਥ ਨੇ।

      Delete
  2. ਬੇਬੇ ਦੀ ਚੁੱਪੀ

    ਸਫ਼ੈਦ ਲੋਈ -
    ਹਾਇਕੁ ਦੇ ਕੁਝ ਸ਼ਬਦਾਂ 'ਚ ਕਵਿ ਅਪਨੀ ਕੁਸ਼ਲ ਲੇਖਨੀ ਅਤੇ ਕਲਪਨਾ ਸ਼ਕਤੀ ਨਾਲ ਬਹੁਤ ਕੁਝ ਕਹ ਜਾਤਾ ਹੈ ।
    ਉਸ ਕੀ ਕਾਵਿਤਾ ਕੋਈ ਕੁਸ਼ਲ ਵਿਆਖਿਆਕਾਰ ਹੀ ਸਮਝਾ ਸਕਤਾ ਹੈ ।
    ਆਦਰਨੀਆ ਸੁਰਜੀਤ ਜੀ ਨੇ ਇਨ ਦੋ ਹਾਇਕੁਓਂ ੋਕਾ ਵਿਸਤਾਰ ਸੇ ਜੋ ਵਰਣਨ ਕਿਆ ਹੈ ।ਉਸਨੇ ਇਸ ਰਚਨਾ ਕੋ ਪੜਨੇ ਦਾ ਅਨਂਦ ਦੂਨਾ ਕਰ ਦਿਆ ਹੈ ।
    ਧਂੁਧ ਕੋ ਲੋਈ ਕੀ ਉਪਮਾ ਦੇਕਰ ਕਵਿ ਨੇ ਕੁਦਰਤ ਕੇ ਸਪਰਸ਼ ਕਾ ਅਹਸਾਸ ਕਰਵਾ ਦਿਆ ਹੋ ਸਾਰੀ ਕਾਏਨਾਤ ਕੋ। ਜਿਸ ਮੇਂ ਮੈਂ ਨਹੀ ਖੇਤ ਕੇ ਸਾਥ ਇਰਦ ਗਿਰਦ ਕਾ ਸਾਰਾ ਕੁਝ ਢਕ ਗਿਆ ਹੈ ।ਯਾਨੀ ਲੋਇ ਕੇ ਬਹਾਨੇ ਕੁਦਰਤ ਕੀ ਵਿਸ਼ਾਲਤਾ ਕਾ ਜਿਕਰ ਕਰਕੇ ਉਸ ਕੀ ਸਮਦਰਸ਼ਤਾ ਕਾ ਵਿਆਂਨ ਕਿਆ ਹੈ ।
    ਦੁਖ ਲਕੀਰਾਂ ਮੇਂ-

    ਕੁਦਰਤ ਕੇ ਹਰ ਰਂਗ ਕੋ ਸਵੀਕਾਰ ਕਰਨੇ ਵਾਲਾ ਜੀਵਨ ਕੇ ਹਰ ਦੁਖ ਕੋ ਝੇਲ ਜਾਤਾ ਹੈ ।ਜੀਵਨ ਕੇ ਸਂਕਟੋਂ ਸੇ ਹਾਰ ਨਹੀ ਮਾਨਤਾ ।ਭਲੇ ਹੀ ਉਸ ਕੀ ਸਹਨਸ਼ੀਲਤਾ ਕੋ ਕਭੀ ਕਂਬਾਉ ਝਟਕਾ ਲਗ ਜਾਏ ।ਫਿਰ ਭੀ ਵਹ ਸਂਵਲ ਜਾਤਾ ਹੈ ।
    ਵਹ ਜਾਨਤਾ ਹੈ ਕੁਝ ਭੀ ਰਹਨੇ ਵਾਲਾ ਨਹੀ ।ਉਮਰ ਕੀ ਦੀ ਹੁਈ ਝੁਰੜੀਆਂ ਇਸੀ ਬਾਤ ਕੀ ਗਵਾਹੀ ਦੇਤੀ ਹੈਂ ।

    ਹਰਦੀਪ ਜੀ ਇਸੇ ਕਹਤੇ ਹੈਂ ਗਾਗਰ ਮੇਂ ਸਾਹਰ ਭਰਨਾ ।ਇਮ ਮੇਂ ਆਪ ਪੂਰੀ ਤਰਹ ਮਾਹਿਰ ਹੋ । ਬਧਾਈ ।




    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ